ਘਰ ਵਿੱਚ ਬਣਾ ਕੇ ਪੀ ਲਓ ਇਹ 7 ਤਰ੍ਹਾਂ ਦੀ ਡਰਿੰਕ,ਸਰੀਰ ਦੀ ਸਾਰੀ ਗਰਮੀ ਨਿਕਲ ਜਾਵੇਗੀ ਬਾਹਰ

Uncategorized

ਦੋਸਤੋ ਜਿਵੇਂ ਕਿ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਇਸ ਮੌਸਮ ਵਿਚ ਸਾਡਾ ਹਰ ਵੇਲੇ ਮਨ ਕਰਦਾ ਹੈ ਕਿ ਕੋਈ ਠੰਡੀ ਡਰਿੰਕ ਪੀਤੀ ਜਾਵੇ । ਕੁਝ ਲੋਕ ਇਸ ਮੌਸਮ ਵਿੱਚ ਕੋਲਡ ਡਰਿੰਕਸ ਦਾ ਇਸਤੇਮਾਲ ਕਰਦੇ ਹਨ। ਪਰ ਤੁਹਾਨੂੰ ਦੱਸ ਦਈਏ ਕਿ ਕੋਲਡ ਡਰਿੰਕ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਚੀਨੀ ਹੁੰਦੀ ਹੈ ਜੋ ਕਿ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ । ਸੋ ਜੇਕਰ ਤੁਹਾਡਾ ਮਨ ਕੁਝ ਬੀ ਠੰਡਾ ਪੀਣ ਨੂੰ ਕਰ ਰਿਹਾ ਹੈ ਤਾਂ ਅੱਜ ਅਸੀਂ ਤੁਹਾਨੂੰ ਸੱਤ ਤਰ੍ਹਾਂ ਦੀਆਂ ਡਰਿੰਕ ਬਣਾਉਣੀਆਂ ਦੱਸਾਂਗੇ ।ਜਿਨ੍ਹਾਂ ਵਿੱਚੋਂ ਕਿਸੇ ਦਾ ਵੀ ਇਸਤੇਮਾਲ ਤੁਸੀਂ ਕਰ ਸਕਦੇ ਹੋ ਇਨ੍ਹਾਂ ਵਿਚ ਸਭ ਤੋਂ ਪਹਿਲਾਂ ਹੈ ਸੱਤੂ ਦੀ ਡਰਿੰਕ । ਦੋਸਤੋ ਜਦੋਂ ਅਸੀਂ ਭੁੰਨੇ ਹੋਏ ਛੋਲਿਆਂ ਨੂੰ ਚੰਗੀ ਤਰ੍ਹਾਂ ਪੀਸ ਲੈਂਦੇ ਹਾਂ ਉਸ ਤੋਂ ਬਾਅਦ ਜੋ ਪਾਊਡਰ ਤਿਆਰ ਹੁੰਦਾ ਹੈ, ਉਸ ਨੂੰ ਸੱਤੂ ਕਹਿੰਦੇ ਹਨ।

ਇਸ ਲਈ ਸਭ ਤੋਂ ਪਹਿਲਾਂ ਇੱਕ ਗਲਾਸ ਲਾਓ ਉਸ ਬੱਚੇ ਦੋ ਤੋਂ ਤਿੰਨ ਚਮਚ ਸੱਤੂ ਦੇ ਪਾਊਡਰ ਦੇ ਪਾਓ ਉਸ ਤੋਂ ਬਾਅਦ ਗਲਾਸ ਵਿੱਚ ਪਾਣੀ ਪਾ ਦਿਓ , ਨਾਲ ਹੀ ਇਸ ਵਿੱਚ ਅੱਧਾ ਨਿੰਬੂ ਨਿਚੋੜ ਲਓ ਅਤੇ ਸਵਾਦ ਅਨੁਸਾਰ ਕਾਲਾ ਨਮਕ ਪਾ ਲਓ ਇਸ ਡਰਿੰਕ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਠੰਢਕ ਤਾਂ ਮਿਲੇਗੀ ਹੀ ਨਾਲ ਹੀ ਤੁਹਾਡੀ ਥਕਾਵਟ ਅਤੇ ਕਮਜ਼ੋਰੀ ਵੀ ਦੂਰ ਹੋ ਜਾਵੇਗੀ। ਇਸ ਤੋਂ ਅੱਗੇ ਹੈ ਖੀਰੇ ਦਾ ਜੂਸ ਜਿਵੇਂ ਕਿ ਸਾਨੂੰ ਪਤਾ ਹੀ ਹੈ ਖੀਰਾ ਸਾਡੀ ਸਿਹਤ ਲਈ ਵੈਸੇ ਭੀ ਬਹੁਤ ਜ਼ਰੂਰੀ ਹੁੰਦਾ ਹੈ ਇਸ ਲਈ ਖੀਰੇ ਦਾ ਜੂਸ ਪੀਣ ਨਾਲ ਸਾਡੇ ਸਰੀਰ ਨੂੰ ਠੰਡਕ ਮਿਲਦੀ ਹੈ ।ਇਸ ਵਾਸਤੇ ਤੁਸੀਂ ਇੱਕ ਖੀਰਾ ਲਓ ਉਸ ਨੂੰ ਕੱਟ ਕੇ ਮਿਕਸੀ ਵਿੱਚ ਪਾ ਲਉ ਨਾਲ ਇਸ ਵਿੱਚ ਅੱਧਾ ਨਿੰਬੂ ਨਿਚੋੜ ਦਿਓ ,ਕਾਲਾ ਨਮਕ ਅਤੇ ਥੋੜ੍ਹਾ ਜ਼ੀਰਾ ਪਾਊਡਰ ਪਾ ਦਿਓ।

ਉਸ ਤੋਂ ਬਾਅਦ ਇਸ ਵਿੱਚ ਅੱਧਾ ਗਲਾਸ ਪਾਣੀ ਦਾ ਪਾ ਕੇ ਮਿਕਸੀ ਨੂੰ ਚਲਾ ਦਿਓ। ਉਸ ਤੋਂ ਬਾਅਦ ਜੋ ਜੂਸ ਤਿਆਰ ਹੋ ਜਾਵੇਗਾ ਉਸ ਦਾ ਸੇਵਨ ਤੁਸੀਂ ਕਰ ਸਕਦੇ ਹੋ । ਇਸ ਤੋਂ ਅੱਗੇ ਹੈ ਕੱਚੀ ਲੱਸੀ ਕੱਚੀ ਲੱਸੀ ਵਿੱਚ ਦੁੱਧ ਦਾ ਇਸਤੇਮਾਲ ਹੁੰਦਾ ਹੈ ਨਾ ਕਿ ਦਹੀ ਦਾ ।ਇਸ ਵਾਸਤੇ ਤੁਸੀਂ ਥੋੜ੍ਹਾ ਦੁੱਧ ਗਿਲਾਸ ਵਿਚ ਪਾ ਲਓ ਅਤੇ ਬਾਅਦ ਵਿਚ ਇਸ ਗਲਾਸ ਨੂੰ ਪਾਣੀ ਨਾਲ ਭਰ ਦਿਓ। ਇਸ ਵਿੱਚ ਧਾਗੇ ਵਾਲੀ ਮਿਸਰੀ ਦਾ ਪਾਊਡਰ ਪਾਓ। ਇਸ ਕੱਚੀ ਲੱਸੀ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ ।ਇਸ ਤੋਂ ਇਲਾਵਾ ਗੂੰਦ ਕਤੀਰਾ ਪੀਣ ਨਾਲ ਵੀ ਸਾਡੇ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ ਇਸ ਵਾਸਤੇ ਤੁਸੀਂ ਰਾਤ ਨੂੰ ਗੂੰਦ ਕਤੀਰਾ ਭਿਓਂ ਦਿਓ। ਸਵੇਰੇ ਇਸ ਫੁੱਲੇ ਹੋਏ ਗੂੰਦ ਕਤੀਰੇ ਨੂੰ ਗਲਾਸ ਵਿੱਚ ਪਾ ਕੇ ਇਸ ਵਿੱਚ ਪਾਣੀ ਪਾ ਦਿਓ

,ਨਾਲ ਹੀ ਥੋੜ੍ਹੀ ਮਿਸ਼ਰੀ ਪਾ ਦਿਓ ਇਸ ਤੋਂ ਬਾਅਦ ਤੁਸੀਂ ਇਸਦਾ ਸੇਵਨ ਕਰ ਸਕਦੇ ਹੋ। ਇਨ੍ਹਾਂ ਸਾਰੀਆਂ ਡਰਿੰਕਸ ਤੋਂ ਇਲਾਵਾ ਤੁਸੀਂ ਜਲਜੀਰਾ ਤਰਬੂਜ ਅਤੇ ਪੁਦੀਨੇ ਦਾ ਸ਼ੇਕ ਅਤੇ ਬਿੱਲ ਦੇ ਸਰਬਤ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਗਰਮੀ ਵਿੱਚ ਬਹੁਤ ਸਾਰੀਆਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ।

Leave a Reply

Your email address will not be published. Required fields are marked *