ਅੱਖਾਂ ਅਤੇ ਦਿਮਾਗ ਨੂੰ ਤੇਜ਼ ਕਰਨ ਦਾ ਘਰੇਲੂ ਨੁਸਖਾ

Uncategorized

ਜਿਵੇਂ ਕਿ ਅੱਜਕੱਲ੍ਹ ਸਾਡਾ ਖਾਣ ਪੀਣ ਗਲਤ ਹੋ ਗਿਆ ਹੈ, ਜਿਸ ਕਾਰਨ ਸਾਡੀ ਇਮਿਊਨਿਟੀ ਬਹੁਤ ਘਟ ਗਈ ਹੈ ਭਾਵ ਕਿ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਬਹੁਤ ਘੱਟ ਹੋ ਚੁੱਕੀ ਹੈ ।ਜਿਸ ਕਾਰਨ ਥੋਡ਼੍ਹਾ ਜਿਹਾ ਇਨਫੈਕਸ਼ਨ ਹੋਣ ਤੇ ਅਸੀਂ ਮੰਜੇ ਉੱਤੇ ਪੈ ਜਾਂਦੇ । ਜਿਸ ਤੋਂ ਬਾਅਦ ਸਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਹੋ ਜਾਂਦੀ ਹੈ ।ਇਸ ਤੋਂ ਇਲਾਵਾ ਅੱਜਕੱਲ੍ਹ ਲੋਕਾਂ ਵਿੱਚ ਮੋਟਾਪਾ ਵਾਲਾਂ ਦਾ ਝੜਨਾ ਅੱਖਾਂ ਦੀ ਕਮਜ਼ੋਰੀ, ਦਿਮਾਗ਼ ਦਾ ਕਮਜ਼ੋਰ ਹੋਣ ਵਰਗੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲਦੀਆਂ ਹਨ ।ਇਨ੍ਹਾਂ ਸਭ ਦਾ ਕਾਰਨ ਇਹੀ ਹੈ ਕਿ ਸਾਡੇ ਸਰੀਰ ਦੀ ਕਮਿਊਨਿਟੀ ਬਿਲਕੁਲ ਕਮਜ਼ੋਰ ਹੋ ਚੁੱਕੀ ਹੈ। ਸੋ ਅੱਜ ਅਸੀਂ ਤੁਹਾਡੇ ਲਈ ਇਕ ਅਜਿਹਾ ਨੁਸਖ਼ਾ ਲੈ ਕੇ ਆਏ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਨੂੰ ਵਧਾ ਸਕਦੇ ਹੋ

ਭਾਵ ਕਿ ਇਸ ਨੁਸਖੇ ਦਾ ਇਸਤੇਮਾਲ ਕਰਨ ਨਾਲ ਤੁਹਾਡੀ ਇਮਿਊਨਿਟੀ ਬਹੁਤ ਜ਼ਿਆਦਾ ਸਟਰੌਂਗ ਹੋ ਜਾਵੇਗੀ ਅਤੇ ਤੁਸੀਂ ਬਿਨਾਂ ਅੱਕੇ ਥੱਕੇ ਆਪਣਾ ਕੰਮ ਆਸਾਨੀ ਨਾਲ ਕਰ ਸਕੋਗੇ ।ਸੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਨੂੰ ਸਭ ਤੋਂ ਪਹਿਲਾ ਦੋ ਚਮਚ ਅਲਸੀ, ਪੰਦਰਾਂ ਤੋਂ ਵੀਹ ਬਦਾਮ , ਇਕ ਚਮਚ ਚਿਰੌਂਜੀ , ਤਿੰਨ ਅਖਰੋਟ , ਦੋ ਵੱਡੇ ਚਮਚ ਮਿਸ਼ਰੀ ਅਤੇ ਥੋੜ੍ਹੇ ਸੁੱਕੇ ਨਾਰੀਅਲ ਦੇ ਟੁੱਕੜੇ । ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਅਸੀਂ ਇੱਕ ਪਾਊਡਰ ਤਿਆਰ ਕਰ ਲਵਾਂਗੇ। ਇਸ ਪਾਊਡਰ ਦਾ ਇਸਤੇਮਾਲ ਅਸੀਂ ਰਾਤ ਦੇ ਸਮੇਂ ਦੁੱਧ ਨਾਲ ਕਰਨਾ ਹੈ ਇਸ ਨੁਸਖੇ ਦਾ ਇਸਤੇਮਾਲ ਕੋਈ ਵੀ ਉਮਰ ਦਾ ਵਿਅਕਤੀ ਕਰ ਸਕਦਾ ਹੈ।

ਛੋਟੇ ਬੱਚਿਆਂ ਨੂੰ ਇਸ ਪਾਊਡਰ ਦਾ ਅੱਧਾ ਚੱਮਚ ਦੁੱਧ ਨਾਲ ਦਿੱਤਾ ਜਾ ਸਕਦਾ ਹੈ। ਪਰ ਜਿਨ੍ਹਾਂ ਦੀ ਉਮਰ ਵੱਡੀ ਹੈ ਉਹ ਇੱਕ ਤੋਂ ਦੋ ਚੱਮਚ ਇਸ ਪਾਊਡਰ ਦੇ ਆਸਾਨੀ ਨਾਲ ਲੈ ਸਕਦੇ ਹਨ । ਇਸ ਪਾਊਡਰ ਦਾ ਇਸਤੇਮਾਲ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਆਪਣੇ ਆਪ ਵਿੱਚ ਫ਼ਰਕ ਨਜ਼ਰ ਆਉਣ ਲੱਗੇਗਾ ਅਤੇ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਕਿਉਂਕਿ ਇਸ ਪਾਊਡਰ ਵਿਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਵਿਚ ਅਜਿਹੇ ਪੋਸ਼ਕ ਤੱਤ ਹਨ ,ਜੋ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ ਅਤੇ ਸਾਡੇ ਸਰੀਰ ਦੀ ਤਾਕਤ ਨੂੰ ਵਧਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ।

ਇਸ ਪਾਊਡਰ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੇ ਅੱਖਾਂ ਅਤੇ ਦਿਮਾਗ ਦੀ ਸ਼ਕਤੀ ਬਹੁਤ ਜ਼ਿਆਦਾ ਵਧ ਜਾਵੇਗੀ ਨਾਲ ਹੀ ਤੁਹਾਡੇ ਝੜਨੇ ਬੰਦ ਹੋ ਜਾਣਗੇ ਅਤੇ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਹੋਵੇ ਉਹ ਦੂਰ ਹੋ ਜਾਵੇਗੀ।

Leave a Reply

Your email address will not be published. Required fields are marked *