ਰੋਜ਼ ਖਾਊ ਮਿਸ਼ਰੀ ਤੇ ਪੰਜ ਛੇ ਦਾਣੇ ਫ਼ਾਇਦੇ ਵੇਖ ਕੇ ਹੋ ਜਾਵੋਗੇ ਹੈਰਾਨ

Uncategorized

ਦੋਸਤੋ ਅਸੀ ਅਕਸਰ ਹੀ ਤੁਹਾਡੇ ਨਾਲ ਅਜਿਹੀ ਜਾਣਕਾਰੀ ਸਾਂਝੀ ਕਰਦੇ ਹਾਂ ਜੋ ਤੁਹਾਡੇ ਸਰੀਰ ਨੂੰ ਬਹੁਤ ਫਾਇਦਾ ਪਹੁੰਚਾਉਂਦੀ ਹੈ। ਸੋ ਅੱਜ ਅਸੀਂ ਤੁਹਾਡੇ ਨਾਲ ਮਿਸ਼ਰੀ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ ਗੱਲਬਾਤ ਕਰਾਂਗੇ। ਕਿਉਂਕਿ ਇਸ ਮਿਸਰੀ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਪਰ ਜੇਕਰ ਇਸ ਨੂੰ ਸਹੀ ਤਰੀਕੇ ਨਾਲ ਖਾਧਾ ਜਾਵੇ ਪਰ ਇੱਥੇ ਧਿਆਨ ਰਹੇ ਕਿ ਅਸੀਂ ਧਾਗੇ ਵਾਲੀ ਮਿਸ਼ਰੀ ਦਾ ਇਸਤੇਮਾਲ ਕਰੀਏ,ਕਿਉਂਕਿ ਜੋ ਮਿਸਰੀ ਛੋਟੇ ਛੋਟੇ ਟੁਕੜਿਆਂ ਵਿੱਚ ਹੁੰਦੀ ਹੈ ਉਸ ਵਿੱਚ ਇੰਨੇ ਜ਼ਿਆਦਾ ਗੁਣ ਨਹੀਂ ਹੁੰਦੇ । ਸੋ ਸਭ ਤੋਂ ਪਹਿਲਾ ਦੱਸਦੀਏ ਕਿ ਮਿਸ਼ਰੀ ਖਾਣ ਨਾਲ ਸਾਡੇ ਸਰੀਰ ਵਿਚ ਠੰਡਕ ਪਹੁੰਚਦੀ ਹੈ ਕਿਉਂਕਿ ਮਿਸ਼ਰੀ ਮਿੱਠੇ ਹੋਣ ਦੇ ਨਾਲ ਨਾਲ ਠੰਢੀ ਵੀ ਹੁੰਦੀ ਹੈ ।

ਇਸ ਲਈ ਗਰਮੀਆਂ ਵਿੱਚ ਮਿਸ਼ਰੀ ਦਾ ਸੇਵਨ ਕਰਨ ਨਾਲ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਜਿਵੇਂ ਕਿ ਗਰਮੀ ਲੱਗਣਾ ਜਾਂ ਲੂ ਲੱਗਣਾ। ਜੇਕਰ ਤੁਹਾਨੂੰ ਗਰਮੀ ਵਿੱਚ ਲੂ ਲੱਗ ਗਈ ਹੈ ਤਾਂ ਉਸ ਸਮੇਂ ਤੁਸੀਂ ਕਿਸੇ ਵੀ ਸ਼ਰਬਤ ਵਿੱਚ ਧਾਗੇ ਵਾਲੀ ਮਿਸ਼ਰੀ ਨੂੰ ਘੋਲ ਕੇ ਪੀਓ।ਅਜਿਹਾ ਕਰਨ ਨਾਲ ਤੁਹਾਡੇ ਸਰੀਰ ਨੂੰ ਠੰਡਕ ਪਹੁੰਚੇਗੀ ਅਤੇ ਤੁਹਾਡੇ ਲਿਵਰ ਦੀ ਗਰਮੀ ਵੀ ਘਟ ਜਾਵੇਗੀ । ਇਸ ਤੋਂ ਇਲਾਵਾ ਮਿਸ਼ਰੀ ਦਾ ਪ੍ਰਯੋਗ ਯਾਦਦਾਸ਼ਤ ਵਧਾਉਣ ਵਿੱਚ ਵੀ ਕੀਤਾ ਜਾਂਦਾ ਹੈ ਕਿਉਂਕਿ ਮਿਸ਼ਰੀ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ,ਜੋ ਸਾਡੇ ਦਿਮਾਗ ਦੀ ਸਿਹਤ ਲਈ ਬਹੁਤ ਵਧੀਆ ਹੁੰਦੇ ਹਨ।ਇਸ ਲਈ ਸਾਨੂੰ ਹਰ ਰੋਜ਼ ਮਿਸ਼ਰੀ ਦਾ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਹੈ।

ਪਰ ਧਿਆਨ ਰਹੇ ਕਿ ਮਿਸ਼ਰੀ ਦਾ ਪ੍ਰਯੋਗ ਇੱਕ ਸੀਮਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ ਤਾਂ ਜੋ ਇਹ ਸਾਡੇ ਸਰੀਰ ਨੂੰ ਫਾਇਦਾ ਪਹੁੰਚਾਵੇ ਨਾਕੇ ਨੁਕਸਾਨ । ਮਿਸ਼ਰੀ ਖਾਣ ਨਾਲ ਸਾਡੇ ਸਰੀਰ ਵਿਚ ਖੂਨ ਪਤਲਾ ਹੋ ਜਾਂਦਾ ਹੈ ਇਸ ਲਈ ਗਾੜ੍ਹੇ ਖ਼ੂਨ ਨਾਲ ਜੁਡ਼ੀਆਂ ਸਮੱਸਿਆਵਾਂ ਸਾਡੇ ਸਰੀਰ ਵਿੱਚ ਪੈਦਾ ਹੁੰਦੀਆਂ ਹਨ ,ਉਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਨਾਲ ਹੀ ਸਾਡੇ ਸਰੀਰ ਦੇ ਖੂਨ ਨੂੰ ਸਾਫ ਵੀ ਕਰਦਾ ਹੈ ਜਿਸ ਨਾਲ ਸਾਡੇ ਚਿਹਰੇ ਤੇ ਆਉਣ ਵਾਲੇ ਦਾਗ ਧੱਬੇ ਦੂਰ ਹੋ ਜਾਂਦੇ ਹਨ।ਜੇਕਰ ਅਸੀਂ ਸੌਂਫ ਵਿਚ ਮਿਸ਼ਰੀ ਪਾ ਕੇ ਇਸ ਦਾ ਇਸਤੇਮਾਲ ਕਰਦੇ ਹਾਂ ਤਾਂ ਅਜਿਹਾ ਕਰਨ ਨਾਲ ਸਾਡੇ ਅੱਖਾਂ ਦੀ ਰੌਸ਼ਨੀ ਵੱਧਦੀ ਹੈ ।

Leave a Reply

Your email address will not be published. Required fields are marked *