ਹਰ ਰੋਜ਼ ਪੀਓ ਦੁੱਧ ਵਿਚ ਮਿਲਾ ਕੇ ਇਹ ਤਿੰਨ ਚੀਜ਼ਾਂ ,ਦੂਰ ਹੋ ਜਾਵੇਗਾ ਜੋੜਾਂ ਦਾ ਦਰਦ ਅਤੇ ਕੈਲਸ਼ੀਅਮ ਦੀ ਕਮੀ

Uncategorized

ਅੱਜਕੱਲ੍ਹ ਸਾਰਿਆਂ ਦਾ ਖਾਣਾ ਪੀਣਾ ਬਿਲਕੁਲ ਗ਼ਲਤ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ।ਅੱਜਕੱਲ੍ਹ ਲੋਕ ਬਹੁਤ ਥੋੜ੍ਹਾ ਕੰਮ ਕਰਨ ਤੋਂ ਬਾਅਦ ਜਲਦ ਹੀ ਥੱਕ ਜਾਂਦੇ ਹਨ ,ਇਸ ਤੋਂ ਇਲਾਵਾ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਕਰ ਕੇ ਉਨ੍ਹਾਂ ਦੇ ਜੋੜਾਂ ਵਿੱਚ ਦਰਦ ਹੋਣ ਲੱਗਦਾ ਹੈ। ਨਾਲ ਹੀ ਸਰੀਰਕ ਕਮਜ਼ੋਰੀ ਕਾਰਨ ਉਹ ਆਪਣੇ ਕੰਮਕਾਜ ਨੂੰ ਸਹੀ ਸਮੇਂ ਤੇ ਪੂਰਾ ਨਹੀਂ ਕਰ ਪਾਉਂਦੇ । ਸੋ ਜੇਕਰ ਤੁਸੀਂ ਵੀ ਅਜਿਹੀਆਂ ਪ੍ਰੇਸ਼ਾਨੀਆਂ ਤੋਂ ਜੂਝ ਰਹੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਅਜਿਹਾ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਆਸਾਨੀ ਨਾਲ ਕਰ ਸਕੋਗੇ।

ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਕਿਉਂਕਿ ਇਸ ਨੁਸਖੇ ਵਿੱਚ ਸਿਰਫ਼ ਸਾਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਹੈ ਉਹ ਹਨ ਦੁੱਧ ,ਸੌਂਫ ਅਤੇ ਅਦਰਕ ।ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਅੱਗ ਉਤੇ ਇਕ ਗਲਾਸ ਦੁੱਧ ਪਾ ਕੇ ਰੱਖ ਦਿਓ। ਉਸ ਤੋਂ ਬਾਅਦ ਇਸ ਵਿੱਚ ਅੱਧਾ ਚਮਚ ਸੌਂਫ ਪਾਓ ਅਤੇ ਨਾਲ ਹੀ ਇਸ ਵਿੱਚ ਬਹੁਤ ਥੋੜ੍ਹੀ ਮਾਤਰਾ ਵਿੱਚ ਅਦਰਕ ਪਾ ਦਿਓ। ਅਦਰਕ ਅਤੇ ਸੌਂਫ ਨੂੰ ਦੁੱਧ ਵਿਚ ਚੰਗੀ ਤਰ੍ਹਾਂ ਉਬਾਲ ਲਓ। ਉਸ ਤੋਂ ਬਾਅਦ ਛਾਣ ਕੇ ਇਸ ਦੁੱਧ ਨੂੰ ਇੱਕ ਗਲਾਸ ਵਿੱਚ ਕੱਢ ਲਓ ਇਸ ਦੁੱਧ ਦਾ ਇਸਤੇਮਾਲ ਤੁਸੀਂ ਦਿਨ ਵਿੱਚ ਕਿਸੇ ਵੀ ਸਮੇਂ ਕਰ ਸਕਦੇ ਹੋ ਜਾਂ ਇਸ ਦਾ ਇਸਤੇਮਾਲ ਰਾਤ ਵਿਚ ਵੀ ਕੀਤਾ ਜਾ ਸਕਦਾ ਹੈ।

ਪਰ ਜੇਕਰ ਤੁਸੀਂ ਇਹ ਤਾਂ ਦੁੱਧ ਦਾ ਇਸਤੇਮਾਲ ਰਾਤ ਦੇ ਸਮੇਂ ਵਿੱਚ ਕਰਦੇ ਹੋ ਤਾਂ ਇਸ ਦਾ ਦੁੱਗਣਾ ਫਾਇਦਾ ਤੁਹਾਨੂੰ ਹੋਵੇਗਾ ।ਇਸ ਦੁੱਧ ਵਿੱਚ ਵਰਤੀ ਜਾਣ ਵਾਲੀ ਸੌਂਫ ਵਿਚੋਂ ਬਹੁਤ ਸਾਰੇ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਦੇ ਬੈਕਟੀਰੀਆ ਨੂੰ ਖਤਮ ਕਰ ਸਕਦੇ ਹਨ ਅਤੇ ਨਾਲ ਹੀ ਸਾਡੇ ਪੇਟ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਸਹਾਈ ਹੁੰਦੇ ਹਨ। ਜੇਕਰ ਤੁਹਾਨੂੰ ਪੇਟ ਵਿੱਚ ਕਬਜ਼ ਰਹਿੰਦੀ ਹੈ ਨਾਲ ਹੀ ਗੈਸ ਬਣਦੀ ਹੈ ਤਾਂ ਤੁਸੀਂ ਇਸ ਦੁੱਧ ਦਾ ਸੇਵਨ ਕਰ ਸਕਦੇ ਹੋ।

ਇਸ ਤੋਂ ਇਲਾਵਾ ਜੇਕਰ ਤੁਹਾਨੂੰ ਖਾਂਸੀ ਜ਼ੁਕਾਮ ਵਰਗੀ ਕੋਈ ਵੀ ਸਮੱਸਿਆ ਹੈ ਤਾਂ ਤੁਹਾਨੂੰ ਇਸ ਦੁੱਧ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *