ਉਬਲੀ ਹੋਈ ਚਾਹ ਪੱਤੀ ਦੇ ਹੈਰਾਨ ਕਰ ਦੇਣ ਵਾਲੇ ਚਮਤਕਾਰ

Uncategorized

ਜੇਕਰ ਤੁਸੀ ਚਾਹ ਬਣਾਉਣ ਵਾਲੀ ਚਾਹ ਪੱਤੀ ਨੂੰ ਇਸਤੇਮਾਲ ਕਰਨ ਤੋਂ ਬਾਅਦ ਚ ਸੁੱਟ ਦਿੰਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਇਸ ਦੇ ਫ਼ਾਇਦਿਆਂ ਬਾਰੇ ਨਹੀਂ ਪਤਾ ।ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਉਬਲੀ ਹੋਈ ਚਾਹ ਪੱਤੀ ਦੇ ਕਿੰਨੇ ਫ਼ਾਇਦੇ ਹੁੰਦੇ ਹਨ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਕਦੇ ਵੀ ਉਬਲੀ ਹੋਈ ਚਾਹ ਪੱਤੀ ਨੂੰ ਨਹੀਂ ਸੁੱਟੋਗੇ। ਉਬਲੀ ਹੋਈ ਚਾਹ ਪੱਤੀ ਅਲੱਗ ਅਲੱਗ ਤਰੀਕਿਆਂ ਨਾਲ ਸਾਡੇ ਕੰਮ ਵਿੱਚ ਆ ਸਕਦੀ ਹੈ ਜਿਵੇਂ ਕਿ ਇਸਦਾ ਇਸਤੇਮਾਲ ਘਰ ਦੇ ਸ਼ੀਸ਼ੇ ਸਾਫ਼ ਕਰਨ ਲਈ ਕੀਤਾ ਜਾ ਸਕਦਾ ਹੈ। ਇਸ ਵਾਸਤੇ ਤੁਸੀਂ ਉਬਲੀ ਹੋਈ ਚਾਹ ਪੱਤੀ ਨੂੰ ਇੱਕ ਵਾਰ ਦੁਬਾਰਾ ਸਾਫ ਪਾਣੀ ਵਿਚ ਉਬਾਲੋ ਅਤੇ ਇਸ ਪਾਣੀ ਨੂੰ ਛਾਣ ਕੇ ਇੱਕ ਸਪਰੇਅ ਵਾਲੀ ਬੋਤਲ ਵਿੱਚ ਪਾ ਕੇ ਸ਼ੀਸ਼ਿਆਂ ਉੱਤੇ ਛਿੜਕਣ ਤੋਂ ਬਾਅਦ ਕੱਪੜੇ ਨਾਲ ਸਾਫ ਕਰੋ, ਇਸ ਨਾਲ ਸ਼ੀਸ਼ੇ ਚਮਕਣ ਲੱਗ ਜਾਣਗੇ।

ਇਸ ਤੋਂ ਬਾਅਦ ਉਬਲੀ ਹੋਈ ਚਾਹ ਪੱਤੀ ਨੂੰ ਪੌਦਿਆਂ ਦੀ ਖਾਦ ਵਜੋਂ ਵੀ ਵਰਤਿਆ ਜਾਂਦਾ ਹੈ ਇਸ ਨਾਲ ਪੌਦੇ ਜਲਦੀ ਵਧਣ ਫੁੱਲਣ ਲੱਗਦੇ ਹਨ ਅਤੇ ਇਨ੍ਹਾਂ ਉੱਤੇ ਚੰਗਾ ਫਲ ਲੱਗਦਾ ਹੈ । ਦੋਸਤੋ ਘਰ ਵਿੱਚ ਪਏ ਫਰਨੀਚਰ ਨੂੰ ਸਾਫ ਕਰਨਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਸ ਉੱਤੇ ਕਈ ਵਾਰ ਜਿੱਦੀ ਦਾਗ ਧੱਬੇ ਜੰਮ ਜਾਂਦੇ ਹਨ ,ਅਜਿਹੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਉਬਲੀ ਹੋਈ ਚਾਹ ਪੱਤੀ ਨੂੰ ਦੁਬਾਰਾ ਉਬਾਲ ਕੇ ਇਸ ਦੇ ਪਾਣੀ ਦਾ ਇਸਤੇਮਾਲ ਫਰਨੀਚਰ ਦੀ ਸਫ਼ਾਈ ਕਰਨ ਲਈ ਕੀਤਾ ਜਾ ਸਕਦਾ ਹੈ । ਜੇਕਰ ਤੁਹਾਨੂੰ ਦੰਦਾਂ ਦੀ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੈ ਤਾਂ ਉਬਲੀ ਹੋਈ ਚਾਹ ਪੱਤੀ ਨੂੰ ਦੁਬਾਰਾ ਸਾਫ਼ ਪਾਣੀ ਵਿਚ ਉਬਾਲੋ ਅਤੇ ਇਸ ਪਾਣੀ ਨਾਲ ਕੁਰਲਾ ਕਰੋ ,ਜਿਸ ਤੋਂ ਬਾਅਦ ਤੁਹਾਡੇ ਦੰਦਾਂ ਦੀਆਂ ਸਮੱਸਿਆਵਾਂ ਦੂਰ ਹੋਣ ਲੱਗਣਗੀਆਂ।

ਸਾਡੇ ਘਰ ਵਿਚ ਜਦੋਂ ਕਿਸੇ ਵੀ ਡੱਬੇ ਵਿੱਚੋਂ ਤੇਲ ਜਾਂ ਘਿਓ ਖ਼ਤਮ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਅਜਿਹੇ ਡੱਬਿਆਂ ਨੂੰ ਸਾਫ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ,ਪਰ ਜੇਕਰ ਅਸੀਂ ਉਬਲੀ ਹੋਈ ਚਾਹ ਪੱਤੀ ਨੂੰ ਇਨ੍ਹਾਂ ਥੰਧਿਆਈ ਵਾਲੇ ਡੱਬਿਆਂ ਨੂੰ ਸਾਫ ਕਰਨ ਲਈ ਵਰਤਾਂਗੇ ਤਾਂ ਇਹ ਜਲਦੀ ਸਾਫ ਹੋ ਜਾਣਗੇ । ਇਸ ਤੋਂ ਇਲਾਵਾ ਉੱਬਲੀ ਹੋਈ ਚਾਹ ਪੱਤੀ ਸਾਡੇ ਵਾਲਾਂ ਲਈ ਵੀ ਫਾਇਦੇਮੰਦ ਹੁੰਦੀ ਹੈ ਇਹ ਵਾਲਾਂ ਵਿੱਚ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦੀ ਹੈ ,ਜੋ ਕਿ ਸਾਡੇ ਵਾਲਾਂ ਦੀ ਚਮਕ ਨੂੰ ਵਧਾਉਂਦੀ ਹੈ ਤੇ ਨਾਲ ਹੀ ਸਾਡੇ ਬਾਲਾਂ ਨੂੰ ਕਾਲਾ ਕਰਨ ਵਿਚ ਮਦਦ ਕਰਦੀ ਹੈ।

ਸੋ ਚਾਹ ਪੱਤੀ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਇਸ ਵਾਸਤੇ ਸਾਨੂੰ ਉਬਲੀ ਹੋਈ ਚਾਹ ਪੱਤੀ ਨੂੰ ਕਦੇ ਵੀ ਅਜਾਈਂ ਨਹੀਂ ਛੱਡਣਾ ਚਾਹੀਦਾ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।

Leave a Reply

Your email address will not be published. Required fields are marked *