ਕੱਚਾ ਪਿਆਜ਼ ਖਾਣ ਵਾਲਿਆਂ ਲਈ ਜ਼ਰੂਰੀ ਗੱਲਾਂ,

Uncategorized

ਦੁਨੀਆਂ ਦੇ ਵਿੱਚ ਇੱਕ ਇਨਸਾਨ ਹੀ ਹੈ ਜੋ ਆਪਣੇ ਭੋਜਨ ਨੂੰ ਹਮੇਸ਼ਾਂ ਪਕਾ ਕੇ ਖਾਂਦਾ ਹੈ ,ਜਿਸ ਕਾਰਨ ਇਨਸਾਨ ਜ਼ਿਆਦਾਤਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ।ਕਿਉਂਕਿ ਦੁਨੀਆਂ ਵਿੱਚ ਅਜਿਹੀਆਂ ਵੀ ਕੁਝ ਚੀਜ਼ਾਂ ਹਨ ਜਿਨ੍ਹਾਂ ਨੂੰ ਕੱਚਾ ਖਾਣ ਦਾ ਬਹੁਤ ਫ਼ਾਇਦਾ ਮਿਲਦਾ ਹੈ ਪਰ ਜੇਕਰ ਅਸੀਂ ਉਨ੍ਹਾਂ ਨੂੰ ਪਕਾ ਕੇ ਖਾਂਦੇ ਹਾਂ ਤਾਂ ਅਜਿਹੀਆਂ ਚੀਜ਼ਾਂ ਦਾ ਸਾਡੇ ਸਰੀਰ ਨੂੰ ਕੋਈ ਫ਼ਾਇਦਾ ਨਹੀਂ ਮਿਲਦਾ । ਪਕਾ ਕੇ ਖਾਣ ਨਾਲ ਕੁਝ ਚੀਜ਼ਾਂ ਦੇ ਗੁਣ ਸੋ ਪ੍ਰਤੀਸ਼ਤ ਮਰ ਜਾਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਪਿਆਜ਼ ।ਦੋਸਤੋ ਅਸੀ ਤੁਹਾਨੂੰ ਦੱਸ ਦਈਏ ਕਿ ਪਿਆਜ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ,

ਪਰ ਜੇਕਰ ਅਸੀਂ ਇਸ ਨੂੰ ਪਕਾ ਕੇ ਹੀ ਖਾਂਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਕੋਈ ਫ਼ਾਇਦਾ ਨਹੀਂ ਪਹੁੰਚਾ ਸਕਦਾ। ਇਸ ਲਈ ਆਯੁਰਵੈਦ ਵਿੱਚ ਦੱਸਿਆ ਗਿਆ ਹੈ ਕਿ ਸਾਨੂੰ ਕੱਚਾ ਪਿਆਜ਼ ਖਾਣਾ ਚਾਹੀਦਾ ਹੈ ਤਾਂ ਜੋ ਸਾਡਾ ਸਰੀਰ ਬਿਮਾਰੀਆਂ ਨਾਲ ਲੜਨ ਦੇ ਕਾਬਲ ਬਣ ਸਕੇ । ਕੱਚਾ ਪਿਆਜ਼ ਖਾਣ ਨਾਲ ਸਾਡੀ ਇਮਿਊਨਿਟੀ ਸਟਰੌਂਗ ਹੁੰਦੀ ਹੈ ਇਸ ਤੋਂ ਇਲਾਵਾ ਕੱਚਾ ਪਿਆਜ਼ ਖਾਣ ਨਾਲ ਸਾਡੀ ਪਾਚਨ ਕਿਰਿਆ ਵੀ ਸਹੀ ਹੋ ਜਾਂਦੀ ਹੈ। ਕਿਉਂਕਿ ਪਿਆਜ਼ ਵਿਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਸਾਡੇ ਸਰੀਰ ਦੀ ਸਫ਼ਾਈ ਕਰਨ ਵਿਚ ਮਦਦਗਾਰ ਹੁੰਦਾ ਹੈ ਇਸ ਤੋਂ ਇਲਾਵਾ ਜੋ ਵੀ ਅਸੀਂ ਭੋਜਨ ਖਾਂਦੇ ਹਾਂ ਉਸ ਨੂੰ ਐਨਰਜੀ ਵਿਚ ਬਦਲਣ ਦਾ ਕੰਮ ਕਰਦਾ ਹੈ ।

ਕੱਚਾ ਪਿਆਜ਼ ਡਾਇਬਟੀਜ਼ ਦੇ ਮਰੀਜ਼ਾਂ ਲਈ ਵਰਦਾਨ ਦੀ ਤਰ੍ਹਾਂ ਸਾਬਿਤ ਹੁੰਦਾ ਹੈ, ਕਿਉਂਕਿ ਕੁਝ ਮਹੀਨੇ ਕੱਚਾ ਪਿਆਜ਼ ਲਗਾਤਾਰ ਖਾਣ ਨਾਲ ਸਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਕੰਟਰੋਲ ਵਿੱਚ ਹੋਣ ਲੱਗਦੀ ਹੈ ।ਇਸ ਤੋਂ ਇਲਾਵਾ ਕੱਚਾ ਪਿਆਜ ਸਾਡੇ ਸਰੀਰ ਦੇ ਹੋਰ ਬਹੁਤ ਸਾਰੇ ਅੰਗਾਂ ਨੂੰ ਫ਼ਾਇਦਾ ਪਹੁੰਚਾਉਂਦਾ ਹੈ, ਜੇਕਰ ਤੁਸੀਂ ਰੋਜ਼ਾਨਾ ਇਕ ਕੱਚਾ ਪਿਆਜ਼ ਸਲਾਦ ਦੇ ਰੂਪ ਵਿੱਚ ਖਾਂਦੇ ਹੋ ਤਾਂ ਤੁਹਾਡਾ ਸਰੀਰ ਤੰਦਰੁਸਤ ਰਹਿ ਸਕਦਾ ਹੈ। ਇਸ ਤੋਂ ਇਲਾਵਾ ਪਿਆਜ਼ ਵਿਚ ਸਲਫਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਬਹੁਤ ਸਾਰੀਆਂ ਕੰਪਨੀਆਂ ਇਸ ਦਾ ਪ੍ਰਯੋਗ ਬਾਲਾਂ ਲਈ ਬਣਾਏ ਜਾਣ ਵਾਲੇ ਪਦਾਰਥਾਂ ਵਿੱਚ ਕਰਦੀਆਂ ਹਨ

,ਕਿਉਂਕਿ ਸਲਫਲ ਸਾਡੇ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਸਾਬਤ ਹੁੰਦਾ ਹੈ ।ਇਸ ਲਈ ਜੇਕਰ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਪਿਆਜ਼ ਦਾ ਰਸ ਆਪਣੇ ਸਿਰ ਉੱਤੇ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਝੜਨੇ ਖ਼ਤਮ ਹੋ ਜਾਣਗੇ ।

Leave a Reply

Your email address will not be published. Required fields are marked *