ਖੰਘ ,ਜ਼ੁਕਾਮ ,ਬਲਗਮ ਵਾਲੀ ਖਾਂਸੀ ਤੋਂ ਬਚਣ ਲਈ ਪੀਓ ਇਹ ਕਾੜ੍ਹਾ ,ਘਰੇਲੂ ਨੁਸਖਾ

Uncategorized

ਮੌਸਮ ਦੇ ਬਦਲਣ ਨਾਲ ਬਹੁਤ ਸਾਰੀਆਂ ਇਨਫੈਕਸ਼ਨ ਸਾਡੇ ਅੰਦਰ ਹੋਣ ਲੱਗਦੀਆਂ ਹਨ ਜਿਸ ਕਾਰਨ ਸਾਡੇ ਸਰੀਰ ਵਿਚ ਥਕਾਵਟ ਅਤੇ ਕਮਜ਼ੋਰੀ ਵਰਗੇ ਲੱਛਣ ਦਿਖਾਈ ਦਿੰਦੇ ਹਨ ।ਇਸ ਤੋਂ ਇਲਾਵਾ ਗਲਾ ਖ਼ਰਾਬ ਹੋਣਾ ,ਖਾਂਸੀ, ਸਿਰਦਰਦ ਜ਼ੁਕਾਮ ,ਬੁਖਾਰ ਆਦਿ ਵੀ ਹੋਣ ਲੱਗਦਾ ਹੈ ।ਇਸ ਤੋਂ ਇਲਾਵਾ ਅੱਜ ਕੱਲ੍ਹ ਕੋਰੂਨਾ ਮਾਹਾਵਾਰੀ ਦੀ ਚੱਲ ਰਹੀ ਹੈ, ਜਿਸ ਤੋਂ ਅਸੀਂ ਉਦੋਂ ਹੀ ਬਚ ਸਕਦੇ ਹਾਂ ਜੇਕਰ ਸਾਡੀ ਇਮਿਊਨਿਟੀ ਸਟਰੌਂਗ ਹੋਵੇਗੀ ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ। ਜਿਸ ਦਾ ਪ੍ਰਯੋਗ ਕਰ ਕੇ ਤੁਸੀਂ ਆਪਣੀ ਇਮਿਊਨਿਟੀ ਨੂੰ ਸਟਰੌਂਗ ਕਰ ਸਕਦੇ ਹੋ ਅਤੇ ਇਨ੍ਹਾਂ ਬੀਮਾਰੀਆਂ ਤੋਂ ਬਚ ਸਕਦੇ ਹੋ ਅਤੇ ਕਰੁਣਾ ਮਹਾਂਮਾਰੀ ਨੂੰ ਵੀ ਹਰਾ ਸਕਦੇ ਹੋ ।

ਇਸ ਨੁਸਖ਼ੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਆਸਾਨੀ ਨਾਲ ਸਾਨੂੰ ਮਿਲ ਜਾਂਦੀਆਂ ਹਨ। ਸੋ ਇਸ ਨੂੰ ਬਣਾਉਣ ਵਾਸਤੇ ਸਾਨੂੰ ਇੱਕ ਛੋਟਾ ਟੁਕੜਾ ਦਾਲਚੀਨੀ, ਦੋ ਚੁਟਕੀਆਂ ਹਲਦੀ, ਪੰਜ ਛੇ ਪੱਤੇ ਤੁਲਸੀ ਦੇ ,ਅੱਧਾ ਚਮਚ ਸਾਬਤ ਧਨੀਆ , ਅੱਧਾ ਚਮਚ ਸੌਂਫ ਅਤੇ ਅੱਧਾ ਚਮਚ ਅਜਵਾਇਨ ,ਅੱਠ ਦੱਸ ਕਾਲੀਆਂ ਮਿਰਚਾਂ, ਚਾਰ ਲੌਂਗ ਛੋਟਾ ਟੁਕੜਾ ਸੁੰਢ ਅਤੇ ਦਸ ਬਾਰਾਂ ਪੱਤੇ ਪੁਦੀਨੇ ਦੇ ਚਾਹੀਦੇ ਹਨ ।ਇਨ੍ਹਾਂ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕਰ ਕੇ ਅਸੀਂ ਇੱਕ ਕਾੜ੍ਹਾ ਤਿਆਰ ਕਰਾਂਗੇ। ਕਾੜ੍ਹੇ ਨੂੰ ਤਿਆਰ ਕਰਨ ਲਈ ਅਸੀਂ ਇੱਕ ਪਤੀਲੇ ਵਿੱਚ ਦੋ ਗਲਾਸ ਪਾਣੀ ਦੇ ਪਾ ਕੇ ਅੱਗ ਉੱਤੇ ਰੱਖ ਦਿਆਂਗੇ ਅੱਗ ਨੂੰ ਅਸੀਂ ਹੌਲੀ ਰੱਖਾਂਗੇ ਇਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਅਸੀਂ ਪਾਣੀ ਵਿਚ ਪਾ ਦੇਵਾਂਗੇ

ਅਤੇ ਉਦੋਂ ਤਕ ਮੁਕਾਵਾਂਗੇ ਜਦੋਂ ਤੱਕ ਇਹ ਪਾਣੀ ਅੱਧਾ ਗਲਾਸ ਨਾ ਰਹਿ ਜਾਵੇ । ਜਦੋਂ ਇਹ ਪਾਣੀ ਅੱਧਾ ਗਲਾਸ ਰਹਿ ਗਿਆ ਉਸ ਟਾਇਮ ਤੁਸੀਂ ਅੱਗ ਨੂੰ ਬੰਦ ਕਰ ਦੇਣਾ ਹੈ ਅਤੇ ਇਸ ਨੂੰ ਠੰਡਾ ਕਰਕੇ ਕਿਸੇ ਭਾਂਡੇ ਵਿੱਚ ਕੱਢ ਲੈਣਾ ਹੈ ਅਤੇ ਇਸ ਦਾ ਇਸਤੇਮਾਲ ਤੁਸੀਂ ਇਕ ਦਿਨ ਵਿੱਚ ਨਹੀਂ ਕਰਨਾ। ਇਸ ਨੂੰ ਦਵਾਈ ਦੀ ਤਰ੍ਹਾਂ ਇਸਤੇਮਾਲ ਕਰਨਾ ਹੈ ਦੋ ਚਮਚ ਇਸ ਕਾੜ੍ਹੇ ਦੇ ਲੈ ਕੇ ਥੋੜ੍ਹੇ ਜਿਹੇ ਪਾਣੀ ਵਿੱਚ ਪਾ ਲਓ ,ਪਾਣੀ ਕੋਸਾ ਹੋਣਾ ਚਾਹੀਦਾ ਹੈ ।ਕਾੜ੍ਹੇ ਅਤੇ ਪਾਣੀ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਦਾ ਸੇਵਨ ਕਰੋ। ਤੁਸੀਂ ਲਗਾਤਾਰ ਚਾਰ ਪੰਜ ਦਿਨ ਇਸ ਦਾ ਇਸਤੇਮਾਲ ਕਰੋ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਪਰ ਧਿਆਨ ਰਹੇ ਕਿ ਇਸ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਨਹੀਂ ਕਰਨਾ

ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਕੁਝ ਚੀਜ਼ਾਂ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ; ਪਰ ਜੇਕਰ ਤੁਸੀਂ ਇਸ ਨੂੰ ਸੀਮਤ ਮਾਤਰਾ ਵਿੱਚ ਲਵੋਗੇ ਤਾਂ ਇਹ ਤੁਹਾਨੂੰ ਫ਼ਾਇਦਾ ਜ਼ਰੂਰ ਕਰੇਗਾ ।

Leave a Reply

Your email address will not be published. Required fields are marked *