ਜੇਕਰ ਘਟਾਉਣਾ ਚਾਹੁੰਦੇ ਹੈ ਭਾਰ ਤਾਂ ਬਣਾਓ ਨਿੰਬੂ ਪਾਣੀ ਇਸ ਤਰ੍ਹਾਂ

Uncategorized

ਦੋਸਤੋ ਜੇਕਰ ਤੁਸੀਂ ਮੋਟਾਪੇ ਦੇ ਸ਼ਿਕਾਰ ਹੋ ਅਤੇ ਤੁਹਾਡਾ ਪੇਟ ਬਾਹਰ ਆ ਰਿਹਾ ਹੈ ਤਾਂ ਤੁਹਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਤੁਹਾਡੇ ਸਰੀਰ ਵਿਚ ਫੈਟ ਦੀ ਮਾਤਰਾ ਨੂੰ ਘਟਾਉਣ, ਤਾਂ ਜੋ ਤੁਹਾਡਾ ਵਧਿਆ ਹੋਇਆ ਵਜ਼ਨ ਠੀਕ ਹੋ ਸਕੇ ਅਤੇ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕੋ ਕਿਉਂਕਿ ਜਿਹਡ਼ੇ ਲੋਕ ਮੋਟਾਪੇ ਦੇ ਸ਼ਿਕਾਰ ਹੁੰਦੇ ਹਨ ਉਨ੍ਹਾਂ ਵਿਚ ਹੋਰਨਾਂ ਬੀਮਾਰੀਆਂ ਹੋਣ ਦਾ ਖ਼ਤਰਾ ਬਹੁਤ ਵਧ ਜਾਂਦਾ ਹੈ । ਨੱਬੇ ਪ੍ਰਤੀਸ਼ਤ ਬੀਮਾਰੀਆਂ ਦਾ ਕਾਰਨ ਵਧਿਆ ਹੋਇਆ ਮੋਟਾਪਾ ਹੀ ਹੁੰਦਾ ਹੈ। ਕਿਉਂਕਿ ਇਸ ਨਾਲ ਸਰੀਰ ਵਿਚ ਕਮਜ਼ੋਰੀ ਪੈਣ ਲੱਗ ਜਾਂਦੀ ਹੈ, ਨਾਲ ਹੀ ਸਰੀਰ ਵਿਚ ਬਲੱਡ ਸਰਕੁਲੇਸ਼ਨ ਸਹੀ ਤਰੀਕੇ ਨਾਲ ਨਹੀਂ ਹੁੰਦਾ। ਜਿਸ ਨਾਲ ਅੱਗੇ ਜਾ ਕੇ ਗੰਭੀਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ,

ਜਿਨ੍ਹਾਂ ਨੂੰ ਖਤਮ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਮੋਟਾਪਾ ਇੱਕ ਵਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਕੰਟਰੋਲ ਵਿੱਚ ਕਰਨਾ ਵੀ ਮੁਸ਼ਕਿਲ ਹੁੰਦਾ ਹੈ ।ਪਰ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਾਂਗੇ ਜਿਸ ਦੀ ਮਦਦ ਨਾਲ ਤੁਸੀਂ ਆਪਣਾ ਵਧਿਆ ਹੋਇਆ ਮੋਟਾਪਾ ਕੰਟਰੋਲ ਕਰ ਸਕਦੇ ਹੋ। ਵੈਸੇ ਤਾਂ ਅਸੀਂ ਅਕਸਰ ਹੀ ਨਿੰਬੂ ਪਾਣੀ ਦਾ ਇਸਤੇਮਾਲ ਕਰਦੇ ਹਾਂ ਪਰ ਅਸੀਂ ਇਸ ਵਿਚ ਚੀਨੀ ਮਿਲਾਉਣ ਵਾਲੀ ਗ਼ਲਤੀ ਕਰ ਲੈਂਦੇ ਹਾਂ ਕਿਉਂਕਿ ਚੀਨੀ ਨਾਲ ਸਾਡਾ ਮੋਟਾਪਾ ਹੋਰ ਵਾਧਾ ਹੈ ਸੋ ਹਮੇਸ਼ਾਂ ਨਿੰਬੂ ਪਾਣੀ ਨੂੰਹ ਬਿਨਾਂ ਚੀਨੀ ਤੋਂ ਬਣਾਓ ਤਾਂ ਜੋ ਤੁਹਾਡਾ ਮੋਟਾਪਾ ਨਾ ਵਧੇ ਨਿੰਬੂ ਪਾਣੀ ਦਾ ਜ਼ਿਆਦਾ ਫ਼ਾਇਦਾ ਲੈਣ ਲਈ ਇਸ ਨੂੰ ਖਾਲੀ ਪੇਟ ਇਸਤੇਮਾਲ ਕਰੋ।

ਸਵੇਰੇ ਉੱਠ ਕੇ ਇਕ ਗਲਾਸ ਸਾਦਾ ਪਾਣੀ ਲਓ ਭਾਵ ਕਿ ਇਹ ਪਾਣੀ ਜ਼ਿਆਦਾ ਗਰਮ ਜਾਂ ਠੰਢਾ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਇਸ ਵਿੱਚ ਅੱਧਾ ਨਿੰਬੂ ਨਿਚੋੜ ਦਿਓ ਨਾਲ ਹੀ ਆਪਣੇ ਸੁਆਦ ਅਨੁਸਾਰ ਕਾਲਾ ਨਮਕ ਪਾ ਦਿਓ ਇੱਥੇ ਧਿਆਨ ਰਹਿ ਕੇ ਤੁਸੀਂ ਸਫੈਦ ਨਮਕ ਦਾ ਇਸਤੇਮਾਲ ਨਾ ਕਰੋ, ਕਿਉਂਕਿ ਸਫੈਦ ਨਮਕ ਨਾਲ ਵੀ ਮੋਟਾਪਾ ਵਧਦਾ ਹੈ। ਸੋ ਜੇਕਰ ਤੁਸੀਂ ਨਿੰਬੂ ਅਤੇ ਕਾਲਾ ਨਮਕ ਪਾ ਕੇ ਨਿੰਬੂ ਪਾਣੀ ਤਿਆਰ ਕਰੋਗੇ ਤਾਂ ਇਹ ਤੁਹਾਡੇ ਲਈ ਫਾਇਦੇਮੰਦ ਹੋਵੇਗਾ ।ਰੋਜ਼ਾਨਾ ਇਸ ਦਾ ਇਸਤੇਮਾਲ ਕਰਨ ਤੁਹਾਡਾ ਮੋਟਾਪਾ ਘੱਟਣ ਲੱਗੇਗਾ ਅਤੇ ਤੁਸੀਂ ਇਕ ਸੁਡੌਲ ਅਤੇ ਤਾਕਤਵਰ ਸਰੀਰ ਦੇ ਮਾਲਕ ਬਣੋਗੇ ।

Leave a Reply

Your email address will not be published. Required fields are marked *