ਖਾਂਸੀ ,ਜ਼ੁਕਾਮ ਦੂਰ ਕਰਨ ਦਾ ਘਰੇਲੂ ਨੁਸਖ਼ੇ

Uncategorized

ਅੱਜਕੱਲ੍ਹ ਲੋਕ ਕਰੋਨਾ ਦੇ ਦਾ ਲੋਕ ਇਨ੍ਹਾਂ ਡਰੇ ਹੋਏ ਹਨ ਜੇਕਰ ਉਨ੍ਹਾਂ ਨੂੰ ਸਧਾਰਨ ਖਾਂਸੀ ਜ਼ੁਕਾਮ ਹੁੰਦਾ ਹੈ ਤਾਂ ਅਜਿਹਾ ਲੱਗਦਾ ਹੈ ਕਿ ਕਿਤੇ ਉਨ੍ਹਾਂ ਨੂੰ ਕਰੋਣਾ ਤਾਂ ਨਹੀਂ ਹੋ ਗਿਆ ।ਅੱਜ ਦੇਸ਼ ਦੇ ਹਸਪਤਾਲਾਂ ਦਾ ਹਾਲ ਦੇਖਦੇ ਹੋਏ ਲੋਕਾਂ ਦੀ ਹਾਲਤ ਹੋਰ ਵੀ ਖ਼ਰਾਬ ਹੋ ਰਹੀ ਹੈ ਕਿਉਂਕਿ ਕਰੁਣਾ ਦਾ ਇਲਾਜ ਦੇਸ਼ ਵਿੱਚ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਹੈ । ਦੋਸਤੋ ਖਾਂਸੀ ਜ਼ੁਕਾਮ ਬੁਖਾਰ ਹੋਣ ਦੇ ਹੋਰ ਵੀ ਬਹੁਤ ਕਾਰਨ ਹੋ ਸਕਦੇ ਹਨ ਕਿਉਂਕਿ ਜਿਵੇਂ ਮੌਸਮ ਬਦਲਦਾ ਹੈ ਤਾਂ ਅਜਿਹੀਆਂ ਸਮੱਸਿਆਵਾਂ ਸਾਹਮਣੇ ਆਉਣ ਲੱਗਦੀਆਂ ਹਨ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸਾਧਾਰਨ ਖਾਂਸੀ ਜ਼ੁਕਾਮ ਬੁਖਾਰ ਨੂੰ ਤੁਸੀਂ ਘਰ ਵਿੱਚ ਹੀ ਠੀਕ ਕਰ ਸਕਦੇ ਹੋ।

ਇਸ ਲਈ ਅੱਜ ਤੁਹਾਨੂੰ ਅਸੀਂ ਅਜਿਹਾ ਨੁਸਖਾ ਦੱਸਾਂਗੇ ਜਿਸ ਦੀ ਸਹਾਇਤਾ ਨਾਲ ਅਸੀਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਅਤੇ ਤੁਹਾਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਪਵੇਗੀ। ਇਸ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਕਿਉਂਕਿ ਰਸੋਈ ਵਿੱਚ ਮਿਲ ਜਾਂਦੀਆਂ ਹਨ। ਇਸ ਨੂੰ ਤਿਆਰ ਕਰਨ ਲਈ ਤੁਹਾਨੂੰ ਛੇ ਚੀਜ਼ਾਂ ਦੀ ਜ਼ਰੂਰਤ ਹੋਵੇਗੀ। ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਾਨੂੰ ਕਾਲੀ ਮਿਰਚ, ਸ਼ਹਿਦ ,ਲੌਂਗ ,ਅਦਰਕ ,ਸੇਂਧਾ ਨਮਕ ਅਤੇ ਹਲਦੀ ਚਾਹੀਦੇ ਹਨ। ਇਨ੍ਹਾਂ ਛੇ ਚੀਜਾਂ ਦਾ ਇਸਤੇਮਾਲ ਕਰਕੇ ਹੀ ਅਸੀਂ ਖਾਂਸੀ ਜ਼ੁਕਾਮ ਤੋਂ ਛੁਟਕਾਰਾ ਪਾ ਸਕਦੇ ਹਾਂ ।ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਵੀਹ ਕਾਲੀਆਂ ਮਿਰਚਾਂ ਅਤੇ ਪੰਜ ਲੌਂਗ ਲਵਾਂਗੇ ਇਸ ਨੂੰ ਅੱਗ ਤੇ ਰਖੇ ਤਵੇ ਉੱਤੇ ਰੱਖ ਕੇ ਚੰਗੀ ਤਰ੍ਹਾਂ ਸੇਕ ਦੇਵਾਂਗੇ।

ਇਸ ਤੋਂ ਬਾਅਦ ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਅਲੱਗ ਰੱਖ ਦੇਵਾਂਗੀ। ਦੋਨਾਂ ਚੀਜਾਂ ਨੂੰ ਸੇਕਣ ਸਮੇਂ ਧਿਆਨ ਰੱਖਣਾ ਹੈ ਕਿ ਇਨ੍ਹਾਂ ਨੂੰ ਘੱਟ ਅੱਗ ਤੇ ਸੇਕਿਆ ਜਾਵੇ ਅਤੇ ਲਗਪਗ ਤਿੱਨ ਚਾਰ ਮਿੰਟ ਲਈ ਹੀ ਪਕਾਇਆ ਜਾਵੇ ।ਇਸ ਤੋਂ ਬਾਅਦ ਅਸੀਂ ਥੋੜ੍ਹਾ ਅਦਰਕ ਲਵਾਂਗੇ ਇਸ ਨੂੰ ਕੱਦੂਕਸ ਕਰਨ ਤੋਂ ਬਾਅਦ ਨਿਚੋੜ ਕੇ ਇਸ ਦਾ ਰਸ ਕੱਢ ਲਵਾਂਗੇ। ਇਸ ਤੋਂ ਬਾਅਦ ਇੱਕ ਕੌਲੀ ਲੈ ਕੇ ਉਸ ਵਿੱਚ ਇੱਕ ਚਮਚ ਸ਼ਹਿਦ, ਇੱਕ ਚਮਚ ਅਦਰਕ ਦਾ ਰਸ ,ਇੱਕ ਚੁਟਕੀ ਸੇਂਧਾ ਨਮਕ ,ਇੱਕ ਚੁਟਕੀ ਹਲਦੀ ਅਤੇ ਚਾਰ ਝਟਕਿਆਂ ਕਾਲੀ ਮਿਰਚ ਅਤੇ ਲੌਂਗ ਦਾ ਮਿਸ਼ਰਨ ਪਾ ਕੇ ਚੰਗੀ ਤਰ੍ਹਾਂ ਮਿਲਾ ਲਵਾਂਗੇ। ਇਸ ਤੋਂ ਬਾਅਦ ਇਹ ਨੁਸਖ਼ਾ ਖਾਣ ਵਾਸਤੇ ਤਿਆਰ ਹੋ ਜਾਵੇਗਾ।

ਇਸ ਨੁਸਖੇ ਦਾ ਇਸਤੇਮਾਲ ਤੁਸੀਂ ਸਵੇਰੇ ਖਾਲੀ ਪੇਟ ਕਰ ਸਕਦੇ ਹੋ ਇਕ ਚਮਚ ਇਸ ਮਿਸ਼ਰਣ ਨੂੰ ਖਾਣ ਤੋਂ ਬਾਅਦ ਕੋਸਾ ਪਾਣੀ ਪੀਵੋ । ਅਜਿਹਾ ਕਰਨ ਨਾਲ ਤੁਹਾਡੀ ਖਾਂਸੀ ਜ਼ੁਕਾਮ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ।

Leave a Reply

Your email address will not be published. Required fields are marked *