ਸ਼ੂਗਰ ਨੂੰ ਜੜ੍ਹ ਤੋਂ ਖਤਮ ਕਰਨ ਤੇ ਤਿੰਨ ਜ਼ਬਰਦਸਤ ਘਰੇਲੂ ਨੁਸਖੇ

Uncategorized

ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਡਾਇਬਟੀਜ਼ ਦੀ ਸਮੱਸਿਆ ਹੈ ਜਿਸ ਤੋਂ ਬਾਅਦ ਲੋਕ ਦਵਾਈਆਂ ਲੈ ਲੈ ਕੇ ਥੱਕ ਜਾਂਦੇ ਹਨ ,ਪਰ ਉਨ੍ਹਾਂ ਦੀ ਇਹ ਸਮੱਸਿਆ ਹੱਲ ਨਹੀਂ ਹੋ ਪਾਉਂਦੀ ਡਾਇਬਟੀਜ਼ ਦੇ ਮਰੀਜ਼ਾਂ ਦਾ ਇੱਕ ਦਿਨ ਵੀ ਦਵਾਈ ਲਏ ਬਿਨਾਂ ਨਹੀਂ ਲੰਘਦਾ ਅਤੇ ਇਨ੍ਹਾਂ ਦਵਾਈਆਂ ਦਾ ਸਾਡੇ ਸਰੀਰ ਦੇ ਹੋਰਨਾਂ ਅੰਗਾਂ ਉੱਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਜਿਸ ਨਾਲ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਬੀਮਾਰੀਆਂ ਪੈਦਾ ਹੋਣ ਲੱਗਦੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਇਸਤੇਮਾਲ ਕਰ ਕੇ ਤੁਸੀਂ ਆਪਣੇ ਡਾਇਬਟੀਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਆਪਣੇ ਸਰੀਰ ਵਿੱਚ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰ ਸਕਦੇ ਹੋ।

ਵੈਸੇ ਤਾਂ ਡਾਇਬਟੀਜ਼ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੇ ਘਰੇਲੂ ਉਪਾਅ ਹੁੰਦੇ ਹਨ ਪਰ ਇਨ੍ਹਾਂ ਵਿੱਚੋਂ ਕੁਝ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਅਸਰ ਬਹੁਤ ਤੇਜ਼ੀ ਨਾਲ ਹੁੰਦਾ ਹੈ। ਸੋ ਇਨ੍ਹਾਂ ਵਿੱਚੋਂ ਇੱਕ ਹੈ ਡਿਲ ਦੀਆਂ ਪੱਤੀਆਂ। ਇਨ੍ਹਾਂ ਨੂੰ ਸਭਾ ਭਾਜੀ ਵੀ ਕਿਹਾ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਇਨ੍ਹਾਂ ਪੱਤੀਆਂ ਦਾ ਜੂਸ ਬਣਾ ਲੈਣਾ ਹੈ ਇਸ ਵਿੱਚ ਅੱਧਾ ਨਿੰਬੂ ਨਚੋੜਨ ਤੋਂ ਬਾਅਦ ਇਸ ਵਿੱਚ ਥੋੜ੍ਹਾ ਕਾਲੀ ਮਿਰਚ ਦਾ ਪਾਊਡਰ ਪਾਉਣਾ ਹੈ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਦਿਨ ਦੇ ਕਿਸੇ ਵੀ ਸਮੇਂ ਵਿੱਚ ਇਸ ਦਾ ਇਸਤੇਮਾਲ ਕਰਨਾ ਹੈ। ਇਸ ਨੁਸਖੇ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਕੰਟਰੋਲ ਹੋਣ ਲੱਗੇਗੀ ਕਿਉਂਕਿ ਡਿਲ ਦੀਆਂ ਪੱਤੀਆਂ ਸਾਡੇ ਇੰਸੂਲਿਨ ਲੈਵਲ ਉੱਤੇ ਅਸਰ ਕਰਦੀਆਂ ਹਨ, ਜਿਸ ਕਾਰਨ ਸਰੀਰ ਚ ਸ਼ੂਗਰ ਦੀ ਮਾਤਰਾ ਘੱਟ ਹੋਣ ਲੱਗਦੀ ਹੈ।ਇਸ ਤੋਂ ਇਲਾਵਾ ਡਾਇਬਟੀਜ਼ ਦੇ ਮਰੀਜ਼ ਜੇਕਰ ਹਰੇ ਪਿਆਜ਼ ਦਾ ਇਸਤੇਮਾਲ ਕਰਦੇ ਹਨ

ਤਾਂ ਉਨ੍ਹਾਂ ਦੀ ਤਬੀਅਤ ਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ ,ਕਿਉਂਕਿ ਹਰੇ ਪਿਆਜ਼ ਵਿਚ ਜੋ ਸਲਫ਼ਰ ਹੁੰਦਾ ਹੈ ਉਹ ਸ਼ੂਗਰ ਦੀ ਮਾਤਰਾ ਨੂੰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ ।ਇਸ ਵਾਸਤੇ ਤੁਸੀਂ ਰਾਤ ਦੇ ਸਮੇਂ ਹਰੇ ਪਿਆਜ਼ ਨੂੰ ਉਸ ਦੀਆਂ ਜੜ੍ਹਾਂ ਸਮੇਤ ਕੱਟ ਲਵੋ ਅਤੇ ਉਸ ਨੂੰ ਪਾਣੀ ਵਿਚ ਭਿਓਂ ਕੇ ਰੱਖ ਦਿਓ ਉਸ ਤੋਂ ਬਾਅਦ ਅਗਲੇ ਦਿਨ ਇਸ ਪਾਣੀ ਦਾ ਸੇਵਨ ਕਰੋ ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ ਵਿਚ ਤੁਹਾਡੇ ਸ਼ੂਗਰ ਦੀ ਮਾਤਰਾ ਘਟਣ ਲੱਗੇਗੀ ।ਇਸ ਤੋਂ ਇਲਾਵਾ ਜੇਕਰ ਤੁਸੀਂ ਭਿੰਡੀਆਂ ਦੇ ਪਾਣੀ ਦਾ ਇਸਤੇਮਾਲ ਕਰਦੇ ਹੋ ਤਾਂ ਵੀ ਤੁਹਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਘਟਣ ਲੱਗਦੀ ਹੈ, ਕਿਉਂਕਿ ਭਿੰਡੀਆਂ ਵਿੱਚ ਵਿਟਾਮਿਨ ਏ ,ਵਿਟਾਮਿਨ ਬੀ ਅਤੇ ਫੋਲਿਕ ਐਸਿਡ ਦੀ ਅਧਿਕ ਮਾਤਰਾ ਹੁੰਦੀ ਹੈ ਜੋ ਕਿ ਤੁਹਾਡੇ ਸ਼ੂਗਰ ਲੈਵਲ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ।

ਇਸ ਤੋਂ ਇਲਾਵਾ ਇਹ ਪਾਣੀ ਪੀਣ ਨਾਲ ਤੁਹਾਡਾ ਸਰੀਰ ਵਿਚ ਕੋਲੈਸਟਰੋਲ ਅਤੇ ਮੋਟਾਪਾ ਘਟਣ ਲੱਗਦਾ ਹੈ ਜਿਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹਿਣ ਲੱਗਦਾ ਹੈ ।

Leave a Reply

Your email address will not be published. Required fields are marked *