ਪਪੀਤੇ ਦੇ ਬੀਜ ਦਾ ਚੂਰਨ ਖਾਣ ਨਾਲ ਦੂਰ ਹੁੰਦੇ ਹਨ ਇਹ ਰੋਗ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੀ ਜਾਣਕਾਰੀ ਜਾਂ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੇ ਸਰੀਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਸੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪਪੀਤੇ ਦੇ ਬੀਜਾਂ ਦਾ ਪ੍ਰਯੋਗ ਕਰਕੇ ਅਸੀਂ ਆਪਣੇ ਸਰੀਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਾਂ ਕਿਉਂਕਿ ਪਪੀਤੇ ਦੇ ਬੀਜ ਵਿੱਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਕਿ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਤਾਕਤ ਰੱਖਦੇ ਹਨ। ਸਭ ਤੋਂ ਪਹਿਲਾਂ ਜੇਕਰ ਤੁਹਾਨੂੰ ਲੀਵਰ ਨਾਲ ਸਬੰਧਤ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਪਪੀਤੇ ਦੇ ਬੀਜਾਂ ਨੂੰ ਸੁਕਾ ਲਵੋ ,ਉਨ੍ਹਾਂ ਦਾ ਪਾਊਡਰ ਬਣਾ ਕੇ ਇੱਕ ਡੱਬੇ ਵਿੱਚ ਪਾ ਕੇ ਰੱਖ ਲਓ ਅਤੇ ਸਵੇਰੇ ਜਾਂ ਸ਼ਾਮ ਨੂੰ ਤੁਸੀਂ ਇਸ ਦਾ ਸੇਵਨ ਦੁੱਧ, ਸ਼ਹਿਦ ਜਾਂ ਪਾਣੀ ਨਾਲ ਕਰ ਸਕਦੇ ਹੋ।

ਪਰ ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਪਪੀਤੇ ਦੇ ਬੀਜ ਗਰਮ ਹੁੰਦੇ ਹਨ ,ਸੋ ਜੇਕਰ ਤੁਸੀਂ ਇਨ੍ਹਾਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਪਾਣੀ ਦੀ ਵੱਧ ਤੋਂ ਵੱਧ ਮਾਤਰਾ ਪੀਣੀ ਹੋਵੇਗੀ ।ਇਸ ਤੋਂ ਇਲਾਵਾ ਗਰਮੀ ਦੇ ਦਿਨਾਂ ਵਿੱਚ ਪਪੀਤੇ ਦੇ ਬੀਜਾਂ ਦੀ ਪਾਊਡਰ ਦੀ ਮਾਤਰਾ ਘੱਟ ਤੋਂ ਘੱਟ ਵਰਤੋ ।ਜੇਕਰ ਤੁਸੀਂ ਪਪੀਤੇ ਦੇ ਬੀਜਾਂ ਦਾ ਇਸਤੇਮਾਲ ਕਰ ਰਹੇ ਤਾਂ ਉਨ੍ਹਾਂ ਦਿਨਾਂ ਵਿਚ ਤੁਸੀਂ ਚਾਹ ਜਾਂ ਕੌਫੀ ਪੀਣਾ ਬੰਦ ਕਰ ਦਿਓ ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਸਰੀਰ ਨੂੰ ਪਪੀਤੇ ਦੇ ਬੀਜਾਂ ਨੂੰ ਪਚਾਉਣਾ ਆਸਾਨ ਹੋ ਜਾਵੇਗਾ ।ਇਸ ਤੋਂ ਇਲਾਵਾ ਜੇਕਰ ਤੁਸੀਂ ਖੱਟੇ ਪਦਾਰਥ ਖਾਣ ਦੇ ਸ਼ੌਕੀਨ ਹੋ ਤਾਂ ਜਿਸ ਸਮੇਂ ਤੁਸੀਂ ਪਪੀਤੇ ਦੇ ਬੀਜਾਂ ਦਾ ਇਸਤੇਮਾਲ ਕਰ ਰਹੇ ਹੋਵੋ ਉਸ ਸਮੇਂ ਵਿੱਚ ਤੁਸੀਂ ਖੱਟੇ ਪਦਾਰਥਾਂ ਦਾ ਸੇਵਨ ਕਰਨਾ ਵੀ ਬੰਦ ਕਰ ਦਿਓ ।

ਇਸ ਇਸ ਤਰ੍ਹਾਂ ਕਰਨ ਨਾਲ ਪਪੀਤੇ ਦੇ ਬੀਜਾਂ ਤੋਂ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਫ਼ਾਇਦਾ ਵੀ ਪਹੁੰਚੇਗਾ ।ਇਸ ਤੋਂ ਇਲਾਵਾ ਪਪੀਤੇ ਦੇ ਬੀਜ ਗੁਰਦੇ ਦੀ ਪੱਥਰੀ , ਚਮੜੀ ਦੇ ਰੋਗ , ਦਿਲ ਨਾਲ ਸੰਬੰਧਤ ਬੀਮਾਰੀਆਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦੇ ਹਨ ।

Leave a Reply

Your email address will not be published. Required fields are marked *