ਇਹ ਨੁਸਖ਼ਾ ਇੱਕ ਵਾਰ ਪੀਣ ਨਾਲ ਕੱਢ ਦੇਵੇਗਾ ਲੀਵਰ ਦੀ ਸਾਰੀ ਗਰਮੀ ਬਾਹਰ

Uncategorized

ਗਰਮੀਆਂ ਦੇ ਮੌਸਮ ਵਿੱਚ ਸਾਡੇ ਲਿਵਰ ਵਿਚ ਗਰਮੀ ਭਰ ਜਾਂਦੀ ਹੈ ਜਿਸ ਕਾਰਨ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ ਅਤੇ ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ।ਪਰ ਜੇਕਰ ਤੁਹਾਨੂੰ ਇਹ ਸਮੱਸਿਆ ਹੈ ਤਾਂ ਅੱਜ ਤੁਹਾਨੂੰ ਅਸੀਂ ਅਜਿਹਾ ਨੁਸਖਾ ਦੱਸਾਂਗੇ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ।ਇਸ ਤੋਂ ਇਲਾਵਾ ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਅਤੇ ਇਸ ਨਾਲ ਲਿਵਰ ਚ ਗਰਮੀ ਦੀ ਸਮੱਸਿਆ ਨੂੰ ਬਿਲਕੁਲ ਦੂਰ ਕੀਤਾ ਜਾ ਸਕਦਾ ਹੈ। ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਾਨੂੰ ਕਤੀਰਾ ਗੂੰਦ ਸੀਆ ਸੀਡਜ ਤੁਲਸੀ ਦੇ ਬੀਜ ਗੁਲਕੰਦ ਸ਼ਹਿਦ ਅਤੇ ਦੁੱਧ ਚਾਹੀਦੇ ਹਨ ।

ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਤੁਸੀਂ ਰਾਤ ਦੇ ਸਮੇਂ ਦੋ ਚਮਚ ਕਤੀਰਾ ਗੂੰਦ ਅੱਧਾ ਚਮਚ ਸੀਆ ਸੀਡਜ ਅਤੇ ਬਹੁਤ ਥੋੜ੍ਹੀ ਮਾਤਰਾ ਵਿੱਚ ਤੁਲਸੀ ਦੇ ਬੀਜਾਂ ਨੂੰ ਪਾਣੀ ਵਿੱਚ ਭਿਓਂ ਕੇ ਰੱਖ ਦਿਓ ਅਤੇ ਜਦੋਂ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨਾ ਹੋਵੇ ਉਸ ਸਮੇਂ ਤੁਸੀਂ ਇੱਕ ਗਿਲਾਸ ਲਓ । ਉਸ ਵਿੱਚ ਦੋ ਚਮਚ ਕਤੀਰਾ ਗੂੰਦ ਦਾ ,ਇਕ ਚਮਚ ਸੀਆ ਸੀਡਜ, ਇੱਕ ਚੱਮਚ ਤੁਲਸੀ ਦੇ ਬੀਜ ਪਾਣੀ ਸਮੇਤ , ਇਕ ਚਮਚ ਗੁਲਕੰਦ ਅਤੇ ਥੋੜ੍ਹਾ ਜਿਹਾ ਦੁੱਧ ਪਾ ਦਿਓ । ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ । ਉਸ ਤੋਂ ਬਾਅਦ ਗਿਲਾਸ ਨੂੰ ਦੁੱਧ ਨਾਲ ਭਰ ਲਓ ਅਤੇ ਇਸ ਵਿੱਚ ਥੋੜ੍ਹਾ ਸ਼ਹਿਦ ਮਿਲਾ ਦਿਓ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਇਹ ਸ਼ਰਬਤ ਬਣ ਕੇ ਤਿਆਰ ਹੋ ਜਾਵੇਗਾ ।

ਜੋ ਕਿ ਤੁਹਾਡੇ ਸਰੀਰ ਦੀ ਲੀਵਰ ਦੀ ਸਮੱਸਿਆ ਨੂੰ ਬਿਲਕੁਲ ਖ਼ਤਮ ਕਰ ਦੇਵੇਗਾ। ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਲੋਕਾਂ ਨੂੰ ਡਾਇਬਟੀਜ਼ ਦੀ ਸਮੱਸਿਆ ਹੈ ਉਹ ਗੁਲਕੰਦ ਦਾ ਸੇਵਨ ਨਾ ਕਰਨ। ਇਸ ਤੋਂ ਇਲਾਵਾ ਜਿਹਡ਼ੇ ਲੋਕਾਂ ਨੂੰ ਰੇਸ਼ੇ ਦੀ ਸਮੱਸਿਆ ਹੈ ਉਨ੍ਹਾਂ ਲੋਕਾਂ ਨੂੰ ਇਸ ਸ਼ਰਬਤ ਵਿੱਚ ਦੁੱਧ ਦੀ ਥਾਂ ਤੇ ਦਹੀਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ,ਕਿਉਂਕਿ ਦੁੱਧ ਰੇਸ਼ੇ ਨੂੰ ਵਧਾਉਂਦਾ ਹੈ ਪਰ ਦਹੀ ਭਾਵੇਂ ਕਿ ਠੰਢੀ ਤਾਸੀਰ ਦੀ ਹੁੰਦੀ ਹੈ, ਪਰ ਫਿਰ ਵੀ ਇਹ ਰੇਸੇ ਨੂੰ ਵਧਣ ਨਹੀਂ ਦਿੰਦੀ ਅਤੇ ਪਿੱਤ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਨ ਵਿੱਚ ਸਹਾਈ ਹੁੰਦੀ ਹੈ। ਤੁਸੀਂ ਇਸ ਸ਼ਰਬਤ ਦਾ ਇਸਤੇਮਾਲ ਦੁਪਹਿਰ ਦੇ ਸਮੇਂ ਵਿੱਚ ਕਰਨਾ ਹੈ।

Leave a Reply

Your email address will not be published. Required fields are marked *