ਗੁੱਸੇ ਤੇ ਕਾਬੂ ਪਾਉਣ ਲਈ ਸਾਨੂੰ ਕੀ ਖਾਣਾ ਚਾਹੀਦਾ ਹੈ, ਦੇਖੋ ਸਾਰੀ ਜਾਣਕਾਰੀ

Uncategorized

ਅੱਜਕੱਲ੍ਹ ਲੋਕਾਂ ਵਿੱਚ ਗੁੱਸਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੇ ਘਰਾਂ ਵਿੱਚ ਹਰ ਵਕਤ ਕਲੇਸ਼ ਰਹਿੰਦਾ ਹੈ ਅਤੇ ਬਹੁਤ ਸਾਰੇ ਲੋਕ ਇਸ ਕਲੇਸ਼ ਦੇ ਕਾਰਨ ਹੀ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਅਤੇ ਕੋਈ ਗਲਤ ਕਦਮ ਚੁੱਕਣ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਖਤਮ ਵੀ ਕਰ ਲੈਂਦੇ ਹਨ।ਪਰ ਇਹ ਗੁੱਸਾ ਉਦੋਂ ਸਾਨੂੰ ਆਉਂਦਾ ਹੈ ਜਦੋਂ ਕਿ ਸਾਡੇ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦੀ ਅਜਿਹੀ ਸਮੱਸਿਆ ਆਉਂਦੀ ਹੈ ਜਿਸ ਨਾਲ ਸਕੇ ਸਾਡਾ ਬਲੱਡ ਪ੍ਰੈਸ਼ਰ ਹਾਈ ਰਹਿਣ ਲੱਗਦਾ ਹੈ। ਇਸ ਤੋਂ ਇਲਾਵਾ ਜੇਕਰ ਸਾਡੇ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦੀ ਸਰੀਰਕ ਕਮਜ਼ੋਰੀ ਹੈ ਅਜਿਹਾ ਨਾ ਹੋਣ ਤੇ ਵੀ ਸਾਡਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ

ਅਤੇ ਅਸੀਂ ਛੋਟੀ ਛੋਟੀ ਗੱਲ ਉੱਤੇ ਗੁੱਸਾ ਕਰਨ ਲੱਗਦੇ ਹਾਂ। ਛੋਟੀਆਂ ਛੋਟੀਆਂ ਗੱਲਾਂ ਉੱਤੇ ਗੁੱਸਾ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਖ਼ਰਾਬ ਹੋ ਜਾਂਦੀ ਹੈ। ਸੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨ ਦੱਸਾਂਗੇ ਜਿਨ੍ਹਾਂ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਆਪਣੇ ਗੁੱਸੇ ਉੱਤੇ ਕੰਟਰੋਲ ਕਰ ਸਕਦੇ ਹੋ ਕਿਉਂਕਿ ਜੇਕਰ ਅਸੀਂ ਆਪਣੇ ਸਰੀਰ ਨੂੰ ਨੂੰ ਸਹੀ ਪੋਸ਼ਣ ਦਈਏ ਤਾਂ ਸਾਡਾ ਦਿਮਾਗ ਸ਼ਾਂਤ ਰਹਿ ਸਕਦਾ ਹੈ ਤਾਂ ਸਾਨੂੰ ਗੁੱਸਾ ਘੱਟ ਆਵੇਗਾ ।ਸੋ ਦਿਮਾਗ਼ ਨੂੰ ਸ਼ਾਂਤ ਰੱਖਣ ਲਈ ਸਭ ਤੋਂ ਵਧੀਆ ਖੁਰਾਕ ਬਦਾਮ ਹਨ ,ਕਿਉਂਕਿ ਗੁਦਾਮਾਂ ਵਿੱਚ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੀਆਂ ਦਿਮਾਗ਼ ਦੀਆਂ ਨਸਾਂ ਨੂੰ ਸਹੀ ਪੋਸ਼ਣ ਦਿੰਦੇ ਹਨ ਅਤੇ ਸਾਡੇ ਸੋਚਣ ਦੀ ਸ਼ਕਤੀ ਨੂੰ ਵੀ ਵਧਾ ਦਿੰਦੇ ਹਨ ਇਸ ਲਈ ਅਸੀਂ ਕਦੇ ਵੀ ਕੋਈ ਅਜਿਹਾ ਗ਼ਲਤ ਫ਼ੈਸਲਾ ਨਹੀਂ ਲੈਂਦੇ ਜੋ ਕਿ ਸਾਡੇ ਲਈ ਖਤਰਨਾਕ ਹੋਵੇ।

ਸੋ ਇਸ ਲਈ ਰਾਤ ਦੇ ਸਮੇਂ ਵਿੱਚ ਦੋ ਤੋਂ ਤਿੰਨ ਬਾਦਾਮ ਭਿਓਂ ਕੇ ਰੱਖ ਦਿਓ ਸਵੇਰੇ ਇਨ੍ਹਾਂ ਬਦਾਮਾਂ ਨੂੰ ਖਾਲੀ ਪੇਟ ਚਬਾ ਚਬਾ ਕੇ ਖਾਓ ਅਤੇ ਨਾਲ ਦੁੱਧ ਦਾ ਇਸਤੇਮਾਲ ਕਰੋ । ਇਸ ਤੋਂ ਇਲਾਵਾ ਜੇਕਰ ਅਸੀਂ ਗਰਮੀ ਦੇ ਮੌਸਮ ਵਿੱਚ ਨਾਰੀਅਲ ਪਾਣੀ ਦਾ ਇਸਤੇਮਾਲ ਕਰਦੇ ਹਾਂ ਇਸ ਨਾਲ ਵੀ ਸਾਡੇ ਦਿਮਾਗ ਉਤੇ ਵਧੀਆ ਪ੍ਰਭਾਵ ਪੈਂਦਾ ਹੈ ;ਜਿਸ ਨਾਲ ਕਿ ਸਾਡੇ ਦਿਮਾਗ਼ ਦੀਆਂ ਨਸਾਂ ਬਿਲਕੁਲ ਸ਼ਾਂਤ ਰਹਿੰਦੀਆਂ ਹਨ ਅਤੇ ਸਹੀ ਤਰੀਕੇ ਨਾਲ ਕੰਮ ਕਰਦੀਆਂ ਹਨ ਇਸ ਤੋਂ ਇਲਾਵਾ ਇਹ ਸਾਡੇ ਗੁੱਸਾ ਨੂੰ ਸ਼ਾਂਤ ਕਰਨ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ;

ਇਸ ਤੋਂ ਇਲਾਵਾ ਜੇਕਰ ਤੁਸੀਂ ਕਾਲੀ ਚਾਕਲੇਟ ਖਾਂਦੇ ਹੋਏ ਇਸ ਨਾਲ ਵੀ ਗੁੱਸੇ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਵੀ ਅਜਿਹੇ ਰਸਾਇਣ ਹੁੰਦੇ ਹਨ ਜੋ ਕਿ ਸਾਡੇ ਗੁੱਸੇ ਨੂੰ ਕੰਟਰੋਲ ਵਿੱਚ ਰੱਖਣ ਲਈ ਉਪਯੋਗੀ ਹੁੰਦੇ ਹਨ।

Leave a Reply

Your email address will not be published. Required fields are marked *