ਜੇਕਰ ਤੁਸੀਂ ਵੀ ਹੋ ਘਰ ਵਿੱਚ ਰਹਿੰਦੇ ਚੂਹਿਆਂ ਤੋਂ ਪਰੇਸ਼ਾਨ ਤਾਂ ਵਰਤੋ ਇਹ ਘਰੇਲੂ ਨੁਸਖਾ

Uncategorized

ਸਾਡੇ ਘਰਾਂ ਵਿੱਚ ਅਜਿਹੇ ਬਹੁਤ ਸਾਰੇ ਜੀਵ ਜੰਤੂ ਪਾਏ ਜਾਂਦੇ ਹਨ ਜੋ ਕਿ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ ਜਿਵੇਂ ਕਿ ਕਾਕਰੋਚ, ਛਿਪਕਲੀ, ਚੂਹੇ ਡੱਡੂ ਆਦਿ। ਇਹ ਸਾਰੇ ਜੀਵ ਜੰਤੂ ਸਾਡੇ ਕੰਮਾਂ ਕਾਰਾਂ ਵਿੱਚ ਵਿਘਨ ਪਾਉਂਦੇ ਹਨ ਨਾਲ ਹੀ ਕਈ ਬੀਮਾਰੀਆਂ ਦਾ ਕਾਰਨ ਵੀ ਬਣਦੇ ਹਨ। ਅੱਜ ਅਸੀਂ ਗੱਲ ਕਰਾਂਗੇ ਕੇ ਘਰਾਂ ਵਿੱਚੋਂ ਚੂਹਿਆਂ ਨੂੰ ਕਿਸ ਤਰ੍ਹਾਂ ਬਾਹਰ ਕੀਤਾ ਜਾ ਸਕਦਾ ਹੈ ।ਵੈਸੇ ਤਾਂ ਚੂਹਿਆਂ ਨੂੰ ਘਰੋਂ ਬਾਹਰ ਕਰਨ ਲਈ ਮਾਰਕੀਟ ਵਿਚੋਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਮਿਲਦੀਆਂ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ ਚੂਹੇ ਘਰ ਵਿਚੋਂ ਬਾਹਰ ਕੀਤੇ ਜਾ ਸਕਦੇ ਹਨ ।ਪਰ ਦੱਸ ਦੇਈਏ ਕਿ ਉਹ ਜੋ ਵੀ ਪ੍ਰੋਡਕਟ ਹੁੰਦੇ ਹਨ ਬਹੁਤ ਖ਼ਤਰਨਾਕ ਹੁੰਦੇ ਹਨ ।

ਜੇਕਰ ਤੁਹਾਡੇ ਘਰ ਵਿੱਚ ਕੋਈ ਛੋਟਾ ਬੱਚਾ ਗਲਤੀ ਨਾਲ ਉਨ੍ਹਾਂ ਨੂੰ ਨਿਗਲ ਲਵੇ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਸੋ ਸਾਨੂੰ ਅਜਿਹੇ ਨੁਸਖੇ ਅਪਣਾਉਣੇ ਚਾਹੀਦੇ ਹਨ ਜਿਨ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਸਾਡੇ ਕੁਦਰਤ ਚ ਅਜਿਹੇ ਬਹੁਤ ਸਾਰੇ ਨੁਸਖੇ ਹਨ ਜਿਨ੍ਹਾਂ ,ਦਾ ਇਸਤੇਮਾਲ ਕਰਕੇ ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਚੂਹੇ ਦੁਆਰਾ ਜੋ ਬੈਕਟੀਰੀਆ ਫੈਲਾਇਆ ਜਾਂਦਾ ਹੈ। ਉਸ ਨਾਲ ਸਾਨੂੰ ਕਿੰਨਾ ਕਿੰਨਾ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਜੇਕਰ ਤੁਹਾਡੇ ਘਰ ਵਿੱਚ ਬਹੁਤ ਸਾਰੇ ਚੂਹੇ ਹਨ ਅਤੇ ਉਨ੍ਹਾਂ ਦਾ ਮਲ ਮੂਤਰ ਤੁਹਾਡੇ ਘਰ ਵਿੱਚ ਪਿਆ ਰਹਿੰਦਾ ਹੈ ਤਾਂ ਤੁਹਾਨੂੰ ਬੁਖਾਰ, ਭੁੱਖ ਦੀ ਕਮੀ, ਸਿਰਦਰਦ ,ਉਲਟੀ ਤੋ ਇਲਾਵਾ ਪਲੇਗ ਅਤੇ ਹੰਟਾ ਵਾਇਰਸ ਵਰਗੀਆਂ ਗੰਭੀਰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਚੂਹੇ ਨੂੰ ਚੰਗੀ ਤਰ੍ਹਾਂ ਨਹੀਂ ਦਿਖਦਾ ਪਰ ਉਸ ਦੀ ਸੁੰਘਣ ਦੀ ਸ਼ਕਤੀ ਬਹੁਤ ਤੇਜ਼ ਹੁੰਦੀ ਹੈ ਉੱਥੇ ਹੀ ਕੁਝ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਦੀ ਗੰਧ ਚੂਹੇ ਨੂੰ ਪਸੰਦ ਨਹੀਂ ਹੁੰਦੀ ਅਤੇ ਜੇਕਰ ਅਜਿਹੀਅਾਂ ਚੀਜ਼ਾਂ ਸਾਡੇ ਘਰ ਵਿੱਚ ਪਈਆਂ ਰਹਿੰਦੀਆਂ ਹਨ ਤਾਂ ਅਸੀ ਸਾਡੇ ਘਰ ਵਿੱਚ ਚੂਹੇ ਨਹੀਂ ਆਉਣਗੇ। ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਹਨ ਇਨਸਾਨ ਦੇ ਵਾਲ ਜੇਕਰ ਤੁਹਾਡੇ ਕੰਘੀ ਨਾਲ ਵਾਹੇ ਹੋਏ ਬਾਲ ਚੂਹੇ ਦੇ ਬਿਲ ਵਿੱਚ ਰੱਖ ਦਿੱਤੇ ਜਾਣ ਤਾਂ ਚੂਹੇ ਸਾਡੇ ਘਰ ਵਿੱਚੋਂ ਫ਼ਰਾਰ ਹੋ ਜਾਂਦੇ ਹਨ ਕਿਉਂ ਕਿ ਚੂਹੇ ਨੂੰ ਇਨਸਾਨ ਦੇ ਵਾਲਾਂ ਦੀ ਸੁਗੰਧ ਬਿਲਕੁਲ ਪਸੰਦ ਨਹੀਂ ਹੁੰਦੀ ।ਇਸ ਤੋਂ ਇਲਾਵਾ ਪਹਿਲਾਂ ਹੀ ਜਿਵੇਂ ਅਸੀਂ ਦੱਸਿਆ ਹੈ ਕਿ ਚੂਹੇ ਨੂੰ ਥੋੜ੍ਹਾ ਘੱਟ ਨਜ਼ਰ ਆਉਂਦਾ ਹੈ , ਜਿਸ ਕਾਰਨ ਕਈ ਵਾਰ ਉਹ ਇਨ੍ਹਾਂ ਬਾਲਾਂ ਨੂੰ ਨਿਗਲ ਵੀ ਲੈਂਦੇ ਹਨ ਅਤੇ ਮਰ ਜਾਂਦੇ ਹਨ ।

ਇਸ ਤੋਂ ਇਲਾਵਾ ਚੂਹੇ ਨੂੰ ਪੁਦੀਨੇ ਦੀ ਸੁਗੰਧ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਇਸ ਲਈ ਪੁਦੀਨੇ ਦੀਆਂ ਕੁਝ ਪੱਤੀਆਂ ਆਪਣੇ ਘਰ ਵਿਚ ਜਗ੍ਹਾ ਜਗ੍ਹਾ ਤੇ ਰੱਖ ਦਵੋ ।ਇਸ ਨਾਲ ਵੀ ਚੂਹਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।

Leave a Reply

Your email address will not be published. Required fields are marked *