ਵਾਲਾਂ ਨੂੰ ਸੋਹਣੇ ਅਤੇ ਮਜ਼ਬੂਤ ਪਾਉਣ ਲਈ ਵਰਤੋ ਇਹ ਘਰੇਲੂ ਨੁਸਖਾ

Uncategorized

ਅੱਜਕੱਲ੍ਹ ਜ਼ਿੰਦਗੀ ਦਾ ਤਣਾਅ ਵਧਦਾ ਜਾ ਰਿਹਾ ਹੈ ਜਿਸ ਘਰ ਦਾ ਸਾਨੂੰ ਵਾਲਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਜਿਵੇਂ ਕਿ ਵਾਲਾਂ ਦਾ ਝੜਨਾ ,ਵਾਲਾਂ ਚ ਸਿਕਰੀ ਪੈਣਾ,ਵਾਲਾਂ ਦਾ ਸਫ਼ੈਦ ਹੋਣਾ , ਵਾਲਾਂ ਦਾ ਨਾ ਵਧਣਾ ਅਤੇ ਨਵੇਂ ਵਾਲ ਨਾ ਉੱਗਣਾ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਚੱਲਦੇ ਸਾਡੇ ਵਾਲ ਬਹੁਤ ਥੋੜ੍ਹੇ ਰਹਿ ਜਾਂਦੇ ਹਨ ਜੋ ਕਿ ਦੇਖਣ ਨੂੰ ਬਹੁਤ ਭੱਦੇ ਲੱਗਦੇ ਹਨ, ਨਾਲ ਹੀ ਜੇਕਰ ਸਾਡੇ ਸਿਰ ਵਿੱਚ ਸਿਕਰੀ ਪੈ ਜਾਵੇ ਇਸ ਨਾਲ ਵੀ ਸਾਡੇ ਵਾਲ ਸੁੰਦਰ ਨਹੀਂ ਦਿਖਦੇ। ਸੋ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਾਂਗੇ ਜਿਸ ਨਾਲ ਅਸੀਂ ਆਪਣੇ ਬਾਲਾਂ ਦਾ ਧਿਆਨ ਰੱਖ ਸਕਦੇ ਹਾਂ ।ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ ।

ਸੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਕੱਪ ਪਾਣੀ ਦਾ ਲੈ ਕੇ ਉਸ ਨੂੰ ਅੱਗ ਪਤੀਲੇ ਵਿੱਚ ਪਾ ਕੇ ਅੱਗ ਉੱਤੇ ਰੱਖ ਦੇਵਾਂਗੇ ।ਉਸ ਤੋਂ ਬਾਅਦ ਇਸ ਵਿੱਚ ਇੱਕ ਚਮਚ ਚਾਹ ਪੱਤੀ ਜਾਂ ਕੌਫ਼ੀ ਦਾ ਪਾਵਾਂਗੇ। ਇਸ ਪਾਣੀ ਨੂੰ ਅਸੀਂ ਉਦੋਂ ਤਕ ਉਬਾਲੋ ਜਦੋਂ ਤੱਕ ਇਹ ਪਾਣੀ ਅੱਧਾ ਨਾ ਰਹਿ ਜਾਵੇ ਜਦੋਂ ਇਹ ਪਾਣੀ ਅੱਧਾ ਰਹਿ ਗਿਆ ਤਾਂ ਇਸ ਨੂੰ ਹੇਠਾਂ ਉਤਾਰ ਲਵਾਂਗੀ ਹੇਠਾਂ ਉਤਾਰਨ ਤੋਂ ਬਾਅਦ ਅਸੀਂ ਇਸ ਨੂੰ ਠੰਡਾ ਕਰ ਲਵਾਂਗੇ। ਉਸ ਤੋਂ ਅੱਗੇ ਅੱਸੀ ਇਕ ਲੋਹੇ ਦਾ ਭਾਂਡਾ ਲਵਾਂਗੇ ਉਸ ਵਿੱਚ ਦੋ ਚਮਚ ਦਹੀਂ ਦੇ ਦੋ ਚਮਚ ਮਹਿੰਦੀ ਦੇ ਅਤੇ ਦੋ ਚਮਚ ਔਲ਼ੇ ਦੇ ਪਾਊਡਰ ਦੇ ਪਾਵਾਂਗੇ ਇਸ ਤੋਂ ਬਾਅਦ ਅਸੀਂ ਇਸ ਮਿਸ਼ਰਣ ਵਿੱਚ ਇਹ ਚਾਹ ਪੱਤੀ ਵਾਲਾ ਪਾਣੀ ਪਾ ਕੇ ਇਸ ਨੂੰ ਥੋੜ੍ਹਾ ਪਤਲਾ ਕਰ ਲਵਾਂਗੇ। ਪਰ ਧਿਆਨ ਰਹੇ ਕਿ ਇਹ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਅਸੀਂ ਇਸ ਨੂੰ ਦੋ ਤਿੰਨ ਘੰਟਿਆਂ ਲਈ ਪਿਆ ਰਹਿਣ ਦੇਵਾਂਗੇ। ਇਸ ਤੋਂ ਬਾਅਦ ਇਸ ਦਾ ਰੰਗ ਕਾਲਾ ਪੈਣ ਲੱਗ ਜਾਵੇਗਾ।

ਜਦੋਂ ਇਹ ਪੂਰੀ ਤਰ੍ਹਾਂ ਨਾਲ ਕਾਲਾ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਸਿਰ ਉੱਤੇ ਲਗਾ ਸਕਦੇ ਹੋ ਧਿਆਨ ਨਾਲ ਇਸ ਨੂੰਹ ਵਾਲਾਂ ਦੀਆਂ ਜੜ੍ਹਾਂ ਤੇ ਅਤੇ ਚੰਗੀ ਤਰ੍ਹਾਂ ਵਾਲਾਂ ਉੱਤੇ ਵੀ ਲਗਾਓ। ਇਸ ਤੋਂ ਬਾਅਦ ਵਿੱਚ ਜਦੋਂ ਤਕ ਇਹ ਸੁੱਕੇ ਨਾ ਉਨ੍ਹਾਂ ਚਿਰ ਆਪਣਾ ਸਿਰ ਨਾ ਧੋਵੋ ਸੁੱਕਣ ਤੋਂ ਬਾਅਦ ਆਪਣਾ ਸਿਰ ਚੰਗੀ ਤਰ੍ਹਾਂ ਨਾਲ ਧੋ ਲਵੋ ਇਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੇ ਵਾਲਾਂ ਵਿੱਚ ਇੱਕ ਨਵੀਂ ਹੀ ਚਮਕ ਆ ਜਾਵੇਗੀ। ਨਾਲ ਹੀ ਜੇਕਰ ਸਿਰ ਵਿੱਚ ਸੀਕਰੀ ਵਾਰ ਵਾਰ ਆਉਂਦੀ ਹੈ ਤਾਂ ਇਹ ਸਮੱਸਿਆ ਵੀ ਦੂਰ ਹੋ ਜਾਵੇਗੀ।

ਨਾਲ ਹੀ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਅਤੇ ਸਫੈਦ ਵਾਲ ਕਾਲੇ ਹੋਣ ਲੱਗਣਗੇ ਸੋ ਇਹ ਇਕ ਬਹੁਤ ਹੀ ਕਾਰਗਰ ਨੁਸਖਾ ਹੈ ਜੇਕਰ ਤੁਸੀਂ ਆਪਣੇ ਵਾਲਾਂ ਦੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਜ਼ਰੂਰ ਕਰੋ ।

Leave a Reply

Your email address will not be published. Required fields are marked *