ਨਿੰਮ ਦੇ ਦੋ ਪੱਤੇ ਖਾਣ ਨਾਲ ਦੂਰ ਹੋ ਜਾਂਦੇ ਹਨ ਸਰੀਰ ਦੇ ਸਾਰੇ ਰੋਗ

Uncategorized

ਭਾਵੇਂ ਕਿ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਪੜ੍ਹ ਲਿਖ ਗਏ ਹਨ ਪਰ ਫਿਰ ਵੀ ਉਨ੍ਹਾਂ ਨੂੰ ਆਪਣੀ ਸਿਹਤ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਹੁੰਦੀ ।ਬਹੁਤ ਥੋੜ੍ਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਕਿਹੜੀ ਚੀਜ਼ ਕਿਸ ਸਮੇਂ ਤੇ ਅਤੇ ਕਿੰਨੀ ਮਾਤਰਾ ਵਿੱਚ ਖਾਣੀ ਚਾਹੀਦੀ ਹੈ ।ਇਸ ਤੋਂ ਇਲਾਵਾ ਅੱਜਕੱਲ੍ਹ ਦੇ ਪੜ੍ਹੇ ਲਿਖੇ ਲੋਕਾਂ ਨੂੰ ਆਯੁਰਵੇਦ ਦੀ ਤਾਂ ਬਿਲਕੁਲ ਵੀ ਜਾਣਕਾਰੀ ਨਹੀਂ ਹੈ। ਜਿਸ ਕਾਰਨ ਛੋਟੀ ਜਿਹੀ ਸਮੱਸਿਆ ਹੋਣ ਤੇ ਉਹ ਡਾਕਟਰ ਕੋਲ ਭੱਜ ਜਾਂਦੇ ਹਨ ,ਜਿੱਥੇ ਡਾਕਟਰ ਉਨ੍ਹਾਂ ਨੂੰ ਬਹੁਤ ਸਾਰੀਅਾਂ ਦੁਵਾਈਅਾਂ ਦੇ ਦਿੰਦਾ ਹੈ। ਜਿਨ੍ਹਾਂ ਦਵਾਈਆਂ ਨੂੰ ਲੈਣ ਤੋਂ ਬਾਅਦ ਸਰੀਰ ਵਿੱਚ ਹੋਰ ਸਮੱਸਿਆਵਾਂ ਪੈਦਾ ਹੋਣੀਆਂ ਸ਼ੁਰੂ ਕਰ ਦਿੰਦੀਆਂ ਹਨ ਕਿਉਂਕਿ ਇਨ੍ਹਾਂ ਦਵਾਈਆਂ ਵਿੱਚ ਬਹੁਤ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ ।ਜੋ ਸਾਡੇ ਸਰੀਰ ਦੇ ਅੰਗਾਂ ਉੱਤੇ ਅਸਰ ਪਾਉਂਦੇ ਹਨ ਜੇਕਰ ਅਸੀਂ ਲਗਾਤਾਰ ਇਨ੍ਹਾਂ ਦਵਾਈਆਂ ਦਾ ਪ੍ਰਯੋਗ ਕਰਦੇ ਰਹੀਏ ਤਾਂ ਕੋਈ ਗੰਭੀਰ ਸਮੱਸਿਆ ਵੀ ਪੈਦਾ ਹੋ ਸਕਦੀ ਹੈ।

ਸੋ ਜੇਕਰ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਕੁਦਰਤੀ ਤਰੀਕਿਆਂ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ ,ਨਾਲ ਹੀ ਅਜਿਹੇ ਘਰੇਲੂ ਨੁਸਖੇ ਅਪਣਾਉਣੇ ਚਾਹੀਦੇ ਹਨ। ਜੋ ਸਾਡੇ ਸਰੀਰ ਨੂੰ ਫ਼ਾਇਦਾ ਪਹੁੰਚਾਉਣ ਨਾ ਕੇ ਨੁਕਸਾਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨਿੰਮ ਦੇ ਪੱਤਿਆਂ ਦੇ ਖਾਣ ਨਾਲ ਸਾਡੇ ਸਰੀਰ ਵਿੱਚ ਕੀ ਕੀ ਫਾਇਦੇ ਹੋ ਸਕਦੇ ਹਨ ।ਨਿੰਮ ਦੇ ਪੱਤੇ ਐਂਟੀਓਕਸੀਡੈਂਟ ਦੀ ਤਰ੍ਹਾਂ ਕੰਮ ਕਰਦੇ ਹਨ ਜੋ ਸਾਡੇ ਸਰੀਰ ਵਿੱਚੋਂ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ ।ਇਸ ਤੋਂ ਇਲਾਵਾ ਜੇਕਰ ਸਾਡੇ ਸਰੀਰ ਵਿਚ ਕੋਲੈਸਟਰੋਲ ਦੀ ਮਾਤਰਾ ਜ਼ਿਆਦਾ ਹੋ ਗਈ ਹੈ ਤਾਂ ਉਸ ਨੂੰ ਕੰਟਰੋਲ ਕਰਨ ਵਿੱਚ ਵੀ ਨਿੰਮ ਦੇ ਪੱਤੇ ਸਹਾਈ ਹੁੰਦੇ ਹਨ ।

ਜੇਕਰ ਤੁਹਾਡੇ ਪੈਰਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਖੁਜਲੀ ਜਾਂ ਖਾਰਸ਼ ਹੈ ਤਾਂ ਤੁਸੀਂ ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਲਓ ਅਤੇ ਠੰਢਾ ਹੋਣ ਤੇ ਇਸ ਪਾਣੀ ਵਿਚ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਲਵੋ ।ਅਜਿਹਾ ਕਰਨ ਤੋਂ ਬਾਅਦ ਤੁਹਾਡੇ ਪੈਰਾਂ ਉੱਤੇ ਖੁਜਲੀ ਜਾਂ ਖਾਰਸ਼ ਬਿਲਕੁਲ ਠੀਕ ਹੋ ਜਾਵੇਗੀ ਨਾਲ ਹੀ ਇਹ ਸਾਡੇ ਚਮੜੀ ਦੇ ਹੋਰਨਾਂ ਰੋਗਾ ਨੂੰ ਠੀਕ ਕਰਨ ਵਿੱਚ ਵੀ ਬਹੁਤ ਫ਼ਾਇਦੇਮੰਦ ਸਾਬਿਤ ਹੁੰਦਾ ਹੈ ।ਸੋ ਸਾਨੂੰ ਸਵੇਰੇ ਉੱਠ ਕੇ ਖਾਲੀ ਪੇਟ ਨਿੰਮ ਦੀਆਂ ਦੋ ਤੋਂ ਤਿੰਨ ਪੱਤੀਆਂ ਖਾਣੀਆਂ ਚਾਹੀਦੀਆਂ ਹਨ ਪਰ ਧਿਆਨ ਰਹੇ ਜ਼ਰੂਰਤ ਤੋਂ ਜ਼ਿਆਦਾ ਖਾਧੀ ਹੋਈ ਚੀਜ਼ ਹਮੇਸ਼ਾਂ ਹੀ ਨੁਕਸਾਨ ਕਰਦੀ ਹੈ। ਇਸ ਲਈ ਜੇਕਰ ਤੁਸੀਂ ਨਿੰਮ ਦੀਆਂ ਪੱਤੀਆਂ ਦਾ ਜ਼ਿਆਦਾ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੀਆਂ ਅੱਖਾਂ ਉੱਤੇ ਅਸਰ ਕਰ ਸਕਦਾ ਹੈ। ਸੋ ਜੇਕਰ ਤੁਸੀਂ ਕਦੇ ਕੋਈ ਵੀ ਨੁਸਖ਼ਾ ਅਪਣਾਉਂਦੇ ਹੋ ਤਾਂ ਉਸ ਨੁਸਖੇ ਨੂੰ ਅਪਨਾਉਣ ਦਾ ਇੱਕ ਸਹੀ ਤਰੀਕਾ ਹੁੰਦਾ ਹੈ,

ਜੇਕਰ ਸਹੀ ਤਰੀਕੇ ਨਾਲ ਕਿਸੇ ਵੀ ਨੁਸਖੇ ਦਾ ਇਸਤੇਮਾਲ ਕੀਤਾ ਜਾਵੇ ਤਾਂ ਉਹ ਸਾਡੇ ਸਰੀਰ ਨੂੰ ਫ਼ਾਇਦਾ ਪਹੁੰਚਾਉਂਦਾ ਹੈ ,ਨਹੀਂ ਤਾਂ ਉਹ ਸਾਡੇ ਸਰੀਰ ਲਈ ਘਾਤਕ ਸਾਬਤ ਹੋ ਸਕਦਾ ਹੈ। ਸੋ ਨਿੰਮ ਦੀਆਂ ਪੱਤੀਆਂ ਦਾ ਸੇਵਨ ਇੱਕ ਸੀਮਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *