ਇਸ ਘਰੇਲੂ ਨੁਸਖੇ ਦੀ ਕਰੋ ਵਰਤੋ ਨਾ ਹੀ ਹੋਵੇਗਾ ਮੋਟਾਪਾ ਅਤੇ ਨਾ ਹੀ ਪੇਟ ਦਰਦ

Uncategorized

ਜੇਕਰ ਅਸੀਂ ਆਪਣੇ ਸਰੀਰ ਨੂੰ ਸਵਸਥ ਰੱਖਣਾ ਚਾਹੁੰਦੇ ਹਾਂ ਤਾਂ ਉਸ ਲਈ ਸਾਨੂੰ ਆਪਣੀ ਪਾਚਣ ਕਿਰਿਆ ਨੂੰ ਸਹੀ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇਕਰ ਸਰੀਰ ਵਿਚ ਪਾਚਣ ਕਿਰਿਆ ਖਰਾਬ ਹੁੰਦੀ ਹੈ ਤਾਂ ਉਸ ਦਾ ਅਸਰ ਸਾਡੇ ਸਾਰੇ ਸਰੀਰ ਉੱਤੇ ਪੈਂਦਾ ਹੈ। ਜੇਕਰ ਅਸੀਂ ਕਿਸੇ ਵੀ ਤਰੀਕੇ ਦਾ ਪੌਸ਼ਟਿਕ ਆਹਾਰ ਖਾਂਦੇ ਹਾਂ ਤਾਂ ਪਾਚਨ ਕਿਰਿਆ ਰਾਹੀਂ ਹੀ ਉਹ ਪੋਸ਼ਕ ਤੱਤ ਸਾਡੇ ਸਰੀਰ ਦੇ ਵੱਖਰੇ ਵੱਖਰੇ ਅੰਗਾਂ ਤੱਕ ਪਹੁੰਚਦੇ ਹਨ। ਸੋ ਜੇਕਰ ਸਾਡੀ ਪਾਚਨ ਕਿਰਿਆ ਕਿਸੇ ਵੀ ਸਮੇਂ ਖ਼ਰਾਬ ਹੁੰਦੀ ਹੈ ਤਾਂ ਸਾਡੇ ਸਰੀਰ ਦੇ ਸਾਰੇ ਅੰਗਾਂ ਉੱਪਰ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ।

ਇਸ ਤੋਂ ਇਲਾਵਾ ਜੇਕਰ ਅਸੀਂ ਗਲਤ ਖਾਣਾ ਪੀਣਾ ਖਾਂਦੇ ਹਾਂ ਉਸ ਨਾਲ ਵੀ ਪਾਚਣ ਕਿਰਿਆ ਖਰਾਬ ਹੋ ਜਾਂਦੀ ਹੈ। ਸੋ ਅੱਜ ਅਸੀਂ ਤੁਹਾਨੂੰ ਅਜਿਹੇ ਨਿਯਮ ਦੱਸਾਂਗੇ ਜਿਸ ਨਾਲ ਅਸੀਂ ਆਪਣੀ ਪਾਚਣ ਕਿਰਿਆ ਨੂੰ ਸਹੀ ਰੱਖ ਸਕਦੇ ਹਾਂ । ਸਭ ਤੋਂ ਪਹਿਲਾਂ ਪਾਚਣ ਕਿਰਿਆ ਨੂੰ ਸਹੀ ਰੱਖਣ ਲਈ ਸਾਨੂੰ ਉਚਿਤ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਜਿਹੜੇ ਲੋਕ ਪਾਣੀ ਦੀ ਘੱਟ ਮਾਤਰਾ ਪੀਂਦੇ ਹਨ, ਉਨ੍ਹਾਂ ਦੇ ਸਰੀਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਠੀਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਜੇਕਰ ਅਸੀਂ ਪਾਣੀ ਦੀ ਉਚਿਤ ਮਾਤਰਾ ਨਹੀਂ ਪੀਂਦੇ ਤਾਂ ਸਾਡੇ ਸਰੀਰ ਵਿੱਚੋਂ ਵਿਸ਼ੈਲੇ ਪਦਾਰਥ ਬਾਹਰ ਨਹੀਂ ਨਿਕਲਦੇ ਅਤੇ ਜਿਸ ਕਾਰਨ ਸਾਡਾ ਸਰੀਰ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦਾ ਹੈ । ਪਾਚਨ ਕਿਰਿਆ ਨੂੰ ਸਹੀ ਰੱਖਣ ਲਈ ਸਾਨੂੰ ਅਜਿਹਾ ਭੋਜਨ ਖਾਣਾ ਚਾਹੀਦਾ ਹੈ ਜੋ ਕਿ ਸਾਡੇ ਸਰੀਰ ਨੂੰ ਪਚਾਉਣ ਵਿਚ ਆਸਾਨੀ ਹੋਵੇ। ਇਸ ਲਈ ਸਾਨੂੰ ਇੱਥੇ ਲਾਲ ਮਾਸ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਉਸ ਨੂੰ ਪਚਾਉਣ ਲਈ ਸਾਡੀ ਪਾਚਨ ਕਿਰਿਆ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜਿਸ ਨਾਲ ਸਾਡੇ ਸਰੀਰ ਦੀ ਪਾਚਨ ਕਿਰਿਆ ਵਿੱਚ ਮੌਜੂਦ ਵੱਡੀ ਅੰਤੜੀ ਅਤੇ ਛੋਟੀ ਆਂਤੜੀ ਕਈ ਵਾਰ ਕਮਜ਼ੋਰ ਪੈ ਜਾਂਦੀਆਂ ਹਨ।

ਜਿਸ ਕਾਰਨ ਸਾਡੇ ਪੇਟ ਵਿਚ ਦਰਦ ਰਹਿਣ ਲੱਗ ਜਾਂਦਾ ਹੈ ਸੋ ਇਸ ਲਈ ਸਾਨੂੰ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਨਾਲ ਹੀ ਅਜਿਹਾ ਭੋਜਨ ਖਾਣਾ ਚਾਹੀਦਾ ਹੈ ਜਿਸ ਵਿਚ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੋਣ ।

Leave a Reply

Your email address will not be published. Required fields are marked *