ਪਾਣੀ ਦੀ ਕਮੀ ਦਾ ਦਿਮਾਗ ਉੱਪਰ ਕੀ ਅਸਰ ਹੁੰਦਾ ਹੈ ਵੇਖੋ ਪੂਰੀ ਜਾਣਕਾਰੀ

Uncategorized

ਪਾਣੀ ਪੀਣਾ ਸਾਡੀ ਸਿਹਤ ਨੂੰ ਠੀਕ ਰੱਖਣ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਵੇ ਤਾਂ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਬੀਮਾਰੀਆਂ ਪੈਦਾ ਹੋਣ ਲੱਗਦੀਆਂ ਹਨ।ਜ਼ਿਆਦਾਤਰ ਬੀਮਾਰੀਆਂ ਦਾ ਮੁੱਖ ਕਾਰਨ ਇਹੀ ਹੁੰਦਾ ਹੈ ਕਿ ਜਦੋਂ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਕਰ ਕੇ ਵਿਸ਼ੈਲੇ ਪਦਾਰਥ ਸਹੀ ਸਮੇਂ ਤੇ ਬਾਹਰ ਨਹੀਂ ਨਿਕਲਦੇ ਅਤੇ ਇਹ ਵਿਸ਼ੈਲੇ ਪਦਾਰਥ ਕਿਸੇ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸ ਤੋਂ ਇਲਾਵਾ ਜੇਕਰ ਅਸੀਂ ਪਾਣੀ ਦੀ ਘੱਟ ਮਾਤਰਾ ਪੀਂਦੇ ਹਾਂ ਤਾਂ ਉਸ ਦਾ ਸਭ ਤੋਂ ਜ਼ਿਆਦਾ ਅਸਰ ਸਾਡੇ ਦਿਮਾਗ ਤੇ ਹੁੰਦਾ ਹੈ।

ਜਦੋਂ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਲੱਗਦੀ ਹੈ ਤਾਂ ਦਿਮਾਗ ਭਾਰਾ ਭਾਰਾ ਰਹਿਣ ਲੱਗਦਾ ਹੈ ,ਨਾਲ ਹੀ ਸਾਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ। ਅਸੀਂ ਛੋਟੀ ਜਿਹੀ ਗੱਲ ਤੇ ਨਾਰਾਜ਼ ਹੋ ਜਾਂਦੇ ਹਾਂ ਜਾਂ ਫਿਰ ਕਈ ਲੋਕ ਡਿਪਰੈਸ਼ਨ ਵਿੱਚ ਵੀ ਚਲੇ ਜਾਂਦੇ ਹਨ । ਦਿਮਾਗ ਨਾਲ ਜੁੜੀਆਂ ਹੋਈਆਂ ਭਿਆਨਕ ਬਿਮਾਰੀਆਂ ਜਿਵੇਂ ਕਿ ਦਿਮਾਗ ਦਾ ਕੈਂਸਰ ਇਹ ਵੀ ਪਾਣੀ ਦੀ ਕਮੀ ਤੋਂ ਹੀ ਜਨਮ ਲੈਂਦੀਆਂ ਹਨ । ਜਦੋਂ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਲੱਗਦੀ ਹੈ ਤਾਂ ਦਿਮਾਗ ਉੱਤੇ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ,

ਨਾਲ ਹੀ ਦਿਮਾਗ ਦੇ ਹਾਰਮੋਨ ਬੈਲੈਂਸ ਵਿੱਚ ਨਹੀਂ ਰਹਿੰਦੇ ਜਿਸ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ।ਜਦੋਂ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਸਾਡੇ ਮੂੰਹ ਵਿੱਚ ਬਣਨ ਵਾਲੀ ਲਾਰ ਘਟ ਜਾਂਦੀ ਹੈ ਦਸ ਦਈਏ ਕਿ ਇਹ ਲਾਰ ਸਾਡੇ ਸਰੀਰ ਦੀ ਪਾਚਨ ਕਿਰਿਆ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਸਹਾਈ ਹੁੰਦੀ ਹੈ, ਪਰ ਜਦੋਂ ਇਹ ਲਾਰ ਵਿੱਚ ਕਮੀ ਆਉਂਦੀ ਹੈ ਤਾਂ ਖਾਧਾ ਪੀਤਾ ਭੋਜਨ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਅਤੇ ਜਦੋਂ ਸਾਡੇ ਸਰੀਰ ਵਿੱਚ ਚੰਗੇ ਤਰੀਕੇ ਨਾਲ ਭੋਜਨ ਹਜ਼ਮ ਨਹੀਂ ਹੁੰਦਾ ਤਾਂ ਉਸਦੇ ਪੋਸ਼ਕ ਤੱਤ ਸਾਡੇ ਸਰੀਰ ਵਿੱਚ ਨਹੀਂ ਪਹੁੰਚਦੇ । ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ ਸਾਡੇ ਸਰੀਰ ਵਿਚ ਪੋਸ਼ਕ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਪਾਣੀ ਦੀ ਕਮੀ ਨਾਲ ਜਦੋਂ ਪੋਸ਼ਕ ਤੱਤਾਂ ਵਿਚ ਕਮੀ ਆਉਂਦੀ ਹੈ

ਤਾਂ ਸਾਡਾ ਦਿਮਾਗ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ। ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਦਿਮਾਗ ਤੰਦਰੁਸਤ ਰਹੇ ਅਤੇ ਸਹੀ ਤਰੀਕੇ ਨਾਲ ਕੰਮ ਕਰੇ ਤਾਂ ਸਾਨੂੰ ਘੱਟੋ ਘੱਟ ਦੇਣ ਵਿਚ ਅੱਠ ਤੋਂ ਦੱਸ ਗਲਾਸ ਪਾਣੀ ਦੇ ਜ਼ਰੂਰ ਪੀਣੇ ਚਾਹੀਦੇ ਹਨ।

Leave a Reply

Your email address will not be published. Required fields are marked *