5 ਮਿੰਟ ਵਿਚ ਨੀਂਦ ਲਿਆਉਣ ਦਾ ਜ਼ਬਰਦਸਤ ਘਰੇਲੂ ਨੁਸਖਾ

Uncategorized

ਅੱਜਕੱਲ੍ਹ ਜ਼ਿੰਦਗੀ ਵਿਚ ਤਣਾਅ ਬਹੁਤ ਵਧਦਾ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਬਹੁਤ ਜਲਦੀ ਨੀਂਦ ਆ ਜਾਂਦੀ ਹੈ ,ਪਰ ਕੁਝ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਨੀਂਦ ਲਿਆਉਣ ਵਾਸਤੇ ਗੋਲੀਆਂ ਦਾ ਸੇਵਨ ਕਰਨਾ ਪੈਂਦਾ ਹੈ। ਪਰ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਗੋਲੀਆਂ ਦਾ ਸੇਵਨ ਕਰਦੇ ਹਨ ਇਨ੍ਹਾਂ ਗੋਲੀਆਂ ਦਾ ਉਨ੍ਹਾਂ ਦੇ ਦਿਮਾਗ ਅਤੇ ਕਿਡਨੀਆਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿਮਾਗ ਅਤੇ ਕਿਡਨੀ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇਕਰ ਤੁਸੀਂ ਇਸ ਸਮੱਸਿਆ ਦਾ ਹੱਲ ਚਾਹੁੰਦੇ ਹੋ ਤਾਂ ਅਸੀਂ ਅੱਜ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਾਂਗੇ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾ ਲਵੋਗੇ।

ਇਸ ਵਿਚ ਸਭ ਤੋਂ ਪਹਿਲਾ ਨੁਸਖਾ ਹੈ ਤ੍ਰਿਫਲਾ ਦਾ ਚੂਰਨ। ਦੋਸਤੋ ਆਧਾਰ ਦੱਸਦਈਏ ਕਿ ਜਦੋਂ ਅਸੀਂ ਰਾਤ ਨੂੰ ਦੇਰ ਨਾਲ ਖਾਣਾ ਖਾਂਦੇ ਹਾਂ ਤਾਂ ਸਾਡੀ ਪਾਚਨ ਕਿਰਿਆ ਕਾਫੀ ਸਮੇਂ ਤਕ ਕੰਮ ਕਰਦੀ ਹੈ ,ਜਿਸ ਕਾਰਨ ਸਾਨੂੰ ਨੀਂਦ ਨਾ ਆਉਣ ਵਰਗੀ ਸਮੱਸਿਆ ਵੀ ਹੋ ਜਾਂਦੀ ਹੈ ।ਇਸ ਲਈ ਜੇਕਰ ਤੁਸੀਂ ਖਾਣੇ ਨੂੰ ਜਲਦੀ ਪੁਚਾਉਣਾ ਚਾਹੁੰਦੇ ਹੋ ਤਾਂ ਤ੍ਰਿਫ਼ਲਾ ਦੇ ਚੂਰਨ ਦਾ ਇਸਤੇਮਾਲ ਕਰ ਸਕਦੇ ਹੋ ।ਇਸ ਵਾਸਤੇ ਤੁਸੀਂ ਸੌਣ ਤੋਂ ਪਹਿਲਾਂ ਪੰਜ ਤੋਂ ਦੱਸ ਗ੍ਰਾਮ ਤ੍ਰਿਫ਼ਲਾ ਦਾ ਚੂਰਨ ਪਾਣੀ ਵਿੱਚ ਮਿਲਾ ਕੇ ਲਓ। ਇਸ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ ।ਇਸ ਤੋਂ ਇਲਾਵਾ ਚੰਗੀ ਨੀਂਦ ਲਿਆਉਣ ਵਾਸਤੇ ਕੇਲਿਆਂ ਦਾ ਸੇਵਨ ਵੀ ਕਰ ਸਕਦੇ ਹੋ ਕਿਉਂਕਿ ਕੇਲਿਆਂ ਵਿੱਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ

ਜੋ ਕਿ ਸਾਡੀਆਂ ਮਾਸਪੇਸ਼ੀਆਂ ਨੂੰ ਰਿਲੈਕਸ ਕਰਨ ਵਿਚ ਮਦਦਗਾਰ ਹੁੰਦਾ ਹੈ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਦੋ ਕੇਲੇ ਖਾਂਦੇ ਹੋ ਇਸ ਨਾਲ ਤੁਹਾਡੀ ਭੁੱਖ ਵੀ ਮਿਟੇਗੀ ,ਨਾਲ ਹੀ ਤੁਹਾਨੂੰ ਨੀਂਦ ਚੰਗੀ ਆਵੇਗੀ। ਇਸ ਤੋਂ ਇਲਾਵਾ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਸੌਂਫ ਦਾ ਇਸਤੇਮਾਲ ਚੰਗੀ ਨੀਂਦ ਲਿਆਉਣ ਵਾਸਤੇ ਕਰ ਸਕਦੇ ਹੋ । ਇਸ ਵਾਸਤੇ ਤੁਸੀਂ ਦਸ ਗਰਾਮ ਸੌਂਫ ਨੂੰ ਪੰਜਾਹ ਗ੍ਰਾਮ ਪਾਣੀ ਵਿਚ ਉਦੋਂ ਤਕ ਉਬਾਲੋ ਜਦੋਂ ਤਕ ਇਹ ਅਦਾ ਨਾ ਰਹਿ ਜਾਵੇ, ਉਸ ਤੋਂ ਬਾਅਦ ਤੁਸੀਂ ਦੋ ਸੌ ਗ੍ਰਾਮ ਦੁੱਧ ਲਵੋ ਉਸ ਵਿੱਚ ਇਸ ਸੌਫ ਵਾਲੇ ਪਾਣੀ ਨੂੰ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਵੀ ਤੁਹਾਨੂੰ ਚੰਗੀ ਨੀਂਦ ਆਵੇਗੀ । ਇਸ ਤੋਂ ਇਲਾਵਾ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਗਾਜਰ ਦਾ ਜੂਸ ਪੀਂਦੇ ਹੋ ਇਸ ਨਾਲ ਵੀ ਤੁਹਾਨੂੰ ਨੀਦ ਲੈਣ ਵਿੱਚ ਫ਼ਾਇਦਾ ਮਿਲਦਾ ਹੈ ।ਇਸ ਤੋਂ ਇਲਾਵਾ ਕੁਝ ਪਰਹੇਜ਼ ਵੀ ਜ਼ਰੂਰੀ ਹੁੰਦੇ ਹਨ ਕਿ ਸੌਣ ਤੋਂ ਪਹਿਲਾਂ ਤੁਸੀਂ ਕਦੇ ਵੀ ਚਾਹ ਜਾਂ ਕੌਫੀ ਦਾ ਇਸਤੇਮਾਲ ਨਾ ਕਰੋ

ਸੌਣ ਤੋਂ ਲਗਪਗ ਇੱਕ ਦੋ ਘੰਟੇ ਪਹਿਲਾਂ ਖਾਣਾ ਖਾ ਲਵੋ ਤਾਂ ਜੋ ਇਹ ਚੰਗੀ ਤਰ੍ਹਾਂ ਪਚ ਜਾਵੇ ।ਇਸ ਤੋਂ ਇਲਾਵਾ ਤੁਸੀਂ ਜਿਸ ਥਾਂ ਤੇ ਸੌਂਦੇ ਹੋ ਉਹ ਜਗ੍ਹਾ ਆਰਾਮਦਾਇਕ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *