ਐਸੈਡਿਟੀ ਨੂੰ ਜਡ਼੍ਹ ਤੋਂ ਖਤਮ ਕਰਦੀ ਹੈ ਇਹ ਚੀਜ਼

Uncategorized

ਜੇਕਰ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਲੰਬੇ ਸਮੇਂ ਤੋਂ ਹੈ ਤਾਂ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੀ ਇਹ ਸਮੱਸਿਆ ਹੱਲ ਹੋ ਜਾਵੇਗੀ ਅਤੇ ਨਾਲ ਹੀ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ । ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਐਸੀਡਿਟੀ ਦੀ ਸਮੱਸਿਆ ਪੈਦਾ ਕਿਉਂ ਹੁੰਦੀ ਹੈ , ਜਦੋਂ ਸਾਡੇ ਸਰੀਰ ਚ ਐਸਿਡ ਵਧਣ ਲੱਗਦਾ ਹੈ ਤਾਂ ਇਹ ਸਮੱਸਿਆ ਸਾਹਮਣੇ ਆਉਂਦੀ ਹੈ ਇਸ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਜ਼ਿਆਦਾ ਕੋਲਡ ਡਰਿੰਕ ,ਤਲਿਆ ਹੋਇਆ ਭੋਜਨ ਜਾਂ ਫਾਸਟ ਫੂਡ ਦਾ ਇਸਤੇਮਾਲ ਕਰਦੇ ਹਾਂ ਅਤੇ ਪਾਣੀ ਦੀ ਮਾਤਰਾ ਨੂੰ ਘਟਾ ਦਿੰਦੇ ਹਨ । ਸੋ ਜੇਕਰ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਹੋ ਚੁੱਕੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ

,ਅੱਜ ਜੋ ਨੁਸਖਾ ਦੱਸਣ ਜਾ ਰਹੇ ਹਾਂ ਉਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ । ਕੁਦਰਤ ਵਿੱਚ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਪਰ ਸਾਨੂੰ ਇਨ੍ਹਾਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਅਸੀਂ ਇਨ੍ਹਾਂ ਦਾ ਫ਼ਾਇਦਾ ਨਹੀਂ ਉਠਾ ਸਕਦੇ । ਇਸੇ ਤਰ੍ਹਾਂ ਐਸੀਡਿਟੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਸੀਂ ਪੁਦੀਨੇ ਦਾ ਇਸਤੇਮਾਲ ਕਰ ਸਕਦੇ ਹਾਂ । ਕਿਉਂਕਿ ਇਸ ਦੀ ਤਾਸੀਰ ਠੰਢੀ ਹੁੰਦੀ ਹੈ ਅਤੇ ਸਾਡੇ ਸਰੀਰ ਵਿੱਚ ਪੈਦਾ ਹੋਈ ਗਰਮੀ ਨੂੰ ਘਟਾ ਦਿੰਦਾ ਹੈ। ਇਸ ਤੋਂ ਇਲਾਵਾ ਪੁਦੀਨੇ ਵਿੱਚ ਐਂਟੀ ਸੈਪਟਿਕ ਗੁਣ ਹੁੰਦੇ ਹਨ ਜੋ ਸਾਡੇ ਫੂਡ ਪਾਈਪ ਅਲਸਰ ਦੇ ਜ਼ਖ਼ਮਾਂ ਨੂੰ ਖ਼ਤਮ ਕਰ ਦਿੰਦੇ ਹਨ ।

ਇਸ ਤੋਂ ਇਲਾਵਾ ਇਹ ਇੱਕ ਅਲਕਲਾਈਨ ਪ੍ਰੋਡਕਟ ਹੁੰਦਾ ਹੈ ਜੋ ਕਿ ਐਸੀਡਿਟੀ ਨੂੰ ਖ਼ਤਮ ਕਰਨ ਵਿੱਚ ਸਹਾਈ ਹੁੰਦਾ ਹੈ । ਜੇਕਰ ਅਸੀਂ ਇਸ ਦਾ ਇਸਤੇਮਾਲ ਕਰਦੇ ਹਾਂ ਤਾਂ ਫੈਟੀ ਲਿਵਰ ਅਤੇ ਚਮੜੀ ਦੇ ਰੋਗਾਂ ਵਰਗੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ । ਇਸ ਦਾ ਇਸਤੇਮਾਲ ਅਸੀਂ ਦਿਨ ਦੇ ਕਿਸੇ ਵੀ ਸਮੇਂ ਵਿਚ ਕਰ ਸਕਦੇ ਹਾਂ । ਖਾਣਾ ਖਾਣ ਤੋਂ ਲਗਪਗ ਅੱਧਾ ਘੰਟਾ ਬਾਅਦ ਅਸੀਂ ਪੁਦੀਨੇ ਦੀਆਂ ਪੰਜ ਤੋਂ ਦੱਸ ਪੱਤੀਆਂ ਦਾ ਇਸਤੇਮਾਲ ਕਰ ਸਕਦੇ ਹਾਂ ।ਨ੍ਹਾਂ ਪੱਤੀਆਂ ਨੂੰ ਆਪਣੇ ਮੂੰਹ ਵਿੱਚ ਰੱਖ ਕੇ ਚੰਗੀ ਤਰ੍ਹਾਂ ਚਬਾਓ ਅਤੇ ਨਾਲ ਗੁਣਗੁਣਾ ਪਾਣੀ ਪੀ ਲਵੋ । ਅਜਿਹਾ ਕਰਨ ਨਾਲ ਤੁਹਾਡੇ ਸਰੀਰ ਚ ਐਸਿਡ ਦੀ ਮਾਤਰਾ ਘਟਣ ਲੱਗੇਗੀ ਅਤੇ ਤੁਹਾਨੂੰ ਐਸੀਡਿਟੀ ਤੋਂ ਛੁਟਕਾਰਾ ਮਿਲ ਜਾਵੇਗਾ।

Leave a Reply

Your email address will not be published. Required fields are marked *