ਜੇ ਘਰ ਬੈਠੇ ਬੈਠੇ ਹੋ ਜਾਂਦੇ ਹਨ ਤੁਹਾਡੇ ਹੱਥ ਪੈਰ ਸੁੰਨ ,ਅਪਣਾਓ ਇਹ ਤਿੰਨ ਨੁਸਖੇ

Uncategorized

ਅੱਜਕੱਲ੍ਹ ਗਲਤ ਖਾਣ ਪੀਣ ਕਾਰਨ ਸਾਡੇ ਸਰੀਰ ਵਿੱਚ ਕਮਜ਼ੋਰੀ ਹੋ ਜਾਂਦੀ ਹੈ ,ਜਿਸ ਕਾਰਨ ਕਈ ਵਾਰ ਸਾਡੇ ਹੱਥ ਪੈਰ ਸੁੰਨ ਹੋਣ ਲੱਗਦੇ ਹਨ ਅਤੇ ਜਦੋਂ ਅਸੀਂ ਲੰਬਾ ਸਮਾਂ ਇਕ ਜਗ੍ਹਾ ਤੇ ਟਿਕੇ ਬੈਠੇ ਰਹਿੰਦੇ ਹਾਂ ਤਾਂ ਉਸ ਤੋਂ ਬਾਅਦ ਸਾਡੇ ਪੈਰਾਂ ਦੇ ਹੇਠ ਕੀੜੀਆਂ ਜਿਹੀਆਂ ਲੜਨ ਦਾ ਅਹਿਸਾਸ ਸਾਨੂੰ ਹੁੰਦਾ ਹੈ ਜਾਂ ਕਈ ਵਾਰ ਪੈਰ ਬਿਲਕੁਲ ਹੀ ਸੁੰਨ ਹੋ ਜਾਂਦਾ ਹੈ ।ਇਹ ਇਸ ਲਈ ਹੁੰਦਾ ਹੈ ਜਦੋਂ ਸਾਡੇ ਸਰੀਰ ਦੀਆਂ ਨਾੜਾਂ ਦੱਬ ਜਾਂਦੀਆਂ ਹਨ ਜਦੋਂ ਅਸੀਂ ਲਗਾਤਾਰ ਬੈਠੇ ਰਹਿੰਦੇ ਹਾਂ ਭਾਵ ਕਿ ਸਾਡੇ ਪੈਰਾਂ ਦੀਆਂ ਨਸਾਂ ਵਿਚ ਬਲੱਡ ਸਰਕੁਲੇਸ਼ਨ ਸਹੀ ਤਰੀਕੇ ਨਾਲ ਨਹੀਂ ਹੁੰਦਾ । ਇਸ ਤੋਂ ਇਲਾਵਾ ਜੇਕਰ ਸਾਡੇ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਹੋਵੇ ਤਾਂ ਸਾਡੇ ਦੋਨੋਂ ਹੱਥ ਅਤੇ ਦੋਨੋਂ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਹਨ।

ਅਜਿਹਾ ਹੋਣਾ ਇਕ ਆਮ ਗੱਲ ਹੁੰਦੀ ਹੈ ਪਰ ਜੇਕਰ ਅਜਿਹਾ ਤਾਂ ਇਹ ਕੋਈ ਬਿਮਾਰੀ ਹੋ ਸਕਦੀ ਹੈ ਜਿਵੇਂ ਕਿ ਡਾਇਬਟੀਜ਼ ਦੀ ਸਮੱਸਿਆ ਸੋ ਜੇਕਰ ਤੁਹਾਡੇ ਹੱਥ ਪੈਰ ਬਹੁਤ ਜ਼ਿਆਦਾ ਸੁੰਨ ਹੁੰਦੇ ਹਨ ਅਤੇ ਲਗਾਤਾਰ ਅਜਿਹਾ ਤੁਹਾਡੇ ਨਾਲ ਹੋ ਰਿਹਾ ਹੈ ਤਾਂ ਤੁਹਾਨੂੰ ਇਸ ਸਮੱਸਿਆ ਨੂੰ ਡਾਕਟਰ ਨਾਲ ਜ਼ਰੂਰ ਸਾਂਝੀ ਕਰਨਾ ਚਾਹੀਦਾ ਹੈ ਅਤੇ ਆਪਣੇ ਬਲੱਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੇਕਰ ਕੋਈ ਵੀ ਤੁਹਾਡੇ ਸਰੀਰ ਵਿੱਚ ਸਮੱਸਿਆ ਪੈਦਾ ਹੋ ਰਹੀ ਹੈ ਤਾਂ ਉਸ ਨੂੰ ਰੋਕਿਆ ਜਾ ਸਕੇ ।ਇਸ ਤੋਂ ਇਲਾਵਾ ਜੇਕਰ ਇਸ ਦਾ ਘਰੇਲੂ ਨੁਸਖਾ ਦੇਖਿਆ ਜਾਵੇ ਤਾਂ ਤੁਸੀਂ ਅੱਧਾ ਚਮਚ ਦਾਲਚੀਨੀ ਪਾਊਡਰ ਲੈ ਕੇ ਇਕ ਗਲਾਸ ਕੋਸੇ ਪਾਣੀ ਵਿੱਚ ਪਾਉ ਅਤੇ ਨਾਲ ਥੋੜ੍ਹਾ ਸ਼ਹਿਦ ਮਿਲਾ ਲਓ। ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਦਾ ਸੇਵਨ ਕਰੋ। ਇੱਕੀ ਦਿਨ ਲਗਾਤਾਰ ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ,

ਕਿਉਂਕਿ ਦਾਲਚੀਨੀ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਦੇ ਬਲੱਡ ਸਰਕੂਲੇਸ਼ਨ ਨੂੰ ਸਹੀ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਇਸ ਤੋਂ ਇਲਾਵਾ ਸਾਨੂੰ ਦੇਣ ਵਿੱਚ ਉਚਿਤ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਸਾਡੇ ਸਰੀਰ ਵਿਚ ਬਲੱਡ ਸਰਕੁਲੇਸ਼ਨ ਸਹੀ ਤਰੀਕੇ ਨਾਲ ਬਣਿਆ ਰਹੇ ।ਨਾਲ ਹੀ ਸਾਨੂੰ ਅਜਿਹਾ ਭੋਜਨ ਸੇਵਨ ਕਰਨਾ ਚਾਹੀਦਾ ਹੈ ।ਜਿਸ ਵਿੱਚ ਲੋੜੀਂਦੀ ਮਾਤਰਾ ਵਿਚ ਪੋਸ਼ਕ ਤੱਤ ਹੁਣ ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ , ਅਜਿਹੇ ਭੋਜਨ ਤੋਂ ਪ੍ਰਹੇਜ਼ ਕਰੋ ਜੋ ਕਿ ਤੁਹਾਡੇ ਸਰੀਰ ਵਿਚ ਬਲੱਡ ਸਰਕੁਲੇਸ਼ਨ ਨੂੰ ਹਾਨੀ ਪਹੁੰਚਾਉਂਦਾ ਹੈ ਭਾਵ ਕਿ ਤਲਿਆ ਹੋਇਆ ਭੋਜਨ ਫਾਸਟ ਫੂਡ, ਕੋਲਡ ਡਰਿੰਕਸ ਜਾਂ ਬਹੁਤ ਜ਼ਿਆਦਾ ਮਿੱਠਾ ਭੋਜਨ ।

Leave a Reply

Your email address will not be published. Required fields are marked *