ਸਿਰਫ 24 ਘੰਟਿਆਂ ਵਿੱਚ ਸੈੱਲ ਵਧਣੇ ਸ਼ੁਰੂ, ਵਰਤੋ ਇਹ ਘਰੇਲੂ ਨੁਸਖਾ

Uncategorized

ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੇ ਸੈੱਲ ਘਟ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸੈੱਲ ਘਟਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਸਰੀਰ ਵਿੱਚ ਕਿਸੇ ਪ੍ਰਕਾਰ ਦੀ ਕਮਜ਼ੋਰੀ, ਇਨਫੈਕਸ਼ਨ ਜਾਂ ਫਿਰ ਡੇਂਗੂ ਦਾ ਬੁਖਾਰ ਹੋਣ ਤੋਂ ਬਾਅਦ ਵੀ ਸਰੀਰ ਵਿਚ ਸੈੱਲ ਘਟਣੇ ਸ਼ੁਰੂ ਹੋ ਜਾਂਦੇ ਹਨ ।ਜਿਸ ਤੋਂ ਬਾਅਦ ਮਰੀਜ਼ ਦੇ ਸਰੀਰ ਵਿੱਚ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ, ਹੱਥ ਪੈਰ ਦੁਖਣ ਲੱਗਦੇ ਹਨ ਇਸ ਤੋਂ ਇਲਾਵਾ ਮੰਜੇ ਤੋਂ ਖੜ੍ਹਾ ਹੋਣ ਨੂੰ ਜੀਅ ਨਹੀਂ ਕਰਦਾ ਅਤੇ ਨਾਲ ਹੀ ਨੀਂਦ ਵੀ ਬਹੁਤ ਜ਼ਿਆਦਾ ਆਉਂਦੀ ਹੈ। ਸੋ ਜੇਕਰ ਤੁਹਾਨੂੰ ਅਜਿਹਾ ਕੋਈ ਮਰੀਜ਼ ਮਿਲਦਾ ਹੈ ਜਿਸ ਦੇ ਸੈੱਲ ਘਟ ਗਏ ਹਨ ਤਾਂ ਉਸ ਦਾ ਇਲਾਜ ਤੁਸੀਂ ਬੜੀ ਆਸਾਨੀ ਨਾਲ ਕਰ ਸਕਦੇ ਹੋ। ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਾਂਗੇ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਚੌਵੀ ਘੰਟਿਆਂ ਵਿੱਚ ਸੈੱਲ ਵਧਣੇ ਸ਼ੁਰੂ ਹੋ ਜਾਣਗੇ।

ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਨੁਸਖਾ ਬਿਲਕੁਲ ਕੁਦਰਤੀ ਹੈ ।ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਨਾਲ ਹੀ ਇਹ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਵਧਾ ਦਿੰਦਾ ਹੈ। ਜਿਸ ਕਾਰਨ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਇਸ ਨੁਸਖ਼ੇ ਨੂੰ ਅਸੀਂ ਆਸਾਨੀ ਨਾਲ ਤਿਆਰ ਕਰ ਸਕਦੇ ਹਾਂ, ਕਿਉਂਕਿ ਇਸ ਵਿੱਚ ਵਰਤੀ ਜਾਣ ਵਾਲੀ ਚੀਜ਼ ਸਾਨੂੰ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ। ਸੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਗਰੋਹ ਦੀ ਵੇਲ ਦੀਆਂ ਡੰਡੀਆਂ ਚਾਹੀਦੀਆਂ ਹਨ ।ਹਰ ਇੱਕ ਡੰਡੀ ਉਂਗਲ ਜਿੰਨੀ ਮੋਟੀ ਅਤੇ ਇੱਕ ਗਿੱਠ ਲੰਮੀ ਹੋਣੀ ਚਾਹੀਦੀ ਹੈ ਅਜਿਹੀਆਂ ਅਸੀਂ ਪੰਜ ਟੰਢੀਆਂ ਲੈਣੀਆਂ ਹਨ ਅਤੇ ਉਸ ਤੋਂ ਬਾਅਦ ਅਸੀਂ ਇੱਕ ਪਤੀਲੇ ਵਿੱਚ ਚਾਰ ਲਿਟਰ ਪਾਣੀ ਪਾ ਲਵਾਂਗੇ ਅਤੇ ਉਸ ਨੂੰ ਅੱਗ ਉੱਤੇ ਰੱਖ ਦੇਵਾਂਗੇ।

ਉਸ ਤੋਂ ਬਾਅਦ ਇਹ ਪੰਜ ਗਲੋਅ ਦੀਆਂ ਡੰਡੀਆਂ ਅਸੀਂ ਪਾਣੀ ਵਿੱਚ ਪਾ ਕੇ ਉਦੋਂ ਤਕ ਪਾਣੀ ਨੂੰ ਉਬਾਲੋਗੇ, ਜਦੋਂ ਤਕ ਪਾਣੀ ਅੱਧਾ ਨਾ ਰਹਿ ਜਾਵੇ। ਜਦੋਂ ਪਾਣੀ ਉਬਲਣ ਤੋਂ ਬਾਅਦ ਦੋ ਲਿਟਰ ਰਹਿ ਜਾਵੇ ਉਸ ਤੋਂ ਬਾਅਦ ਅਸੀਂ ਪਾਣੀ ਨੂੰ ਹੇਠਾਂ ਉਤਾਰ ਲਵਾਂਗੇ ਅਤੇ ਇਸ ਨੂੰ ਕਿਸੇ ਭਾਂਡੇ ਵਿੱਚ ਕੱਢ ਕੇ ਅਸੀਂ ਫਰਿੱਜ ਵਿੱਚ ਵੀ ਰੱਖ ਸਕਦੇ ਹਾਂ ।ਪਰ ਇਸ ਪਾਣੀ ਦਾ ਇਸਤੇਮਾਲ ਗਰਮ ਕਰਕੇ ਹੀ ਕਰਨਾ ਹੈ ।ਸੋ ਇਸ ਪਾਣੀ ਦਾ ਇਸਤੇਮਾਲ ਅਸੀਂ ਦਿਨ ਦੇ ਤਿੰਨ ਟਾਈਮ ਕਰਨਾ ਹੈ ਹਰੇਕ ਟਾੲੀਮ ੳੁੱਤੇ ਅੱਧਾ ਗਲਾਸ ਪਾਣੀ ਦਾ ਅਸੀਂ ਪੀਣਾ ਹੈ ।ਅਜਿਹਾ ਕਰਨ ਨਾਲ ਸਾਡੇ ਚੌਵੀ ਘੰਟਿਆਂ ਵਿੱਚ ਹੀ ਸੈੱਲ ਵਧਣੇ ਸ਼ੁਰੂ ਹੋ ਜਾਣਗੇ ਅਤੇ ਕੁਝ ਦਿਨਾਂ ਵਿੱਚ ਸਾਡੇ ਸੈੱਲਾਂ ਦੀ ਗਿਣਤੀ ਬਿਲਕੁਲ ਨਾਰਮਲ ਹੋ ਜਾਵੇਗੀ। ਸੋ ਇਹ ਇਕ ਬਹੁਤ ਕਾਰਗਰ ਨੁਸਖਾ ਹੈ ਤੁਸੀਂ ਇਸ ਦਾ ਇਸਤੇਮਾਲ ਜ਼ਰੂਰ ਕਰਕੇ ਦੇਖੋ ਇਹ ਤੁਹਾਡੇ ਸਰੀਰ ਵਿੱਚ ਜਾਨ ਭਰ ਦੇਵੇਗਾ ਕਿਉਂਕਿ ਗਲੋ ਵੇਲ ਵਿਚ ਅਜਿਹੇ ਬਹੁਤ ਸਾਰੇ ਤੱਤ ਹੁੰਦੇ ਹਨ। ਜੋ ਸਾਡੇ ਸਰੀਰ ਦੇ ਹਰ ਪ੍ਰਕਾਰ ਦੇ ਬੁਖਾਰ ਨੂੰ ਉਤਾਰਨ ਦਾ ਦਮ ਰੱਖਦੇ ਹਨ ਇਸ ਤੋਂ ਇਲਾਵਾ ਇਹ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਵੀ ਸਟਰੌਂਗ ਕਰ ਦਿੰਦੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਸੈੱਲਾਂ ਵਿਚ ਜਲਦੀ ਵਾਧਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੰਤੁਲਿਤ ਭੋਜਨ ਦਾ ਸੇਵਨ ਕਰੋ

ਇਸ ਤੋਂ ਇਲਾਵਾ ਕੋਈ ਵੀ ਅਜਿਹਾ ਭੋਜਨ ਨਾ ਖਾਓ ਜੋ ਤੁਹਾਡੇ ਸਰੀਰ ਨੂੰ ਖ਼ਰਾਬ ਕਰ ਸਕਦਾ ਹੈ ਨਾਲ ਤੁਸੀਂ ਬੱਕਰੀ ਦਾ ਦੁੱਧ ਪੀ ਸਕਦੇ ਹੋ ਕਿਉਂਕਿ ਇਸ ਵਿਚ ਬੀ ਸੈੱਲਾਂ ਨੂੰ ਵਧਾਉਣ ਦੇ ਤੱਤ ਮੌਜੂਦ ਹੁੰਦੇ ਹਨ ਜੋ ਕਿ ਜਲਦੀ ਨਾਲ ਸੈੱਲਾਂ ਵਿੱਚ ਵਾਧਾ ਕਰਦੇ ਹਨ।

Leave a Reply

Your email address will not be published. Required fields are marked *