ਇਹ ਨੁਸਖ਼ਾ ਇੱਕ ਵਾਰ ਪੀਣ ਨਾਲ ਮਿਹਦੇ ਦੀ ਗਰਮੀ ਆਵੇਗੀ ਬਾਹਰ

Uncategorized

ਦੋਸਤੋ ਜਦੋਂ ਸਾਡੇ ਲੀਵਰ ਭਾਵ ਮਿਹਦੇ ਵਿੱਚ ਗਰਮੀ ਵਧ ਜਾਂਦੀ ਹੈ ਤਾਂ ਸਾਡਾ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗਦਾ ਹੈ। ਇਸ ਨਾਲ ਸਾਡੇ ਸਰੀਰ ਵਿੱਚ ਬਦਹਜ਼ਮੀ ਹੋਣ ਲੱਗਦੀ ਹੈ ਭਾਵ ਕਿ ਸਾਡੀ ਪਾਚਨ ਕਿਰਿਆ ਵੀ ਖ਼ਰਾਬ ਹੋ ਜਾਂਦੀ ਹੈ। ਜਿਸ ਨਾਲ ਸਾਨੂੰ ਭੁੱਖ ਲੱਗਣੀ ਘਟ ਜਾਂਦੀ ਹੈ , ਨਾਲ ਹੀ ਸਾਡੇ ਸਰੀਰ ਵਿਚ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਭ ਤੋਂ ਪਹਿਲਾ ਦੱਸਦੀਏ ਕਿ ਲੀਵਰ ਵਿਚ ਗਰਮੀ ਵਧਣ ਦੇ ਕਾਰਨ ਕੀ ਹੁੰਦੇ ਹਨ ਜਦੋਂ ਅਸੀਂ ਜ਼ਿਆਦਾ ਸਿਗਰਟ ਸ਼ਰਾਬ ਦਾ ਇਸਤੇਮਾਲ ਕਰਦੇ ਹਾਂ ਜਾਂ ਤਲਿਆ ਹੋਇਆ ਭੋਜਨ , ਕੈਮੀਕਲ ਵਾਲੀਆਂ ਦਵਾਈਆਂ, ਫਾਸਟ ਫੂਡ ਆਦਿ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਵੀ ਸਾਡੇ ਸਰੀਰ ਵਿੱਚ ਗਰਮੀ ਵਧਣ ਲੱਗਦੀ ਹੈ ।

ਦੋਸਤੋ ਮੇਧਾ ਸਾਡੇ ਸਰੀਰ ਦਾ ਇੱਕ ਅਜਿਹਾ ਅੰਗ ਹੈ ਜੇਕਰ ਉਸ ਵਿਚ ਕੋਈ ਵੀ ਖਰਾਬੀ ਹੋਵੇ ਤਾਂ ਸਾਡਾ ਪਾਚਨ ਤੰਤਰ ਬਿਲਕੁਲ ਖ਼ਰਾਬ ਹੋ ਜਾਂਦਾ ਹੈ ।ਇਸ ਤੋਂ ਇਲਾਵਾ ਜੇਕਰ ਸਾਡੀ ਪਾਚਣ ਕਿਰਿਆ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਤਾਂ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ। ਇਸ ਲਈ ਸਾਡਾ ਮੇਧਾ ਠੀਕ ਹੋਣਾ ਬਹੁਤ ਜ਼ਰੂਰੀ ਹੈ, ਇਸ ਵਿਚ ਜਿਹੜੀ ਵਾਧੂ ਗਰਮੀ ਹੈ ਉਸ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਸਾਨੂੰ ਇੱਕ ਘਰੇਲੂ ਨੁਸਖੇ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਅਸੀਂ ਡਾਕਟਰ ਕੋਲ ਜਾ ਕੇ ਦਵਾਈ ਲੈ ਕੇ ਆਉਂਦੇ ਹਾਂ ਤਾਂ ਜੋ ਅਸੀਂ ਆਪਣੇ ਬੇਦੀ ਦੀ ਗਰਮੀ ਨੂੰ ਬਾਹਰ ਕੱਢ ਸਕੀਏ, ਤਾਂ ਇਹ ਸਾਡੇ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਸਾਨੂੰ ਇੱਥੇ ਘਰੇਲੂ ਨੁਸਖਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਸਾਡੇ ਸਰੀਰ ਨੂੰ ਕੋਈ ਵੀ ਹਾਨੀ ਨਾ ਪਹੁੰਚੇ ।

ਇਸ ਲਈ ਸਾਨੂੰ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਅਤੇ ਜ਼ਿਆਦਾ ਪੈਸੇ ਖ਼ਰਚਣ ਦੀ ਵੀ ਲੋੜ ਨਹੀਂ ਹੈ। ਸੋ ਇਹ ਨੁਸਖਾ ਦੋ ਚੀਜ਼ਾਂ ਨਾਲ ਤਿਆਰ ਹੋ ਜਾਵੇਗਾ ਜਿਸ ਵਿੱਚ ਸਾਨੂੰ ਪਪੀਤਾ ਅਤੇ ਨਿੰਬੂ ਚਾਹੀਦਾ ਹੈ। ਸਭ ਤੋਂ ਪਹਿਲਾਂ ਅਸੀਂ ਪਪੀਤੇ ਨੂੰ ਚੰਗੀ ਤਰ੍ਹਾਂ ਛਿੱਲ ਕੇ ਉਸ ਦੇ ਟੁਕੜੇ ਕਰ ਲਵਾਂਗੇ ਉਸ ਨੂੰ ਮਿਕਸੀ ਵਿੱਚ ਪਾ ਕੇ ਇਕ ਗਲਾਸ ਪਾਣੀ ਪਾ ਲਵਾਂਗੇ ਅਤੇ ਮਿਕਸੀ ਨੂੰ ਚਲਾ ਲਵਾਂਗੇ। ਅਜਿਹਾ ਕਰਨ ਤੋਂ ਬਾਅਦ ਪਪੀਤੇ ਦਾ ਜੂਸ ਬਣ ਕੇ ਤਿਆਰ ਹੋ ਜਾਵੇਗਾ ।ਇਸ ਤੋਂ ਬਾਅਦ ਅਸੀਂ ਇਸ ਵਿੱਚ ਅੱਧਾ ਨਿੰਬੂ ਨਿਚੋੜ ਦੇਵਾਂਗੇ ਇਸ ਜੂਸ ਦਾ ਸਵੇਰੇ ਖਾਲੀ ਪੇਟ ਇਸਤੇਮਾਲ ਕਰਨ ਨਾਲ ਸਾਡੇ ਲਿਵਰ ਦੀ ਗਰਮੀ ਬਾਹਰ ਨਿਕਲ ਜਾਂਦੀ ਹੈ ,ਕਿਉਂਕਿ ਪਪੀਤਾ ਬਹੁਤ ਸਾਰੇ ਗੁਣਾਂ ਵਾਲਾ ਫਲ ਹੈ।

ਇਸ ਤੋਂ ਇਲਾਵਾ ਪਪੀਤੇ ਵਿੱਚ ਫਾਈਬਰ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ ,ਜੋ ਕਿ ਸਾਡੀ ਪਾਚਨ ਕਿਰਿਆ ਲਈ ਬਹੁਤ ਜ਼ਰੂਰੀ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿਚ ਹੋਰ ਵੀ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਲਈ ਜ਼ਰੂਰੀ ਹੁੰਦੇ ਹਨ ।ਇਸ ਤੋਂ ਇਲਾਵਾ ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦਾ ਹੈ। ਸੋ ਜੇਕਰ ਅਸੀਂ ਤੁਹਾਡੇ ਲਿਵਰ ਵਿੱਚ ਗਰਮੀ ਵਧ ਗਈ ਹੈ ਤਾਂ ਤੁਹਾਨੂੰ ਪਪੀਤੇ ਦੇ ਜੂਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ।

Leave a Reply

Your email address will not be published. Required fields are marked *