ਪੁਰਾਣੀ ਤੋਂ ਪੁਰਾਣੀ ਧਰਨ ਦਾ ਪੱਕਾ ਅਤੇ ਘਰੇਲੂ ਇਲਾਜ

Uncategorized

ਅਕਸਰ ਹੀ ਬਹੁਤ ਸਾਰੇ ਲੋਕਾਂ ਦੇ ਧਰਨ ਪੈ ਜਾਂਦੀ ਹੈ ਜਦੋਂ ਉਹ ਬਹੁਤ ਜ਼ਿਆਦਾ ਭਾਰੀ ਚੀਜ਼ ਚੁੱਕਣ ਲੱਗਦੇ ਹਨ ਤਾਂ ਉਨ੍ਹਾਂ ਦੇ ਪੇਟ ਦੀਆਂ ਨਾੜਾਂ ਖਿੱਚੀਆਂ ਜਾਂਦੀਆਂ ਹਨ ।ਜਿਸ ਤੋਂ ਬਾਅਦ ਪੇਟ ਵਿਚ ਦਰਦ ਰਹਿਣ ਲੱਗਦਾ ਹੈ ਜੇਕਰ ਇਸ ਧਾਰਨਾ ਦਾ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਧਰਨ ਪੱਕ ਜਾਂਦੀ ਹੈ। ਜਿਸ ਤੋਂ ਬਾਅਦ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਸੋ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਾਂਗੇ ਜਿਸ ਨੂੰ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਧਰਨ ਨੂੰ ਬਿਲਕੁਲ ਠੀਕ ਕਰ ਸਕਦੇ ਹੋ ਅਤੇ ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ, ਇਸ ਤੋਂ ਇਲਾਵਾ ਇਸ ਦਾ ਸੰਵਾਦ ਵੀ ਬਹੁਤ ਜ਼ਿਆਦਾ ਹੁੰਦਾ ਹੈ।

ਸੋ ਜੇਕਰ ਤੁਹਾਨੂੰ ਵੀ ਧਰਨ ਦੀ ਸਮੱਸਿਆ ਹੈ ਤਾਂ ਤੁਸੀਂ ਮੱਖਣੀ ਦੀ ਚੂਰੀ ਕੁੱਟ ਕੇ ਖਾਓ। ਦੱਸ ਦੇਈਏ ਕਿ ਮਖਣੀ ਦੀ ਤਾਸੀਰ ਠੰਢੀ ਹੁੰਦੀ ਹੈ, ਜੇਕਰ ਗਰਮੀ ਦੇ ਮੌਸਮ ਵਿਚ ਤੁਹਾਨੂੰ ਧਰਨ ਪਈ ਹੈ, ਤਾਂ ਤੁਸੀਂ ਮਖਣੀ ਦੀ ਚੂਰੀ ਕੁੱਟੇ ।ਇਸ ਤੋਂ ਇਲਾਵਾ ਜੇਕਰ ਸਰਦੀ ਵਿੱਚ ਤੁਹਾਨੂੰ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਦੇਸੀ ਘਿਓ ਦੀ ਚੂਰੀ ਸ਼ੱਕਰ ਪਾ ਕੇ ਕੁੱਟ ਸਕਦੇ ਹੋ। ਸੋ ਜੇਕਰ ਤੁਹਾਨੂੰ ਗਰਮੀ ਵਿੱਚ ਇਹ ਸਮੱਸਿਆ ਆਈ ਹੈ ਤਾਂ ਤੁਸੀਂ ਆਪਣੇ ਭੁੱਖ ਦੇ ਹਿਸਾਬ ਨਾਲ ਰੋਟੀਆਂ ਲਵੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਬਰੀਕ ਕਰ ਲਵੋ ।

ਜਿਸ ਤੋਂ ਬਾਅਦ ਇਸ ਵਿੱਚ ਦੋ ਚਮਚ ਮੱਖਣੀ ਦੇ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ ।ਉਸ ਤੋਂ ਬਾਅਦ ਤੁਸੀਂ ਆਪਣੇ ਸੁਆਦ ਅਨੁਸਾਰ ਇਸ ਵਿਚ ਧਾਗੇ ਵਾਲੀ ਮਿਸਰੀ ਦਾ ਪਾਊਡਰ ਪਾ ਸਕਦੇ ਹੋ। ਚੂਰੀ ਕੁੱਟਣ ਤੋਂ ਬਾਅਦ ਤੁਸੀ ਇਸ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਜਿਹੜੇ ਲੋਕਾਂ ਨੂੰ ਵਾਤ ਦੇ ਰੋਗ ਹਨ ਉਹ ਇਸ ਚੂਰੀ ਦਾ ਇਸਤੇਮਾਲ ਸਵੇਰ ਦੇ ਸਮੇਂ ਕਾਰਨ ਜਿਹੜੇ ਲੋਕਾਂ ਨੂੰ ਪਿੱਤ ਦੇ ਰੋਗ ਹਨ ਭਾਵ ਕੇ ਕਿਸੇ ਵੀ ਪ੍ਰਕਾਰ ਦੀ ਐਲਰਜੀ ਹੈ ਤਾਂ ਉਹ ਇਸ ਚੂਰੀ ਦਾ ਇਸਤੇਮਾਲ ਦੁਪਹਿਰ ਵਿੱਚ ਕਰਨ। ਇਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਕੱਫ ਦੇ ਰੋਗ ਹਨ ਭਾਵ ਕਿ ਰੇਸ਼ਾ ਬਹੁਤ ਆਉਂਦਾ ਹੈ ਅਜਿਹੇ ਲੋਕਾਂ ਨੂੰ ਇਸ ਚੂਰੀ ਦਾ ਇਸਤੇਮਾਲ ਰਾਤ ਦੇ ਸਮੇਂ ਕਰਨਾ ਚਾਹੀਦਾ ਹੈ ।

ਇਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਧਰਮ ਦੀ ਸਮੱਸਿਆ ਹੈ ਉਨ੍ਹਾਂ ਨੂੰ ਆਲੂ, ਦਾਲ ਚੌਲ , ਚਾਹ ,ਕੌਫੀ ਭਿੰਡੀ ਕਰੇਲਾ ਆਦਿ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜਦੋਂ ਧਨ ਦੀ ਸਮੱਸਿਆ ਹੋਵੇ ਤਾਂ ਉਸ ਸਮੇਂ ਜ਼ਿਆਦਾ ਭਾਰੀ ਚੀਜ਼ ਚੁੱਕ ਕੇ ਨਾ ਚੁੱਕੋ।

Leave a Reply

Your email address will not be published. Required fields are marked *