ਹੱਥ,ਪੈਰ ਸੁੰਨ ਹੋਣ ਦਾ ਪੱਕਾ ਅਤੇ ਘਰੇਲੂ ਇਲਾਜ

Uncategorized

ਅੱਜਕੱਲ੍ਹ ਲੋਕਾਂ ਦਾ ਖਾਣਾ ਪੀਣਾ ਇਨ੍ਹਾਂ ਖ਼ਰਾਬ ਹੋ ਚੁੱਕਿਆ ਹੈ ਕਿ ਕਦੋਂ ਕੋਈ ਬੀਮਾਰੀ ਲੱਗ ਜਾਂਦੀ ਹੈ ਪਤਾ ਹੀ ਨਹੀਂ ਚੱਲਦਾ ਅਤੇ ਕੁਝ ਬਿਮਾਰੀਆਂ ਦਾ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਕੋਈ ਸੰਕੇਤ ਵੀ ਨਹੀਂ ਮਿਲਦਾ ਅਤੇ ਜਦੋਂ ਟੈਸਟ ਕਰਵਾਏ ਜਾਂਦੇ ਹਨ ਤਾਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਸਾਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਹੋ ਚੁੱਕੀ ਹੈ। ਸੋ ਜੇਕਰ ਅਸੀਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣਾ ਖਾਣ ਪੀਣ ਸਹੀ ਕਰ ਲੈਣਾ ਚਾਹੀਦਾ ਹੈ। ਕੁਝ ਲੋਕਾਂ ਦੇ ਹੱਥ ਪੈਰ ਬਹੁਤ ਸੋਂਹਦੇ ਹਨ ਜਾਂ ਸੁੰਨ ਹੋ ਜਾਂਦੇ ਹਨ ਅਜਿਹਾ ਇਸ ਕਾਰਨ ਹੁੰਦਾ ਹੈ ।ਜਦੋਂ ਉਨ੍ਹਾਂ ਦਾ ਖਾਣਾ ਪੀਣਾ ਗ਼ਲਤ ਹੋ ਜਾਂਦਾ ਹੈ ਜਾਂ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ ।

ਕਿਸੇ ਠੰਡੀ ਚੀਜ਼ ਦਾ ਜ਼ਿਆਦਾ ਸੇਵਨ ਕਰਦੇ ਹਨ ਜਾਂ ਕਿਸੇ ਠੰਡੀ ਚੀਜ਼ ਨੂੰ ਜ਼ਿਆਦਾ ਸਮੇਂ ਲਈ ਹੱਥ ਲਗਾ ਕੇ ਰੱਖਦੇ ਹਨ। ਹੱਥਾਂ ਪੈਰਾਂ ਦਾ ਸੁੰਨ ਹੋਣਾ ਇਕ ਆਮ ਜਿਹੀ ਸਮੱਸਿਆ ਹੈ ,ਪਰ ਜਦੋਂ ਤਕ ਇਹ ਕੁਝ ਸਮੇਂ ਲਈ ਹੁੰਦੀ ਹੈ ।ਪਰ ਜੇਕਰ ਤੁਹਾਨੂੰ ਇਹ ਸਮੱਸਿਆ ਹਰ ਰੋਜ਼ ਦੇਖਣ ਨੂੰ ਮਿਲਦੀ ਹੈ , ਜਦੋਂ ਤੁਹਾਡੇ ਹੱਥ ਪੈਰ ਸੁੰਨ ਹੋ ਜਾਂਦੇ ਹਨ ਤਾਂ ਲੰਬੇ ਸਮੇਂ ਲਈ ਇਹ ਠੀਕ ਨਹੀਂ ਹੁੰਦੇ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਗੰਭੀਰ ਸਮੱਸਿਆ ਹੋ ਸਕਦੀ ਹੈ। ਇਸ ਲਈ ਤੁਹਾਨੂੰ ਕੁਝ ਉਪਚਾਰ ਕਰਨੇ ਚਾਹੀਦੇ ਹਨ ਤਾਂ ਜੋ ਤੁਸੀਂ ਇਸ ਸਮੱਸਿਆ ਦਾ ਹੱਲ ਕਰ ਸਕੋ ,ਕਿਉਂਕਿ ਜੇਕਰ ਤੁਸੀਂ ਇਸ ਸਮੱਸਿਆ ਨੂੰ ਹੱਲ ਕਰਨ ਲਈ ਦਵਾਈ ਦਾ ਸੇਵਨ ਕਰਦੇ ਹੋ ਤਾਂ ਉਹ ਤੁਹਾਡੇ ਸਾਡੇ ਹੋਰਨਾਂ ਅੰਗਾਂ ਨੂੰ ਵੀ ਪ੍ਰਭਾਵਤ ਕਰ ਸਕਦੀ ਹੈ।

ਸੋ ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ ਜਿਸ ਦਾ ਪ੍ਰਯੋਗ ਕਰਨ ਤੋਂ ਬਾਅਦ ਤੁਸੀਂ ਆਪਣੇ ਹੱਥਾਂ ਪੈਰਾਂ ਦੇ ਸੁੰਨ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਵਿੱਚ ਸਭ ਤੋਂ ਪਹਿਲਾਂ ਹਲਦੀ ਨਾਲ ਤੁਸੀਂ ਇਸ ਸਮੱਸਿਆ ਦਾ ਉਪਚਾਰ ਕਰ ਸਕਦੇ ਹੋ ਕਿਉਂਕਿ ਹਲਦੀ ਵਿਚ ਅਜਿਹੇ ਬਹੁਤ ਸਾਰੇ ਗੁਣ ਹੁੰਦੇ ਹਨ ਜੋ ਸਾਡੇ ਸਰੀਰ ਵਿਚ ਬਲੱਡ ਸਰਕੁਲੇਸ਼ਨ ਨੂੰ ਸਹੀ ਰੱਖਦੇ ਹਨ। ਜਦੋਂ ਸਾਡੇ ਸਰੀਰ ਵਿਚ ਬਲੱਡ ਸਰਕੁਲੇਸ਼ਨ ਸਹੀ ਤਰੀਕੇ ਨਾਲ ਹੁੰਦਾ ਹੈ ਤਾਂ ਸਾਡੇ ਹੱਥ ਪੈਰ ਸੁੰਨ ਨਹੀਂ ਹੁੰਦੇ। ਇਸ ਵਾਸਤੇ ਤੁਸੀਂ ਹਲਦੀ ਵਾਲੇ ਦੁੱਧ ਦਾ ਇਸਤੇਮਾਲ ਵੀ ਕਰ ਸਕਦੇ ਹੋ ਜਾਂ ਤੁਹਾਡੇ ਸਰੀਰ ਦਾ ਜੋ ਵੀ ਹਿੱਸਾ ਸੁੰਨ ਹੋ ਗਿਆ ਹੋਵੇ ਉਥੇ ਹਲਦੀ ਵਾਲੇ ਪਾਣੀ ਨਾਲ ਮਸਾਜ ਕਰ ਸਕਦੇ ਹੋ। ਅਜਿਹਾ ਕਰਨ ਨਾਲ ਵੀ ਤੁਹਾਨੂੰ ਰਾਹਤ ਮਿਲੇਗੀ ਇਸ ਤੋਂ ਇਲਾਵਾ ਜੇਕਰ ਤੁਸੀਂ ਪਾਣੀ ਵਿਚ ਦਾਲਚੀਨੀ ਦਾ ਪਾਊਡਰ ਮਿਲਾ ਕੇ ਪੀਂਦੇ ਹੋ। ਇਸ ਨਾਲ ਵੀ ਹੱਥਾਂ ਪੈਰਾਂ ਦਾ ਸੁੰਨ ਹੋਣਾ ਬੰਦ ਹੋ ਜਾਂਦਾ ਹੈ ਜਾਂ ਫਿਰ ਤੁਸੀਂ ਦਾਲਚੀਨੀ ਦੇ ਪਾਊਡਰ ਚ ਸ਼ਹਿਦ ਮਿਲਾ ਕੇ ਵੀ ਚੱਟ ਸਕਦੇ ਹੋ ।

ਇਸ ਤੋਂ ਇਲਾਵਾ ਸਾਡੇ ਹੱਥਾਂ ਪੈਰਾਂ ਦੀ ਮਸਾਜ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਇਸ ਵਾਸਤੇ ਤੁਸੀਂ ਸਰ੍ਹੋਂ ਦਾ ਤੇਲ, ਜੈਤੂਨ ਦਾ ਤੇਲ ਜਾਂ ਨਾਰੀਅਲ ਦਾ ਤੇਲ ਇਨ੍ਹਾਂ ਤੇਲਾਂ ਦਾ ਇਸਤੇਮਾਲ ਕਰ ਕੇ ਆਪਣੇ ਹੱਥਾਂ ਪੈਰਾਂ ਦੀ ਮਸਾਜ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ਵਿਚ ਬਲੱਡ ਸਰਕੁਲੇਸ਼ਨ ਬਣਿਆ ਰਹੇਗਾ ਅਤੇ ਤੁਹਾਡੇ ਹੱਥ ਪੈਰ ਸੁੰਨ ਨਹੀਂ ਹੋਣਗੇ।

Leave a Reply

Your email address will not be published. Required fields are marked *