ਡੇਂਗੂ ਮਲੇਰੀਏ ਨਾਲ ਸੈੱਲ ਘਟਣ ਦਾ ਪੱਕਾ ਅਤੇ ਘਰੇਲੂ ਇਲਾਜ

Uncategorized

ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਡੇਂਗੂ ਮਲੇਰੀਆ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਵਿੱਚ ਸੈੱਲਾਂ ਦੀ ਕਮੀ ਹੋ ਜਾਂਦੀ ਹੈ ਅਤੇ ਬਹੁਤ ਜ਼ਿਆਦਾ ਤੇਜ਼ ਬੁਖਾਰ ਤੋਂ ਬਾਅਦ ਥਕਾਣ ਕਮਜ਼ੋਰੀ ਮਹਿਸੂਸ ਕਰਦੇ ਹਨ। ਸੋ ਜੇਕਰ ਤੁਹਾਨੂੰ ਵੀ ਇਸ ਪ੍ਰਕਾਰ ਦੀ ਕੋਈ ਵੀ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਅਜਿਹਾ ਨੁਸਖ਼ਾ ਲੈ ਰਿਹਾ ਹਾਂ। ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਇਸ ਸਮੱਸਿਆ ਨੂੰ ਬਹੁਤ ਛੇਤੀ ਹੱਲ ਕਰ ਸਕਦੇ ਹੋ ਅਤੇ ਆਪਣੇ ਸਰੀਰ ਵਿੱਚ ਸੈੱਲਾਂ ਦੀ ਗਿਣਤੀ ਨੂੰ ਵਧਾ ਸਕਦੇ ਹੋ। ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਅੱਗ ਉੱਤੇ ਇੱਕ ਖੁੱਲ੍ਹਾ ਭਾਂਡਾ ਰੱਖਾਂਗੇ ਉਸ ਵਿੱਚੋਂ ਦੋ ਗਲਾਸ ਪਾਣੀ ਦੇ ਪਾ ਕੇ ਉਸ ਨੂੰ ਥੋੜ੍ਹਾ ਗਰਮ ਹੋਣ ਦਿਆਂਗੇ।

ਉਸ ਤੋਂ ਬਾਅਦ ਇਸ ਵਿੱਚ ਅਸੀਂ ਇੱਕ ਚਮਚ ਅਜਵਾਇਣ ਦਾ ਪਾਵਾਂਗੇ। ਉਸ ਤੋਂ ਬਾਅਦ ਅਸੀਂ ਇਸ ਵਿੱਚ ਇੱਕ ਗਰਾਮ ਸੁੱਕੇ ਅਦਰਕ ਦਾ ਪਾਊਡਰ ਪਾ ਦਿਆਂਗੇ । ਦੋ ਮਿੰਟ ਲਈ ਅਸੀਂ ਇਨ੍ਹਾਂ ਦੋਨਾਂ ਚੀਜਾਂ ਨੂੰ ਪਾਣੀ ਵਿਚ ਪੱਕਣ ਦੇਵਾਂਗੇ ,ਉਸ ਤੋਂ ਬਾਅਦ ਅਸੀਂ ਇਸ ਵਿੱਚ ਪੰਜ ਛੋਟੀਆਂ ਡੰਡੀਆਂ ਗਲੋ ਵੇਲ ਦੀਆਂ ਪਾਵਾਂਗੇ, ਨਾਲ ਹੀ ਇੱਕ ਪੱਤਾ ਪਿੱਪਲ ਦਾ ਅਤੇ ਪੰਜ ਛੇ ਪੱਤੇ ਨਿੰਮ ਦੇ ਪਾ ਦਿਆਂਗੇ । ਇਸ ਤੋਂ ਇਲਾਵਾ ਅਸੀਂ ਇਸ ਵਿੱਚ ਇੱਕ ਪੱਤਾ ਅਸਵਗੰਧਾ ਦਾ ਪਾ ਦਿਆਂਗੇ ਉਸ ਤੋਂ ਬਾਅਦ ਇਸ ਵਿੱਚ ਇੱਕ ਗ੍ਰਾਮ ਕਾਲੀ ਮਿਰਚ ਪਾਵਾਂਗੇ ਅਤੇ ਜਦੋਂ ਤੱਕ ਇਹ ਪਾਣੀ ਅੱਧਾ ਨਾ ਰਹਿ ਜਾਵੇ, ਉਸ ਸਮੇਂ ਤੱਕ ਅਸੀਂ ਇਸ ਕਾੜ੍ਹੇ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ। ਇੱਥੇ ਇੱਕ ਗੱਲ ਧਿਆਨ ਰੱਖਣੀ ਹੈ

ਕਿ ਜਦੋਂ ਅਸੀਂ ਇਸ ਕਾੜ੍ਹੇ ਨੂੰ ਤਿਆਰ ਕਰੀਏ ਤਾਂ ਉਸ ਸਮੇਂ ਅਸੀਂ ਬਰਤਨ ਨੂੰ ਢੱਕਣਾ ਨਹੀਂ ਹੈ ।ਜਦੋਂ ਇਹ ਤਿਆਰ ਹੋਵੇ ਉਸ ਤੋਂ ਬਾਅਦ ਅਸੀਂ ਉਸ ਨੂੰ ਇੱਕ ਗਲਾਸ ਵਿੱਚ ਕੱਢ ਲਵਾਂਗੇ ।ਸਭ ਤੋਂ ਪਹਿਲਾਂ ਦੱਸ ਦਈਏ ਕਿ ਜਿਹੜੇ ਲੋਕਾਂ ਨੂੰ ਪੀਲੀਆ ਹੈ ਜਾਂ ਪਿੱਤ ਦੇ ਰੋਗ ਹਨ ਉਨ੍ਹਾਂ ਨੂੰ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜਿਹੜੇ ਲੋਕਾਂ ਨੂੰ ਇਹ ਸਮੱਸਿਆਵਾਂ ਨਹੀਂ ਹਨ ਉਹ ਇਸ ਅਖਾੜੇ ਦਾ ਇਸਤੇਮਾਲ ਤਿੰਨ ਦਿਨ ਲਗਾਤਾਰ ਕਰ ਸਕਦੇ ਹਨ ਅਤੇ ਸਵੇਰ ਅਤੇ ਸ਼ਾਮ ਨੂੰ ਖਾਣਾ ਖਾਣ ਤੋਂ ਇਕ ਘੰਟਾ ਬਾਅਦ ਇਸ ਕਾੜ੍ਹੇ ਨੂੰ ਲੈ ਸਕਦੇ ਹਨ। ਪਰ ਧਿਆਨ ਰਹੇ ਕਿ ਕੋਈ ਵੀ ਵਿਅਕਤੀ ਇਸ ਕਾੜ੍ਹੇ ਦਾ ਇਸਤੇਮਾਲ ਵੀਹ ਐੱਮ ਐੱਲ ਤੋਂ ਜ਼ਿਆਦਾ ਨਾ ਕਰੇ।

Leave a Reply

Your email address will not be published. Required fields are marked *