ਹੱਥਾਂ ਪੈਰਾਂ ਉੱਪਰ ਆਈ ਸੋਜ਼ ਨੂੰ ਖ਼ਤਮ ਕਰਨ ਲਈ ਖਾਓ ਇਹ ਦਾਣੇ

Uncategorized

ਦੋਸਤੋ ਅੱਜਕੱਲ੍ਹ ਸਾਡਾ ਖਾਣ ਪੀਣ ਇਨ੍ਹਾਂ ਗਲਤ ਹੋ ਚੁੱਕਿਆ ਹੈ ਕਿ ਕਈ ਵਾਰ ਸਾਡੇ ਸਰੀਰ ਵਿੱਚ ਸੋਜ ਹੋਣ ਲੱਗਦੀ ਹੈ ਅਤੇ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਇਹ ਸਾਡੇ ਸਰੀਰ ਵਿੱਚ ਕਿਸੇ ਸਮੱਸਿਆ ਦਾ ਸੰਕੇਤ ਹੈ ਕਈ ਵਾਰ ਸਾਡੇ ਹੱਥਾਂ ਪੈਰਾਂ ਦੇ ਨਾਲ ਨਾਲ ਚਿਹਰੇ ਉੱਤੇ ਵੀ ਸੋਚ ਆਉਣੀ ਸ਼ੁਰੂ ਹੋ ਜਾਂਦੀ ਹੈ ।ਇਹ ਸਾਡੇ ਸਰੀਰ ਵਿਚ ਗੜਬੜੀ ਦਾ ਸੰਕੇਤ ਹੁੰਦਾ ਹੈ ਜੋ ਕਿ ਸਾਨੂੰ ਦੱਸਦਾ ਹੈ ਕਿ ਅਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਾਂ । ਸਰੀਰ ਵਿੱਚ ਸੋਜ ਹੋਣ ਦਾ ਮੁੱਖ ਕਾਰਨ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਦਾ ਵਧਣਾ ਹੁੰਦਾ ਹੈ ਜਦੋਂ ਅਸੀਂ ਸਫੈਦ ਨਮਕ ਦਾ ਜ਼ਿਆਦਾ ਪ੍ਰਯੋਗ ਕਰਦੇ ਹਾਂ ।ਉਸ ਸਮੇਂ ਸਾਡੇ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵਧਣ ਲੱਗਦੀ ਹੈ ਵਿਸ਼ਵ ਸਿਹਤ ਸੰਗਠਨ ਦੀ ਇਕ ਰਿਸਰਚ ਮੁਤਾਬਕ ਇਹ ਸਾਹਮਣੇ ਆਇਆ ਹੈ

ਕਿ ਇਕ ਵਿਅਕਤੀ ਨੂੰ ਦਿਲ ਵਿੱਚ ਪੰਜ ਗਰਾਮ ਸਫੈਦ ਨਮਕ ਤੋਂ ਜ਼ਿਆਦਾ ਨਮਕ ਨਹੀਂ ਖਾਣਾ ਚਾਹੀਦਾ, ਇਸ ਨਾਲ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਸੋ ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਅੰਦਰ ਨਮਕ ਦੀ ਜ਼ਿਆਦਾ ਮਾਤਰਾ ਨਾ ਜਾਵੇ।ਤੁਹਾਨੂੰ ਦੱਸ ਦਈਏ ਕਿ ਜਦੋਂ ਸਾਡੇ ਦਿਲ ਨਾਲ ਸਬੰਧਿਤ ਕੋਈ ਸਮੱਸਿਆ ਸਾਡੇ ਸਰੀਰ ਵਿੱਚ ਪੈਦਾ ਹੁੰਦੀ ਹੈ ਤਾਂ ਸਾਡੇ ਪੈਰਾਂ ਵਿੱਚ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ ।ਇਸ ਤੋਂ ਇਲਾਵਾ ਜੇਕਰ ਸਾਡੇ ਫੇਫੜਿਆਂ ਵਿਚ ਪਾਣੀ ਦੀ ਮਾਤਰਾ ਹੋਣ ਲੱਗੇ ਇਸ ਨਾਲ ਸਾਡੇ ਪੂਰੇ ਸਰੀਰ ਵਿੱਚ ਸੋਜ ਹੋ ਸਕਦੀ ਹੈ ।ਇਸ ਤੋਂ ਇਲਾਵਾ ਜੇਕਰ ਸਾਡੇ ਪੇਟ ਨਾਲ ਸੰਬੰਧਿਤ ਕੋਈ ਬੀਮਾਰੀ ਹੈ ਤਾਂ ਸਾਡੇ ਚਿਹਰੇ ਉੱਤੇ ਸੋਜ ਆਉਣ ਲੱਗਦੀ ਹੈ। ਇਸ ਲਈ ਸਾਨੂੰ ਕੁਝ ਪਰਹੇਜ਼ ਦੇ ਨਾਲ ਨਾਲ ਕੁਝ ਅਜਿਹੇ ਨੁਸਖੇ ਅਪਣਾਉਣੇ ਚਾਹੀਦੇ ਹਨ। ਜੋ ਸਾਡੇ ਸਰੀਰ ਦੀ ਸੋਜ ਨੂੰ ਘੱਟ ਕਰ ਸਕਣ ਸਰੀਰ ਵਿੱਚੋਂ ਫ਼ੌਜ ਘੱਟ ਕਰਨ ਲਈ ਤੁਸੀਂ ਸਾਬਤ ਧਨੀਏ ਦਾ ਪ੍ਰਯੋਗ ਕਰ ਸਕਦੇ ਹੋ।

ਰਾਤ ਨੂੰ ਅੱਧਾ ਚੱਮਚ ਧਨੀਏ ਨੂੰ ਭਿਓਂ ਕੇ ਰੱਖੋ ਸਵੇਰੇ ਉਸ ਨੂੰ ਉਬਾਲ ਕੇ ਇਸ ਪਾਣੀ ਦਾ ਸੇਵਨ ਕਰੋ ।ਇਸ ਨਾਲ ਤੁਹਾਨੂੰ ਰਾਹਤ ਮਿਲੇਗੀ ਇਸ ਤੋਂ ਇਲਾਵਾ ਫਲੀਆਂ ਦਾ ਇਸਤੇਮਾਲ ਕਰਨ ਨਾਲ ਵੀ ਸਾਡੇ ਸਰੀਰ ਵਿੱਚੋਂ ਸੋਜ ਘਟਣ ਲੱਗਦੀ ਹੈ ਕਿਉਂਕਿ ਇਹ ਸਾਡੇ ਸਰੀਰ ਵਿੱਚੋਂ ਸੋਡੀਅਮ ਦੀ ਮਾਤਰਾ ਨੂੰ ਘਟਾ ਦਿੰਦਾ ਹੈ। ਨਾਲ ਹੀ ਉਬਲੇ ਹੋਏ ਆਲੂ ਦਾ ਸੇਵਨ ਕਰਨ ਨਾਲ ਵੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ।ਨਾਲ ਹੀ ਜੇਕਰ ਤੁਸੀਂ ਦਿਨ ਵਿੱਚ ਇੱਕ ਵਾਰ ਨਿੰਬੂ ਪਾਣੀ ਦਾ ਇਸਤੇਮਾਲ ਕਰਦੇ ਹੋ ਇਸ ਦੇ ਨਾਲ ਵੀ ਤੁਹਾਡੇ ਸਰੀਰ ਦੀ ਸੋਜ ਘੱਟ ਹੋ ਸਕਦੀ ਹੈ ।ਪਰ ਇੱਥੇ ਧਿਆਨ ਰਹੇ ਕਿ ਤੁਸੀਂ ਨਿੰਬੂ ਪਾਣੀ ਵਿੱਚ ਸਫੈਦ ਨਮਕ ਦਾ ਇਸਤੇਮਾਲ ਨਾ ਕਰੋ ।

Leave a Reply

Your email address will not be published. Required fields are marked *