ਇਸ ਪੰਜ ਰੁਪਏ ਦੇ ਉਪਾਅ ਨਾਲ ਕਦੇ ਨਹੀਂ ਆਉਣਗੇ ਤੁਹਾਡੇ ਘਰ ਮੱਛਰ,ਘਰੇਲੂ ਨੁਸਖਾ

Uncategorized

ਦੋਸਤੋ ਜਿਵੇਂ ਹੀ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਮੱਛਰ ਸਾਡੇ ਆਲੇ ਦੁਆਲੇ ਭਿਣਕਣ ਲੱਗਦੇ ਹਨ, ਜਿਸ ਤੋਂ ਬਾਅਦ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਪਣੀ ਮਰਜ਼ੀ ਨਾਲ ਅਸੀਂ ਅਜਿਹੀਆਂ ਜਗ੍ਹਾ ਦਾ ਆਨੰਦ ਨਹੀਂ ਮਾਣ ਸਕਦੇ ਜਿੱਥੇ ਅਸੀਂ ਬੈਠਣਾ ਚਾਹੁੰਦੇ ਹਾਂ ਕਿਉਂਕਿ ਹੋ ਸਕਦਾ ਹੈ ਕਿ ਉਸ ਜਗ੍ਹਾ ਤੇ ਮੱਛਰ ਜ਼ਿਆਦਾ ਹੋਣ । ਇਸ ਤੋਂ ਇਲਾਵਾ ਜਦੋਂ ਇਹ ਮੱਛਰ ਸਾਨੂੰ ਕੱਟਦੇ ਹਨ ਤਾਂ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੇ ਕੀਟਾਣੂ ਛੱਡ ਜਾਂਦੇ ਹਨ ਅਤੇ ਜਿਸ ਤੋਂ ਬਾਅਦ ਸਾਨੂੰ ਡੇਂਗੂ ਅਤੇ ਮਲੇਰੀਆ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡੇਂਗੂ ਅਤੇ ਮਲੇਰੀਆ ਹੋਣ ਤੋਂ ਬਾਅਦ ਬਹੁਤ ਤੇਜ਼ ਬੁਖਾਰ ਹੁੰਦਾ ਹੈ ਨਾਲ ਹੀ ਸਰੀਰਕ ਕਮਜ਼ੋਰੀ ਹੋ ਜਾਂਦੀ ਹੈ

, ਜਿਸ ਕਾਰਨ ਸਾਥੋਂ ਕਈ ਕਈ ਦਿਨ ਮੰਜੇ ਤੋਂ ਨਹੀਂ ਉੱਠਿਆ ਜਾਂਦਾ। ਸੋ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਵੱਲੋਂ ਮਾਰਕੀਟ ਵਿੱਚੋਂ ਕੁਝ ਪ੍ਰੋਡਕਟਸ ਖਰੀਦੇ ਜਾਂਦੇ ਹਨ ,ਪਰ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਪ੍ਰੋਡਕਟਸ ਦੇ ਵਿਚ ਕੁਝ ਅਜਿਹੇ ਕੈਮੀਕਲ ਪਾਏ ਜਾਂਦੇ ਹਨ ਜੋ ਸਾਡੇ ਫੇਫਡ਼ਿਆਂ ਲਈ ਸਹੀ ਨਹੀਂ ਹੁੰਦੇ ਅਤੇ ਸਾਨੂੰ ਸਾਹ ਦੀਅਾਂ ਬਿਮਾਰੀਅਾਂ ਹੋਣ ਦਾ ਖ਼ਤਰਾ ਵਧ ਜਾਂਦਾ ਹੈ । ਸੋ ਸਾਨੂੰ ਇੱਥੇ ਇਕ ਅਜਿਹੇ ਨੁਸਖੇ ਦੀ ਜ਼ਰੂਰਤ ਹੈ ਜੋ ਸਾਡੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਅਤੇ ਇਨ੍ਹਾਂ ਮੱਛਰਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕੇ ਅਤੇ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ

ਜਿਸ ਨੂੰ ਪੁਰਾਣੇ ਸਮਿਆਂ ਦੇ ਲੋਕ ਵਰਤਿਆ ਕਰਦੇ ਸੀ ਅਤੇ ਮੱਛਰ ਭਜਾਉਣ ਵਿੱਚ ਇਹ ਨੁਸਖਾ ਕਾਰਗਰ ਹੈ। ਇਸ ਵਾਸਤੇ ਸਾਨੂੰ ਜ਼ਿਆਦਾ ਪੈਸੇ ਖ਼ਰਚਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਬਹੁਤ ਹੀ ਘੱਟ ਕੀਮਤ ਵਾਲਾ ਨੁਸਖਾ ਹੈ ।ਇਸ ਵਾਸਤੇ ਸਾਨੂੰ ਇੱਕ ਪਿਆਰ ਚਾਹੀਦਾ ਹੈ ਅਤੇ ਨਾਲ ਲੋਵਾਨ ਦੇ ਤੇਲ ਦੀ ਜ਼ਰੂਰਤ ਹੋਵੇਗੀ। ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇਕ ਛੋਟਾ ਪਿਆਜ਼ ਲੈਣਾ ਹੈ ਇਸ ਦੇ ਛਿਲਕੇ ਨੂੰ ਚੰਗੀ ਤਰ੍ਹਾਂ ਉਤਾਰ ਲੈਣਾ ਹੈ। ਉਸ ਤੋਂ ਬਾਅਦ ਸਾਨੂੰ ਇੱਕ ਸੂਈ ਧਾਗੇ ਦੀ ਲੋਡ਼ ਹੈ ।ਇਸ ਸੂਈ ਧਾਗੇ ਦੀ ਮਦਦ ਨਾਲ ਪਿਆਜ਼ ਦੇ ਬਿਲਕੁਲ ਕੇਂਦਰ ਵਿੱਚ ਅਸੀਂ ਛੇਦ ਬਣਾਉਣਾ ਹੈ ਅਤੇ ਇਸ ਪਿਆਜ਼ ਨੂੰ ਧਾਗੇ ਵਿਚ ਪਰੋ ਦੇਣਾ ਹੈ । ਇਸ ਤੋਂ ਬਾਅਦ ਇਕ ਰੂੰ ਦੇ ਟੁਕੜੇ ਦੀ ਮਦਦ ਨਾਲ ਲੋਵਾਨ ਦਾ ਤੇਲ ਅਸੀਂ ਇਸ ਪਿਆਜ਼ ਉੱਤੇ ਚੰਗੀ ਤਰ੍ਹਾਂ ਲਗਾਵਾਂਗੇ ਜਦੋਂ ਤਕ ਇਸ ਪਿਆਜ ਦੇ ਸਾਰੇ ਹਿੱਸਿਆਂ ਤੇ ਤੇਲ ਨਹੀਂ ਲੱਗਦਾ ।

ਇਸ ਤੋਂ ਬਾਅਦ ਇਹ ਨੁਸਖਾ ਵਰਤਣ ਵਾਸਤੇ ਤਿਆਰ ਹੋ ਜਾਵੇਗਾ ਅਤੇ ਤੁਸੀਂ ਜਿਸ ਜਗ੍ਹਾ ਤੇ ਬੈਠਣਾ ਚਾਹੋ ਉੱਥੇ ਇਸ ਪਿਆਜ਼ ਨੂੰ ਟੰਗ ਦਿਓ ,ਇਸ ਤੋਂ ਬਾਅਦ ਤੁਹਾਡੇ ਆਲੇ ਦੁਆਲੇ ਮੱਛਰ ਨਹੀਂ ਭਟਕਣਗੇ ਅਤੇ ਨਾ ਹੀ ਤੁਹਾਨੂੰ ਡੇਂਗੂ ਅਤੇ ਮਲੇਰੀਆ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।

Leave a Reply

Your email address will not be published. Required fields are marked *