ਦਿਲ ਦੀ ਧੜਕਣ ਵਧਣ ਉੱਪਰ ਅਪਨਾਓ ਇਹ ਗਿਆਰਾਂ ਘਰੇਲੂ ਨੁਸਖ਼ੇ

Uncategorized

ਬਹੁਤ ਸਾਰੇ ਲੋਕਾਂ ਨੂੰ ਦਿਲ ਦੀ ਧੜਕਣ ਵਧਣ ਦੀ ਸਮੱਸਿਆ ਹੁੰਦੀ ਹੈ। ਜਿਸ ਲਈ ਉਹ ਬਹੁਤ ਸਾਰੀਆਂ ਦਵਾਈਆਂ ਦਾ ਸੇਵਨ ਵੀ ਕਰਦੇ ਹਨ, ਪਰ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਇਨ੍ਹਾਂ ਦਵਾਈਆਂ ਦਾ ਪ੍ਰਯੋਗ ਕਰਦੇ ਹੋ ਤਾਂ ਤੁਹਾਡੇ ਦਿਲ ਨਾਲ ਸਬੰਧਿਤ ਹੋਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਇਸ ਲਈ ਦਿਲ ਦੀ ਧੜਕਣ ਨੂੰ ਕੰਟਰੋਲ ਵਿੱਚ ਕਰਨ ਲਈ ਸਾਨੂੰ ਘਰੇਲੂ ਉਪਾਅ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਨੁਸਖ਼ੇ ਦੱਸਾਂਗੇ ਜਿਸ ਦਾ ਪ੍ਰਯੋਗ ਕਰਨ ਤੋਂ ਬਾਅਦ ਤੁਹਾਡੇ ਦਿਲ ਦੀ ਧੜਕਣ ਕੰਟਰੋਲ ਵਿਚ ਰਹੇਗੀ ।ਇਸ ਲਈ ਸਭ ਤੋਂ ਪਹਿਲਾ ਨੁਸਖੇ ਵਿੱਚ ਤੁਸੀਂ ਇੱਕ ਗਾਜਰ ਲਓ, ਇਸ ਨੂੰ ਰਾਤ ਦੇ ਸਮੇਂ ਭੁੰਨ ਕੇ ਇੱਕ ਖੁੱਲ੍ਹੀ ਜਗ੍ਹਾ ਵਿੱਚ ਰੱਖ ਦਿਓ ।

ਸਵੇਰੇ ਇਸ ਗਾਜਰ ਵਿੱਚ ਸ਼ੱਕਰ ਅਤੇ ਗੁਲਾਬ ਜਲ ਮਿਲਾ ਕੇ ਚੰਗੀ ਤਰ੍ਹਾਂ ਗੁੰਨ ਲਓ ਅਤੇ ਇਸ ਦਾ ਸੇਵਨ ਕਰੋ, ਅਜਿਹਾ ਕਰਨ ਨਾਲ ਤੁਹਾਡੇ ਦਿਲ ਦੀ ਧੜਕਣ ਕੰਟਰੋਲ ਵਿੱਚ ਰਹੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਵੀ ਸਮੇਂ ਤੁਹਾਡੇ ਦਿਲ ਦੀ ਧੜਕਣ ਵਧਦੀ ਹੈ ਤਾਂ ਉਸੇ ਧਨੀਆ ਅਤੇ ਧਾਗੇ ਵਾਲੀ ਮਿਸ਼ਰੀ ਦਾ ਇਕੋ ਜਿਹੀ ਮਾਤਰਾ ਚ ਇਕ ਪੇਸਟ ਤਿਆਰ ਕਰੋ ਅਤੇ ਇਕ ਚਮਚ ਇਸ ਪੇਸਟ ਦਾ ਠੰਡੇ ਪਾਣੀ ਨਾਲ ਇਸ ਦਾ ਸੇਵਨ ਕਰੋ ਅਜਿਹਾ ਕਰਨ ਨਾਲ ਤੁਹਾਡੇ ਦਿਲ ਦੀ ਧੜਕਣ ਕੰਟ੍ਰੋਲ ਚ ਹੋ ਜਾਵੇਗੀ। ਸਫ਼ੈਦ ਗੁਲਾਬ ਦੇ ਫੁੱਲਾਂ ਦਾ ਇਸਤੇਮਾਲ ਕਰਨ ਨਾਲ ਵੀ ਦਿਲ ਦੀ ਧੜਕਣ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ ,

ਇਸ ਲਈ ਤੁਸੀਂ ਦੱਸ ਤੋਂ ਵੀਹ ਐਮ ਐਲ ਗੁਲਾਬ ਦੇ ਫੁੱਲਾਂ ਦਾ ਰਸ ਸਵੇਰੇ ਅਤੇ ਸ਼ਾਮ ਲਵੋ ਇਸ ਨਾਲ ਤੁਹਾਨੂੰ ਰਾਹਤ ਮਿਲੇਗੀ। ਇਸ ਤੋਂ ਇਲਾਵਾ ਦਿਲ ਦੀ ਧੜਕਣ ਨੂੰ ਕਾਬੂ ਵਿੱਚ ਰੱਖਣ ਲਈ ਪੰਜ ਸੌ ਗ੍ਰਾਮ ਅਰਜੁਨ ਦੀ ਛਾਲ ਅਤੇ ਇੱਕ ਸੌ ਪੱਚੀ ਗ੍ਰਾਮ ਛੋਟੀ ਇਲਾਇਚੀ ਨੂੰ ਪੀਸ ਲਵੋ ਇਸ ਪਾਊਡਰ ਦਾ ਤਿੰਨ ਗ੍ਰਾਮ ਸਵੇਰੇ ਅਤੇ ਤਿੰਨ ਗ੍ਰਾਮ ਅਸਾਮ ਨੂੰ ਸੇਵਨ ਕਰੋ । ਇਸ ਤੋਂ ਇਲਾਵਾ ਤੁਸੀਂ ਅਨਾਰ ਦੇ ਤਾਜ਼ੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਇਸ ਦਾ ਕਾੜ੍ਹਾ ਤਿਆਰ ਕਰ ਲਵੋ ਇਸ ਦਾ ਸੇਵਨ ਕਰਨ ਨਾਲ ਵੀ ਦਿਲ ਦੀ ਧੜਕਣ ਕੰਟਰੋਲ ਵਿੱਚ ਰਹਿੰਦੀ ਹੈ। ਪੰਜਾਹ ਗ੍ਰਾਮ ਔਲੇ ਦਾ ਪਾਊਡਰ ਅਤੇ ਪੰਜਾਹ ਗ੍ਰਾਮ ਧਾਗੇ ਵਾਲੀ ਮਿਸਰੀ ਦਾ ਪਾਊਡਰ ਮਿਲਾ ਕੇ ਇਕ ਚੂਰਨ ਤਿਆਰ ਕਰ ਲਵੋ ਇਸ ਚੂਰਨ ਦਾ ਸਵੇਰੇ ਸ਼ਾਮ ਪਾਣੀ ਨਾਲ ਸੇਵਨ ਕਰੋ ਅਜਿਹਾ ਕਰਨ ਨਾਲ ਵੀ ਦਿਲ ਦੀ ਧੜਕਣ ਕੰਟਰੋਲ ਵਿੱਚ ਰਹਿੰਦੀ ਹੈ ਅਤੇ ਘਬਰਾਹਟ ਵੀ ਨਹੀਂ ਹੁੰਦੀ ।

ਇਸ ਤੋਂ ਇਲਾਵਾ ਜੇਕਰ ਤੁਹਾਡੀ ਧੜਕਣ ਵਧਦੀ ਹੈ ਤਾਂ ਇਕ ਗਲਾਸ ਪਾਣੀ ਵਿੱਚ ਅੱਧਾ ਨਿੰਬੂ ਨਿਚੋੜ ਕੇ ਉਸ ਵਿੱਚ ਖਾਣ ਵਾਲਾ ਸੋਡਾ ਮਿਲਾਓ ਅਤੇ ਇਸ ਦਾ ਸੇਵਨ ਕਰੋ। ਇਸ ਤੋਂ ਇਲਾਵਾ ਤੁਸੀਂ ਜੇਕਰ ਰੋਜ਼ਾਨਾ ਕੱਚੇ ਪਿਆਜ ਦਾ ਇਸਤੇਮਾਲ ਕਰਦੇ ਹੋ ਤਾਂ ਵੀ ਦਿਲ ਦੀ ਧੜਕਣ ਕੰਟਰੋਲ ਵਿੱਚ ਰਹਿੰਦੀ ਹੈ।

Leave a Reply

Your email address will not be published. Required fields are marked *