ਠੰਢਾ ਪਾਣੀ ਅਤੇ ਚਲਦੇ ਫਰਿੱਜ ਵਿੱਚੋਂ ਪਾਣੀ ਪੀਣ ਦੇ ਨੁਕਸਾਨ ਵੇਖ ਕੇ ਹੋ ਜਾਓਗੇ ਹੈਰਾਨ

Uncategorized

ਦੋਸਤੋ ਜਿਵੇਂ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਜਿਸ ਤੋਂ ਬਾਅਦ ਕੁਝ ਲੋਕ ਫਰਿੱਜ ਦਾ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਹਨ ਅਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਹੜੇ ਲੋਕ ਫਰਿੱਜ ਦਾ ਪਾਣੀ ਪੀਂਦੇ ਹਨ ਉਨ੍ਹਾਂ ਦੇ ਸਰੀਰ ਨੂੰ ਕਿਸ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਫਰਿੱਜ ਦਾ ਪਾਣੀ ਪੀਣ ਨਾਲ ਸਾਡੇ ਸਰੀਰ ਦਾ ਤਾਪਮਾਨ ਇੱਕਦਮ ਹੇਠਾਂ ਗਿਰ ਜਾਂਦਾ ਹੈ ਅਤੇ ਵਾਪਸ ਉਸ ਨੂੰ ਸੰਤੁਲਨ ਹੋਣ ਵਿੱਚ ਸਾਡੇ ਸਰੀਰ ਦੀ ਬਹੁਤ ਸਾਰੀ ਊਰਜਾ ਖ਼ਰਚ ਹੋ ਜਾਂਦੀ ਹੈ। ਜਿਸ ਨਾਲ ਅਸੀਂ ਕਈ ਵਾਰ ਗਰਮ ਸਰਦ ਵੀ ਹੋ ਜਾਂਦੇ ਹਾਂ ਅਤੇ ਸਾਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਸੋ ਇਸ ਲਈ ਕਦੇ ਵੀ ਸਾਨੂੰ ਠੰਢਾ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਨਾਲ ਸਾਡੇ ਪਾਚਨ ਕਿਰਿਆ ਉਤੇ ਵੀ ਮਾੜਾ ਅਸਰ ਪੈਂਦਾ ਹੈ ਕਿਉਂਕਿ ਠੰਢਾ ਪਾਣੀ ਪੀਣ ਨਾਲ ਸਾਡੇ ਸਰੀਰ ਦੀ ਵੱਡੀ ਅੰਤੜੀ ਸੁੰਗੜ ਜਾਂਦੀ ਹੈ ਜਿਸ ਤੋਂ ਬਾਅਦ ਉਹ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਪਾਉਂਦੀ ਅਤੇ ਨਾਲ ਹੀ ਸਾਡੇ ਪੇਟ ਦੀ ਸਫਾਈ ਚੰਗੀ ਤਰ੍ਹਾਂ ਨਹੀਂ ਹੁੰਦੀ। ਇਸ ਤੋਂ ਬਾਅਦ ਸਾਡੇ ਸਰੀਰ ਵਿੱਚ ਵਿਸ਼ੈਲੇ ਪਦਾਰਥਾਂ ਦੀ ਮਾਤਰਾ ਵਧਣ ਲੱਗਦੀ ਹੈ ਅਤੇ ਸਾਡੇ ਸਰੀਰ ਨੂੰ ਅਨੇਕਾਂ ਬੀਮਾਰੀਆਂ ਲੱਗਦੀਆਂ ਹਨ । ਜਿਸ ਨਾਲ ਸਾਡੇ ਸਰੀਰ ਚ ਕਬਜ਼ ਹੋਣਾ ਪੇਟ ਵਿਚ ਗੈਸ ਬਣਨਾ ਅਤੇ ਪੇਟ ਵਿਚ ਦਰਦ ਹੋਣ ਜਿਹੀਆਂ ਸਮੱਸਿਆਵਾਂ ਵੀ ਪੈਦਾ ਹੋਣ ਲੱਗਦੀਆਂ ਹਨ ।

ਇਸ ਤੋਂ ਇਲਾਵਾ ਜਿਹੜੇ ਲੋਕ ਠੰਡਾ ਪਾਣੀ ਪੀਂਦੇ ਹਨ ਉਨ੍ਹਾਂ ਨੂੰ ਦਿਲ ਦੇ ਰੋਗ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ ਕਿਉਂਕਿ ਇਸ ਨਾਲ ਸਾਡੇ ਸਰੀਰ ਦਾ ਖੂਨ ਦਾ ਤਾਪਮਾਨ ਇਕਦਮ ਠੰਢਾ ਪੈ ਜਾਂਦਾ ਹੈ ਅਤੇ ਦਿਲ ਨੂੰ ਬਹੁਤ ਹੀ ਊਰਜਾ ਖ਼ਤਮ ਕਰਨ ਤੋਂ ਬਾਅਦ ਇਸ ਖੂਨ ਨੂੰ ਅੰਗਾਂ ਤਕ ਪਹੁੰਚਾਉਣਾ ਪੈਂਦਾ ਹੈ।ਜੇਕਰ ਅਸੀਂ ਠੰਡੇ ਪਾਣੀ ਦਾ ਜ਼ਿਆਦਾ ਇਸਤੇਮਾਲ ਕਰਦੇ ਹਾਂ ਤਾਂ ਸਾਡੇ ਸਰੀਰ ਦੀਆਂ ਨਸਾਂ ਕਮਜ਼ੋਰ ਪੈਣ ਲੱਗ ਜਾਂਦੀਆਂ ਹਨ।ਇਸ ਤੋਂ ਇਲਾਵਾ ਜੇਕਰ ਠੰਢਾ ਪਾਣੀ ਪੀਂਦੇ ਹਾਂ ਤਾਂ ਖਾਂਸੀ ਜ਼ੁਕਾਮ ਬੁਖਾਰ ਆਦਿ ਜਲਦੀ ਹੋਣ ਲੱਗਦਾ ਹੈ ਇਸ ਤੋਂ ਇਲਾਵਾ ਕਈ ਵਾਰ ਸਾਡਾ ਗਲਾ ਵੀ ਬੈਠ ਜਾਂਦਾ ਹੈ ।ਜਿਸ ਕਾਰਨ ਸਾਨੂੰ ਬਹੁਤ ਭਿਆਨਕ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ । ਸੋ ਬਿਹਤਰ ਇਹੀ ਹੋਵੇਗਾ ਕਿ ਤੁਸੀਂ ਫਰਿੱਜ ਦਾ ਪਾਣੀ ਪੀਣ ਦੀ ਥਾਂ ਤੇ ਘੜੇ ਦੇ ਪਾਣੀ ਦਾ ਇਸਤੇਮਾਲ ਕਰੋ ਤਾਂ

ਜੋ ਤੁਹਾਡੇ ਸਰੀਰ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੈਦਾ ਨਾ ਹੋਵੇ ਦੱਸ ਦੇਈਏ ਕਿ ਘੜੇ ਦਾ ਪਾਣੀ ਪੀਣਾ ਨਾਲ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ ਕਿਉਂਕਿ ਘੜੇ ਦੇ ਪਾਣੀ ਵਿੱਚ ਬਹੁਤ ਸਾਰੇ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਲਈ ਜ਼ਰੂਰੀ ਹੁੰਦੇ ਹਨ ।

Leave a Reply

Your email address will not be published. Required fields are marked *