ਗੂੰਦ ਕਤੀਰੇ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

Uncategorized

ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਪੁਰਾਣੇ ਸਮਿਆਂ ਦੇ ਲੋਕ ਇੰਨੇ ਤੰਦਰੁਸਤ ਕਿਵੇਂ ਰਹਿੰਦੇ ਸੀ ਕਿਉਂਕਿ ਉਨ੍ਹਾ ਦਾ ਖਾਣਾ ਪੀਣਾ ਸਾਦਾ ਹੁੰਦਾ ਸੀ ਅਤੇ ਸਰੀਰ ਨੂੰ ਪੋਸ਼ਣ ਦੇਣ ਵਾਲਾ ਹੁੰਦਾ ਸੀ। ਉਨ੍ਹਾਂ ਵੱਲੋਂ ਜੋ ਵੀ ਚੀਜ਼ ਖਾਧੀ ਜਾਂਦੀ ਸੀ ਉਸ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਸੀ, ਬਿਨਾਂ ਮਤਲਬ ਤੋਂ ਉਹ ਕੋਈ ਚੀਜ਼ ਨਹੀਂ ਖਾਂਦੇ ਸੀ । ਪਰ ਅੱਜ ਕੱਲ੍ਹ ਲੋਕਾਂ ਦਾ ਖਾਣ ਪੀਣ ਇਨ੍ਹਾਂ ਗਲਤ ਹੋ ਚੁੱਕਿਆ ਹੈ ਜਿਸ ਕਾਰਨ ਉਹ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ । ਪਰ ਜੇਕਰ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਖਾਣਾ ਪੀਣਾ ਸੁਧਾਰਨਾ ਹੋਵੇਗਾ ।ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਜਿਸ ਵਿੱਚ ਤੁਸੀਂ ਅਜਿਹੇ ਚੀਜ਼ਾਂ ਦਾ ਸੇਵਨ ਕਰ ਸਕਦੇ ਹੋਜੋ ਚੀਜ਼ਾਂ ਤੁਹਾਨੂੰ ਸੰਵਾਦ ਵੀ ਲੱਗਣ ਅਤੇ ਨਾਲ ਹੀ ਤੁਹਾਡੇ ਸਰੀਰ ਨੂੰ ਪੋਸ਼ਣ ਵੀ ਦੇਣ।

ਇਸ ਵਾਸਤੇ ਤੁਸੀਂ ਗਰਮੀ ਵਿੱਚ ਗੂੰਦ ਕਤੀਰੇ ਦਾ ਇਸਤੇਮਾਲ ਕਰ ਸਕਦੇ ਹੋ, ਕਿਉਂਕਿ ਇਸ ਵਿੱਚ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੇ ਕਾਬਲ ਬਣਾਉਣ ਦੀ ਯੋਗਤਾ ਹੁੰਦੀ ਹੈ। ਗੂੰਦ ਕਤੀਰੇ ਵਿੱਚ ਵਿਟਾਮਿਨ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਔਰਤਾਂ ਦੇ ਨੱਬੇ ਪ੍ਰਤੀਸ਼ਤ ਰੋਗਾਂ ਨੂੰ ਠੀਕ ਕਰ ਸਕਦੇ ਹਨ। ਇਸ ਦੀ ਤਾਸੀਰ ਠੰਢੀ ਹੁੰਦੀ ਹੈ ਇਸ ਲਈ ਸਾਨੂੰ ਇਸਦਾ ਇਸਤੇਮਾਲ ਬੜੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਸਮੇਂ ਤੋਂ ਪਹਿਲਾਂ ਬੁੱਢੇ ਹੋ ਰਹੇ ਹੋ ਤਾਂ ਇਕ ਗਲਾਸ ਦੁੱਧ ਵਿੱਚ ਇੱਕ ਚਮਚ ਗੂੰਦ ਕਤੀਰਾ ਮਿਲਾਨ ਤੋਂ ਬਾਅਦ ਇਸ ਵਿਚ ਮਿਸ਼ਰੀ ਪਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ,

ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਖ਼ਤਮ ਹੋਣ ਲੱਗਣਗੀਆਂ, ਇਸ ਤੋਂ ਇਲਾਵਾ ਕਮਜ਼ੋਰੀ ਘਟੇਗੀ । ਇਸ ਤੋਂ ਇਲਾਵਾ ਜੇਕਰ ਤੁਹਾਡੇ ਹੱਥਾਂ ਪੈਰਾਂ ਵਿੱਚ ਜਲਨ ਹੁੰਦੀ ਹੈ ,ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਜਾਂ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਹੈ ਤਾਂ ਇਕ ਗਲਾਸ ਪਾਣੀ ਵਿੱਚ ਦੋ ਚਮਚ ਗੂੰਦ ਕਤੀਰਾ ਅਤੇ ਥੋੜ੍ਹੀ ਮਿਸ਼ਰੀ ਪਾ ਕੇ ਇਸ ਦਾ ਸੇਵਨ ਕਰੋ ਅਜਿਹੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ । ਜੇਕਰ ਤੁਹਾਨੂੰ ਪਿਸ਼ਾਬ ਕਰਨ ਵੇਲੇ ਕੋਈ ਵੀ ਸਮੱਸਿਆ ਆਉਂਦੀ ਹੈ ਜਾਂ ਕਬਜ਼ ਦੀ ਸਮੱਸਿਆ ਹੈ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰਾਤ ਨੂੰ ਦੱਸ ਤੋਂ ਵੀਹ ਗ੍ਰਾਮ ਗੂੰਦ ਕਤੀਰੇ ਨੂੰ ਭਿਓਂ ਕੇ ਰੱਖੋ ਸਵੇਰੇ ਇਸ ਵਿਚ ਮਿਸ਼ਰੀ ਪਾ ਕੇ ਇਸ ਨੂੰ ਸ਼ਰਬਤ ਦੀ ਤਰ੍ਹਾਂ ਪੀਓ । ਚਿਹਰੇ ਦੀ ਸੁੰਦਰਤਾ ਵਧਾਉਣ ਲਈ ਤੁਸੀਂ ਇਸ ਨੂੰ ਫੇਸ ਮਾਸਕ ਦੀ ਤਰ੍ਹਾਂ ਵੀ ਵਰਤ ਸਕਦੇ ਹੋ ਰਾਤ ਨੂੰ ਥੋੜ੍ਹੀ ਗੂੰਦ ਕਤੀਰਾ ਭਿਓਂ ਕੇ ਰੱਖੋ ਸਵੇਰੇ ਉੱਠਣ ਤੋਂ ਬਾਅਦ ਇਸ ਵਿੱਚ ਇੱਕ ਆਂਡੇ ਦਾ ਸਫੈਦ ਹਿੱਸਾ ਪਾਵੋ

, ਨਾਲ ਹੀ ਇੱਕ ਚਮਚ ਵੇਸਣ ਅਤੇ ਇਕ ਚਮਚ ਕੱਚਾ ਦੁੱਧ ਮਿਲਾਓ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਣੀ ਚਿਹਰੇ ਉੱਤੇ ਲਗਾਓ ਅਤੇ ਅੱਧੇ ਘੰਟੇ ਲਈ ਰੱਖੋ ਉਸ ਤੋਂ ਬਾਅਦ ਤੁਹਾਡਾ ਚਿਹਰਾ ਸੁੰਦਰ ਅਤੇ ਸਾਫ ਦਿਖਣ ਲੱਗੇਗਾ।ਪਰ ਧਿਆਨ ਰਹੇ ਕਿ ਮਰਦ ਗੂੰਦ ਕਤੀਰੇ ਦਾ ਇਸਤੇਮਾਲ ਅੱਠ ਤੋਂ ਦੱਸ ਗ੍ਰਾਮ ਤੋਂ ਜ਼ਿਆਦਾ ਅਤੇ ਅੌਰਤਾਂ ਦਸ ਤੋਂ ਵੀਹ ਗ੍ਰਾਮ ਤੋਂ ਜ਼ਿਆਦਾ ਨਾ ਕਰਨ ।

Leave a Reply

Your email address will not be published. Required fields are marked *