ਸਰ੍ਹੋਂ ਦੇ ਤੇਲ ਵਿਚ ਮਿਲਾ ਕੇ ਲਾਓ ਇਹ ਚੀਜ਼ ਕਦੇ ਵੀ ਨਹੀਂ ਹੋਣਗੇ ਵਾਲ ਚਿੱਟੇ

Uncategorized

ਦੋਸਤੋ ਅੱਜਕੱਲ੍ਹ ਵਧੇ ਤਣਾਅ ਕਾਰਨ ਸਾਡੇ ਵਾਲ ਉਮਰ ਤੋਂ ਪਹਿਲਾਂ ਸਫੈਦ ਹੋਣ ਲੱਗ ਜਾਂਦੇ ਹਨ ਅਤੇ ਝੜਣ ਲੱਗ ਜਾਂਦੇ ਹਨ। ਇਸ ਦੇ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਕਿਉਂਕਿ ਜਦੋਂ ਅਸੀਂ ਆਪਣੇ ਵਾਲਾਂ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖਦੇ ਉਦੋਂ ਵੀ ਸਾਨੂੰ ਵਾਲਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ ।ਪਰ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਾਂਗੇ ਜਿਸ ਨਾਲ ਤੁਹਾਡੇ ਵਾਲਾਂ ਦੀ ਕੋਈ ਵੀ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ ਅਤੇ ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਤੁਹਾਨੂੰ ਤੁਹਾਡੀ ਰਸੋਈ ਵਿੱਚੋਂ ਹੀ ਮਿਲ ਜਾਣਗੀਆਂ । ਇਸ ਨੁਸਖੇ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਵਾਲ ਝੜਨਾ ਰੁਕ ਜਾਣਗੇ ਅਤੇ ਛੇਤੀ ਹੀ ਕਾਲੇ ਹੋਣ ਲੱਗਣਗੇ ।

ਇਸ ਤੋਂ ਇਲਾਵਾ ਜੇਕਰ ਤੁਹਾਡੇ ਵਾਲਾਂ ਵਿਚ ਕੋਈ ਹੋਰ ਸਮੱਸਿਆ ਹੈ ਤਾਂ ਉਹ ਵੀ ਦੂਰ ਹੋ ਜਾਵੇਗੀ ।ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਹੈ ਜਿਨ੍ਹਾਂ ਵਿੱਚ ਮਹਿੰਦੀ ,ਸਰ੍ਹੋਂ ਦਾ ਤੇਲ , ਮੇਥੀ ਅਤੇ ਕਲੌਂਜੀ ਸ਼ਾਮਿਲ ਹਨ । ਦੋਸਤੋ ਦੱਸ ਦਈਏ ਕਿ ਮੇਥੀ ਅਤੇ ਕਲੌਂਜੀ ਦੋਨੋਂ ਹੀ ਸਾਡੇ ਵਾਲਾਂ ਨੂੰ ਲੰਬਾ ਕਰਨ ਵਿੱਚ ਬਹੁਤ ਸਹਾਇਤਾ ਕਰਦੀਆਂ ਹਨ ।ਇਸ ਤੋਂ ਇਲਾਵਾ ਇਹ ਸਾਡੇ ਵਾਲਾਂ ਨੂੰ ਝੜਨ ਤੋਂ ਰੋਕਦੀਆਂ ਹਨ ਨਾਲ ਹੀ ਸਿਰ ਉੱਤੇ ਨਵੇਂ ਵਾਲ ਉਗਾਉਣ ਵਿੱਚ ਵੀ ਮੱਦਦ ਕਰਦੀਆਂ ਹਨ ।ਇਨ੍ਹਾਂ ਦੋਨਾਂ ਚੀਜ਼ਾਂ ਵਿਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਵਾਲਾਂ ਲਈ ਬਹੁਤ ਜ਼ਰੂਰੀ ਹੁੰਦੇ ਹਨ ।

ਇਸ ਤੋਂ ਇਲਾਵਾ ਸਰ੍ਹੋਂ ਦਾ ਤੇਲ ਸਾਡੇ ਵਾਲਾਂ ਨੂੰ ਖੁਸ਼ਕ ਹੋਣ ਤੋਂ ਰੋਕਦਾ ਹੈ ਅਤੇ ਸਾਡੇ ਵਾਲਾਂ ਨੂੰ ਚੰਗਾ ਪੋਸ਼ਣ ਦਿੰਦਾ ਹੈ। ਨਾਲ ਹੀ ਮਹਿੰਦੀ ਸਾਡੇ ਵਾਲਾਂ ਦੀ ਚਮਕ ਨੂੰ ਵਧਾ ਦਿੰਦੀ ਹੈ ਅਤੇ ਸਾਡੇ ਵਾਲ ਸੁੰਦਰ ਦਿਖਣ ਲੱਗਦੇ ਹਨ। ਸੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਪਹਿਲਾਂ ਅਸੀਂ ਇਕ ਲੋਹੇ ਦੀ ਕੜਾਹੀ ਲੈ ਲੈਣੀ ਹੈ ਉਸ ਨੂੰ ਆਗੂ ਤੇ ਰੱਖ ਲੈਣਾ ਹੈ ਇਹ ਧਿਆਨ ਰੱਖਣਾ ਹੈ ਕਿ ਅੱਗ ਘੱਟ ਹੋਣੀ ਚਾਹੀਦੀ ਹੈ। ਜ਼ਿਆਦਾ ਸੇਕ ਤੇ ਅਸੀਂ ਇਸ ਨੂੰ ਨਹੀਂ ਪਕਾ ਲਵਾਂਗੇ ।ਉਸ ਤੋਂ ਬਾਅਦ ਇਕ ਕੜਾਹੀ ਵਿਚ ਅਸੀਂ ਇਕ ਕੌਲੀ ਤੇਲ ਪਾਵਾਂਗੇ ਇਸ ਨੂੰ ਥੋੜ੍ਹਾ ਗਰਮ ਕਰਨ ਤੋਂ ਬਾਅਦ ਅਸੀਂ ਇਸ ਵਿੱਚ ਇੱਕ ਦੋ ਚਮਚ ਕਲੌਂਜੀ ਦੋ ਚਮਚ ਮਹਿੰਦੀ ਦੋ ਚਮਚ ਮੇਥੀ ਪਾਵਾਂਗੇ । ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਉਦੋਂ ਤਕ ਪਕਾਓ ਰਹਾਂਗੇ ਜਦੋਂ ਤਕ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਗੁਣ ਤੇਲ ਵਿਚ ਨਾ ਆ ਜਾਣ ।ਇਨ੍ਹਾਂ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਅਸੀਂ ਗੈਸ ਨੂੰ ਬੰਦ ਕਰ ਦੇਵਾਂਗੇ ਅਤੇ ਇਸ ਤੋਂ ਬਾਅਦ ਇੱਕ ਘੰਟੇ ਲਈ ਇਸ ਮਿਸ਼ਰਣ ਨੂੰ ਇਸੇ ਤਰ੍ਹਾਂ ਛੱਡ ਦੇਵਾਂਗੇ । ਤੁਸੀਂ ਦੇਖੋਗੇ ਕਿ ਇੱਕ ਘੰਟੇ ਬਾਅਦ ਇਸ ਦਾ ਰੰਗ ਬਦਲ ਗਿਆ ਹੈ।

ਇਸ ਸਮੇਂ ਇਹ ਤੁਹਾਡੇ ਵਾਲਾਂ ਵਿੱਚ ਲਗਾਉਣ ਲਈ ਤਿਆਰ ਹੈ ਇਸ ਤੋਂ ਬਾਅਦ ਤੁਸੀਂ ਇਸ ਤੇਲ ਨੂੰ ਆਪਣੇ ਬਾਲਾਂ ਉੱਤੇ ਲਗਾਉਣਾ ਹੈ ਅਤੇ ਹੌਲੀ ਹੌਲੀ ਸਿਰ ਦੀ ਮਾਲਸ਼ ਕਰਨੀ ਹੈ ।ਸੋ ਇਸ ਤੇਲ ਦੀ ਮਦਦ ਨਾਲ ਤੁਹਾਡੇ ਵਾਲਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਅਤੇ ਤੁਹਾਡੇ ਵਾਲ ਸੋਹਣੇ ਅਤੇ ਸੰਘਣੇ ਹੋ ਜਾਣਗੇ।

Leave a Reply

Your email address will not be published. Required fields are marked *