ਅਸਲੀ ਗੁੜ ਅਤੇ ਨਕਲੀ ਗੁੜ ਵਿੱਚ ਅੰਤਰ ਜਾਣ ਕੇ ਹੋ ਜਾਵੋਗੇ ਹੈਰਾਨ

Uncategorized

ਅਸੀਂ ਅਕਸਰ ਹੀ ਸੁਣਦੇ ਹਾਂ ਕਿ ਗੁੜ ਖਾਣ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਜਿਵੇਂ ਕਿ ਇਹ ਸਾਡੇ ਖ਼ੂਨ ਨੂੰ ਪਤਲਾ ਕਰਦਾ ਹੈ ਸਾਡੇ ਹਾਜ਼ਮੇ ਨੂੰ ਵਧਾਉਂਦਾ ਹੈ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦਾ ਹੈ। ਪਰ ਗੁੜ ਸਾਨੂੰ ਉਦੋਂ ਫਾਇਦਾ ਪਹੁੰਚਾਉਂਦਾ ਹੈ ਜਦੋਂ ਇਹ ਅਸਲੀ ਜਾਂ ਸ਼ੁੱਧ ਹੋਵੇ। ਅੱਜਕੱਲ੍ਹ ਮਾਰਕੀਟ ਵਿਚ ਨਕਲੀ ਗੁੜ ਵਿਕਦਾ ਹੈ ਅਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸਲੀ ਗੁੜ ਕਿਹੋ ਜਿਹਾ ਹੁੰਦਾ ਹੈ ਅਤੇ ਨਕਲੀ ਗੁੜ ਕਿਹੋ ਜਿਹਾ । ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਇਸੇ ਕਾਰਨ ਉਹ ਕੈਮੀਕਲ ਨਾਲ ਭਰਪੂਰ ਗੁੜ ਦਾ ਸੇਵਨ ਕਰਦੇ ਹਨ ਅਤੇ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ।

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਸਲੀ ਗੁੜ ਦੀ ਕੀ ਪਹਿਚਾਨ ਹੁੰਦੀ ਹੈ ਅਤੇ ਨਕਲੀ ਗੁੜ ਨੂੰ ਤੁਸੀਂ ਕਿਵੇਂ ਪਹਿਚਾਣ ਸਕਦੇ ਹੋ । ਦੱਸ ਦਈਏ ਕਿ ਜੋ ਅਸਲੀ ਗੁੜ ਹੁੰਦਾ ਹੈ ਉਸ ਦਾ ਰੰਗ ਗੋਲਡਨ ਬ੍ਰਾਊਨ ਹੁੰਦਾ ਹੈ , ਭਾਵ ਇਹ ਥੋੜ੍ਹਾ ਮੈਲਾ ਹੁੰਦਾ ਹੈ ਅਤੇ ਜਦੋਂ ਅਸੀਂ ਇਸ ਨੂੰ ਤੋੜਦੇ ਹਾਂ ਤਾਂ ਆਸਾਨੀ ਨਾਲ ਟੁੱਟ ਜਾਂਦਾ ਹੈ। ਇਸ ਗੁੜ ਨੂੰ ਹੱਥਾਂ ਨਾਲ ਤਿਆਰ ਕੀਤਾ ਜਾਂਦਾ ਹੈ ਇਸ ਵਾਸਤੇ ਇਹ ਪੱਧਰਾ ਨਹੀਂ ਹੁੰਦਾ । ਇਸ ਗੁੜ ਵਿਚ ਕਿਸੇ ਤਰ੍ਹਾਂ ਦਾ ਰੰਗ ਨਹੀਂ ਪਾਇਆ ਜਾਂਦਾ, ਇਸ ਲਈ ਇਹ ਦੇਖਣ ਨੂੰ ਥੋਡ਼੍ਹਾ ਭੱਦਾ ਜਿਹਾ ਲੱਗਦਾ ਹੈ । ਇਸ ਦੀ ਇੱਕ ਹੋਰ ਨਿਸ਼ਾਨੀ ਹੈ ਕਿ ਜਦੋਂ ਅਸੀਂ ਇਸ ਗੁੜ ਨੂੰ ਖਾਂਦੇ ਹਾਂ ਤਾਂ ਇਹ ਸਾਡੇ ਦੰਦਾਂ ਨੂੰ ਨਹੀਂ ਚਿਪਕਦਾ। ਹੁਣ ਅਸੀਂ ਗੱਲ ਕਰਦੇ ਹਾਂ ਨਕਲੀ ਗੁੜ ਦੀ। ਨਕਲੀ ਗੁੜ ਦੋ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਪਹਿਲਾਂ ਜਿਸ ਵਿੱਚ ਖੰਡ ਅਤੇ ਰੰਗ ਪਾਇਆ ਜਾਂਦਾ ਹੈ ਇਸ ਗੁੜ ਦੀ ਪਹਿਚਾਣ ਤੁਸੀਂ ਇਸ ਦੀ ਪੇਸ਼ੀ ਨੂੰ ਤੋਡ਼ ਕੇ ਕਰ ਸਕਦੇ ਹੋ ,ਜਦੋਂ ਤੁਸੀਂ ਗੁੜ ਨੂੰ ਤੋੜੋਗੇ ਤਾਂ ਇਸ ਵਿਚ ਇਕ ਚਿੱਟੀ ਜਿਹੀ ਪਰਤ ਦਿਖਾਈ ਦੇਵੇਗੀ ਜੋ ਕਿ ਖੰਡ ਨਾਲ ਬਣਾਈ ਜਾਂਦੀ ਹੈ।

ਇਸ ਤੋਂ ਇਲਾਵਾ ਇਧਰ ਰੰਗ ਦੇਖਣ ਨੂੰ ਸੋਹਣਾ ਲੱਗਦਾ ਹੈ ਪਰ ਇਹ ਕੈਮੀਕਲ ਭਰਪੂਰ ਹੁੰਦਾ ਹੈ । ਇਕ ਹੋਰ ਤਰੀਕੇ ਨਾਲ ਗੁੜ ਤਿਆਰ ਕੀਤਾ ਜਾਂਦਾ ਹੈ ਜਿਸ ਵਿਚ ਕੱਚੀ ਰੋਹ ਪਾਈ ਜਾਂਦੀ ਹੈ, ਜਦੋਂ ਅਸੀਂ ਇਸ ਤਰ੍ਹਾਂ ਦੇ ਗੁੜ ਨੂੰ ਤੋੜਦੇ ਹਾਂ ਤਾਂ ਇਹ ਸਾਡੇ ਹੱਥਾਂ ਨਾਲ ਚਿਪਕ ਜਾਂਦਾ ਹੈ । ਇਸ ਤੋਂ ਇਲਾਵਾ ਜੋ ਨਕਲੀ ਗੁੜ ਹੁੰਦਾ ਹੈ ਜਦੋਂ ਅਸੀਂ ਇਸ ਦਾ ਸੇਵਨ ਕਰਦੇ ਹਾਂ ਤਾਂ ਇਹ ਸਾਡੇ ਦੰਦਾਂ ਨਾਲ ਚਿਪਕ ਜਾਂਦਾ ਹੈ । ਸੋ ਇਹ ਇਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਜੋ ਕਿ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ।

Leave a Reply

Your email address will not be published. Required fields are marked *