ਹੱਥਾਂ ਅਤੇ ਪੈਰਾਂ ਉਪਰ ਹੋਣ ਵਾਲੀ ਖੁਜਲੀ ਦਾ ਅਸਰਦਾਰ ਘਰੇਲੂ ਨੁਸਖਾ

Uncategorized

ਅਕਸਰ ਹੀ ਸਾਡੇ ਪੈਰਾਂ ਜਾਂ ਹੱਥਾਂ ਉੱਤੇ ਖੁਜਲੀ ਜਾਂ ਖ਼ਾਰਿਸ਼ ਹੋਣ ਲੱਗ ਜਾਂਦੀ ਹੈ ।ਜਿਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਹੈ ਕਿਉਂਕਿ ਇਹ ਖੁਜਲੀ ਬਹੁਤ ਭਿਆਨਕ ਹੁੰਦੀ ਹੈ ਜਿਸ ਤੋਂ ਬਾਅਦ ਅਸੀਂ ਆਪਣੇ ਹੱਥਾਂ ਪੈਰਾਂ ਨੂੰ ਖੁਰਚ ਕੇ ਉਨ੍ਹਾਂ ਵਿੱਚੋਂ ਲਹੂ ਕੱਢ ਲੈਂਦੇ ਹਾਂ । ਸੋ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖੇ ਦੱਸਾਂਗੇ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ।ਇੱਥੇ ਅਸੀਂ ਤਿੰਨ ਨੁਸਖ਼ੇ ਦੱਸਾਂਗੇ ਜਿਨ੍ਹਾਂ ਵਿੱਚੋਂ ਤੁਸੀਂ ਕਿਸੇ ਵੀ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਦੱਸ ਦੇਈਏ ਕਿ ਖੁਜਲੀ ਜਾਂ ਖਾਰਿਸ਼ ਦੀ ਸਮੱਸਿਆ ਕਿਸੇ ਵੀ ਮੌਸਮ ਵਿੱਚ ਹੋ ਸਕਦੀ ਹੈ ਜ਼ਿਆਦਾਤਰ ਇਹ ਠੰਢ ਦੇ ਮੌਸਮ ਵਿਚ ਹੁੰਦੀ ਹੈ,

ਪਰ ਗਰਮੀਆਂ ਦੇ ਮੌਸਮ ਵਿੱਚ ਵੀ ਕਈ ਵਾਰ ਲੋਕਾਂ ਨੂੰ ਇਹ ਸਮੱਸਿਆ ਹੋ ਜਾਂਦੀ ਹੈ ।ਇਸ ਲਈ ਸਭ ਤੋਂ ਪਹਿਲਾ ਨੁਸਖਾ ਹੈ ਕਿ ਤੁਸੀਂ ਸੌ ਗਰਾਮ ਨਿੰਮ ਦੀਆਂ ਪੱਤੀਆਂ ਲਓ, ਇਨ੍ਹਾਂ ਪੱਤੀਆਂ ਨੂੰ ਤੁਸੀਂ ਪਾਣੀ ਵਿਚ ਲਗਪਗ ਇੱਕ ਘੰਟੇ ਲਈ ਉਬਾਲੋ ਜਦੋਂ ਇਹ ਪਾਣੀ ਥੋੜ੍ਹਾ ਕੋਸਾ ਰਹਿ ਜਾਵੇ ।ਉਸ ਤੋਂ ਬਾਅਦ ਆਪਣੇ ਪੈਰਾਂ ਨੂੰ ਇਸ ਪਾਣੀ ਵਿੱਚ ਰੱਖੋ ਅਤੇ ਚੰਗੀ ਤਰ੍ਹਾਂ ਨਾਲ ਪੈਰਾਂ ਨੂੰ ਧੋ ਲਵੋ, ਇਸ ਨੁਸਖ਼ੇ ਨਾਲ ਤੁਹਾਡੇ ਪੈਰਾਂ ਦੀ ਖੁਜਲੀ ਜਾਂ ਖਾਰਸ਼ ਠੀਕ ਹੋ ਜਾਵੇਗੀ। ਇਸ ਤੋਂ ਇਲਾਵਾ ਦੂਜਾ ਨੁਸਖੇ ਵਿਚ ਤੁਸੀਂ ਧੁਖ਼ਦੀ ਹੋਈ ਅੱਗ ਲਵੋ ਉਸ ਉੱਤੇ ਹਲਦੀ ਦਾ ਇੱਕ ਚਮਚ ਪਾ ਦਿਓ ,ਇਸ ਤੋਂ ਬਾਅਦ ਜੋ ਧੂੰਆਂ ਨਿਕਲੇਗਾ। ਉਸ ਧੂੰਏ ਦਾ ਆਪਣੇ ਪੈਰਾਂ ਨੂੰ ਸੇਕ ਦੇਵੋ ਅਜਿਹਾ ਕਰਨ ਨਾਲ ਵੀ ਤੁਹਾਡੀ ਖੁਜਲੀ ਜਾਂ ਖਾਰਿਸ਼ ਦੀ ਸਮੱਸਿਆ ਬਹੁਤ ਛੇਤੀ ਠੀਕ ਹੋ ਜਾਵੇਗੀ ।

ਤੀਸਰਾ ਨੁਸਖਾ ਹੈ ਕਿ ਤੁਸੀਂ ਇੱਕ ਇੱਟ ਲਵੋ ਉਸ ਨੂੰ ਅੱਗ ਵਿਚ ਪੂਰੀ ਤਰ੍ਹਾਂ ਨਾਲ ਗਰਮ ਕਰ ਲਓ, ਜਦੋਂ ਇਸ ਇੱਟ ਵਿੱਚੋਂ ਸੇਕ ਨਿਕਲਣ ਲੱਗੇ ਤਾਂ ਇਸ ਉੱਤੇ ਗੁੜ ਪਾ ਦਿਓ, ਇਸ ਤੋਂ ਬਾਅਦ ਜੋ ਧੂੰਆਂ ਇੱਥੋਂ ਨਿਕਲੇਗਾ ਉਸ ਉਤੇ ਆਪਣੇ ਪੈਰਾਂ ਨੂੰ ਸੇਖੋਂ ਅਜਿਹਾ ਕਰਨ ਨਾਲ ਵੀ ਖੁਜਲੀ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕੁਝ ਪਰਹੇਜ਼ ਕਰਨ ਦੀ ਵੀ ਜ਼ਰੂਰਤ ਹੁੰਦੀ ਹੈ ਕਿ ਜੇਕਰ ਤੁਹਾਡੇ ਪੈਰਾਂ ਜਾਂ ਹੱਥਾਂ ਉੱਤੇ ਖੁਜਲੀ ਦੀ ਸਮੱਸਿਆ ਹੈ ਤਾਂ ਕਿਸੇ ਵੀ ਸਾਬਣ ਦਾ ਪ੍ਰਯੋਗ ਨਾ ਕਰੋ ।ਇਸ ਤੋਂ ਇਲਾਵਾ ਜੇਕਰ ਪੈਰਾਂ ਵਿੱਚ ਖੁਜਲੀ ਦੀ ਸਮੱਸਿਆ ਹੈ ਤਾਂ ਚਮੜੇ ਦੇ ਬੂਟਾਂ ਦਾ ਇਸਤੇਮਾਲ ਨਾ ਕਰੋ ਕਿਉਂਕਿ ਚਮੜੇ ਦੇ ਬੂਟਾਂ ਉੱਤੇ ਬੈਕਟੀਰੀਆ ਜ਼ਿਆਦਾ ਫੈਲਦਾ ਹੈ।

ਇਸ ਤੋਂ ਇਲਾਵਾ ਜੇਕਰ ਸਰਦੀ ਦੇ ਮੌਸਮ ਵਿੱਚ ਤੁਹਾਡੇ ਪੈਰਾਂ ਵਿੱਚ ਖਾਰਸ਼ ਜਾਂ ਖੁਜਲੀ ਹੈ ਤਾਂ ਆਪਣੇ ਪੈਰਾਂ ਨੂੰ ਅੱਗ ਉੱਤੇ ਨਾ ਸੇਕੋ ਅਜਿਹਾ ਕਰਨ ਨਾਲ ਇਹ ਸਮੱਸਿਆ ਦੁੱਗਣੀ ਤੇਜ਼ੀ ਨਾਲ ਵੱਧਦੀ ਹੈ।

Leave a Reply

Your email address will not be published. Required fields are marked *