ਇਹ ਤਿੰਨ ਚੀਜ਼ਾਂ ਖਾਓ ਕਦੇ ਨਹੀਂ ਵਧੇਗਾ,ਕਲਾਸਟ੍ਰੋਲ ,ਹਾਰਟ ਅਟੈਕ ,ਖੂਨ ਗਾੜ੍ਹਾ

Uncategorized

ਦੋਸਤੋ ਜੇਕਰ ਸਾਡੇ ਸਰੀਰ ਵਿੱਚ ਕੋਲੈਸਟਰੋਲ ਦੀ ਮਾਤਰਾ ਵਧਣ ਲੱਗੇ ਤਾਂ ਸਾਨੂੰ ਦਿਲ ਨਾਲ ਸਬੰਧਿਤ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਕੋਲੈਸਟ੍ਰੋਲ ਇੰਨਾ ਵਧ ਜਾਂਦਾ ਹੈ ਕਿ ਹਾਰਟ ਅਟੈਕ ਹੋ ਜਾਂਦਾ ਹੈ ਇਸ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ।ਸੋ ਜੇਕਰ ਅਸੀਂ ਆਪਣੇ ਸਰੀਰ ਵਿੱਚੋਂ ਕੋਲੈਸਟਰੋਲ ਦੀ ਮਾਤਰਾ ਨੂੰ ਬੈਲੇਂਸ ਰੱਖੀਏ ਤਾਂ ਸਾਡਾ ਸਰੀਰ ਤੰਦਰੁਸਤ ਰਹਿ ਸਕਦਾ ਹੈ ਅਤੇ ਅਸੀਂ ਆਪਣੇ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਕੰਟਰੋਲ ਵਿੱਚ ਕਰ ਸਕਦੇ ਹਾਂ ।ਇਸ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਕੁਝ ਤਬਦੀਲੀਆਂ ਕਰਨੀਆਂ ਹੋਣਗੀਆਂ ਅਤੇ ਨਾਲ ਹੀ ਕੁਝ ਅਜਿਹੇ ਭੋਜਨ ਦਾ ਸੇਵਨ ਕਰਨਾ ਹੋਵੇਗਾ। ਜੋ ਸਾਡੇ ਸਰੀਰ ਵਿਚ ਕੋਲੈਸਟਰੌਲ ਦੀ ਮਾਤਰਾ ਨੂੰ ਘਟਾਉਣ ਵਿੱਚ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ ।

ਸੋ ਸਭ ਤੋਂ ਪਹਿਲਾਂ ਜੇਕਰ ਤੁਹਾਡੇ ਸਰੀਰ ਵਿਚ ਕੋਲੈਸਟਰੋਲ ਦੀ ਮਾਤਰਾ ਵਧਦੀ ਜਾ ਰਹੀ ਹੈ ਤਾਂ ਇਸ ਨਾਲ ਤੁਹਾਡੀਆਂ ਨਾੜੀਆਂ ਬਲਾਕ ਹੋਣ ਦਾ ਖ਼ਤਰਾ ਰਹਿੰਦਾ ਹੈ। ਨਾਲ ਹੀ ਤੁਹਾਡੀਆਂ ਨਾੜੀਆਂ ਵਿਚ ਖ਼ੂਨ ਦੇ ਧੱਬੇ ਜੰਮ ਜਾਂਦੇ ਹਨ ਜੋ ਕਿ ਦਿਲ ਨੂੰ ਸਹੀ ਤਰੀਕੇ ਨਾਲ ਕੰਮ ਨਹੀਂ ਕਰਨ ਦਿੰਦੀਆਂ ਨਾਲ ਹੀ ਦਿਲ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਸੋ ਇਸ ਲਈ ਸਾਨੂੰ ਆਪਣਾ ਖਾਣ ਪੀਣ ਸਹੀ ਰੱਖਣਾ ਚਾਹੀਦਾ ਹੈ ਇਸ ਵਾਸਤੇ ਸਾਨੂੰ ਤਲਿਆ ਹੋਇਆ ਭੋਜਨ, ਚਾਹ, ਕੌਫੀ, ਸਫੈਦ ਨਮਕ, ਚੀਨੀ ਆਦਿ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਡੇ ਸਰੀਰ ਵਿਚ ਕੋਲੈਸਟਰੌਲ ਦੀ ਮਾਤਰਾ ਨੂੰ ਵਧਾਉਂਦੀਆਂ ਹਨ।

ਸੋ ਅੱਜ ਅਸੀਂ ਤੁਹਾਨੂੰ ਤਿੰਨ ਨੁਸਖ਼ੇ ਦੱਸਾਂਗੇ ਜਿਸ ਨਾਂ ਦਾ ਪ੍ਰਯੋਗ ਕਰ ਕੇ ਤੁਸੀਂ ਕੋਲੈਸਟ੍ਰੋਲ ਦੀ ਮਾਤਰਾ ਨੂੰ ਕੰਟਰੋਲ ਵਿੱਚ ਕਰ ਸਕਦੇ ਹੋ। ਸਭ ਤੋਂ ਪਹਿਲਾਂ ਲੌਕੀ ਦਾ ਜੂਸ ਸਵੇਰੇ ਉੱਠ ਕੇ ਖਾਲੀ ਪੇਟ ਇੱਕ ਗਲਾਸ ਲੌਕੀ ਦੇ ਜੂਸ ਵਿਚ ਇਕ ਚੁਥਾਈ ਚਮਚ ਕਾਲੀ ਮਿਰਚ ਦਾ ਮਿਲਾ ਕੇ ਇਸ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਤੁਹਾਡੀਆਂ ਨਾੜੀਆਂ ਖੁੱਲ੍ਹ ਜਾਣਗੀਆਂ। ਅਰਜੁਨ ਦਾ ਸੱਕ ਵੀ ਸਾਡੇ ਸਰੀਰ ਲਈ ਫਾਇਦੇਮੰਦ ਹੁੰਦਾ ਹੈ ।ਇਸ ਲਈ ਤੁਸੀਂ ਅੱਧਾ ਚਮਚ ਅਰਜੁਨ ਦੇ ਸ਼ੱਕ ਦਾ ਪਾਊਡਰ ਵਿੱਚ ਦੋ ਚੁਟਕੀਆਂ ਦਾਲਚੀਨੀ ਦੀਆਂ ਮਿਲਾਓ ਇਸ ਨੂੰ ਇੱਕ ਗਲਾਸ ਪਾਣੀ ਵਿਚ ਮਿਲਾ ਕੇ ਰਾਤ ਨੂੰ ਛੱਡ ਦਿਓ । ਸਵੇਰੇ ਉੱਠ ਕੇ ਇਸ ਪਾਣੀ ਨੂੰ ਗਰਮ ਕਰ ਲਵੋ ਅਤੇ ਖਾਲੀ ਪੇਟ ਇਸ ਦਾ ਸੇਵਨ ਕਰੋ

ਅਜਿਹਾ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ ਇਸ ਤੋਂ ਇਲਾਵਾ ਤੁਸੀਂ ਮੇਥੀ ਦਾ ਪਾਣੀ ਪੀ ਕੇ ਵੀ ਆਪਣੇ ਸਰੀਰ ਚ ਕੋਲੈਸਟਰੋਲ ਦੀ ਮਾਤਰਾ ਨੂੰ ਘਟਾ ਸਕਦੇ ਹੋ ਅਤੇ ਗਾੜ੍ਹੇ ਹੋਏ ਖੂਨ ਨੂੰ ਪਤਲਾ ਕਰ ਸਕਦੇ ਹੋ ।

Leave a Reply

Your email address will not be published. Required fields are marked *