ਦੁੱਧ ਵਰਗੇ ਚਿੱਟੇ ਹੋ ਜਾਣਗੇ ਪੈਰ ,ਵਰਤੋ ਇਹ ਘਰੇਲੂ ਨੁਸਖਾ

Uncategorized

ਦੋਸਤੋ ਸੀ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਜਾਂ ਜਾਣਕਾਰੀ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਹੀ ਮਦਦਗਾਰ ਸਾਬਤ ਹੁੰਦੀ ਹੈ।ਅੱਜ ਅਸੀਂ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਏ ਹਾਂ ਜੋ ਕਿ ਤੁਹਾਡੇ ਪੈਰਾਂ ਦੀ ਦੇਖਭਾਲ ਲਈ ਬਹੁਤ ਜ਼ਰੂਰੀ ਹਨ ।ਕਈ ਵਾਰ ਸਾਡੇ ਪੈਰਾਂ ਦੀ ਸਹੀ ਸਮੇਂ ਤੇ ਦੇਖਭਾਲ ਨਾ ਹੋਣ ਕਾਰਨ ਇਹ ਖ਼ਰਾਬ ਹੋ ਜਾਂਦੇ ਹਨ ਭਾਵ ਕਿ ਕਈ ਵਾਰ ਪੈਰਾਂ ਵਿੱਚ ਦਰਾੜਾਂ ਹੋਣ ਲੱਗਦੀਆਂ ਹਨ ਜਾਂ ਫਿਰ ਖੁਸ਼ਕੀ ਜਾਂ ਖਾਰਸ਼ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।ਸੋ ਜੇਕਰ ਅਸੀਂ ਆਪਣੇ ਪੈਰਾਂ ਦੀ ਸਮੇਂ ਸਿਰ ਦੇਖਭਾਲ ਨਹੀਂ ਕਰਦੇ ਤਾਂ ਇਹ ਸਮੱਸਿਆਵਾਂ ਹੋਰ ਵੀ ਵਧ ਸਕਦੀਆਂ ਹਨ।

ਪਰ ਅੱਜ ਅਸੀਂ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਪੈਰਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਪੈਰਾਂ ਉਤੇ ਨਿੰਬੂ ਨੂੰ ਚੰਗੀ ਤਰ੍ਹਾਂ ਰਗੜ ਲੈਂਦੇ ਹੋ ਉਸ ਤੋਂ ਬਾਅਦ ਪੰਦਰਾਂ ਮਿੰਟ ਇਸ ਨੂੰ ਸੁੱਕਣ ਦਿਓ ਬਾਅਦ ਵਿਚ ਤੁਸੀਂ ਆਪਣੇ ਪੈਰਾਂ ਨੂੰ ਪਾਣੀ ਨਾਲ ਧੋ ਲਵੋ ਅਤੇ ਇਸ ਉਤੇ ਸ਼ਹਿਦ ਦਾ ਲੇਪ ਕਰੋ ਕੁਝ ਸਮਾਂ ਰੱਖਣ ਤੋਂ ਬਾਅਦ ਆਪਣੇ ਪੈਰਾਂ ਨੂੰ ਦੁਬਾਰਾ ਤੋਂ ਇਸ ਨਾਲ ਤੁਹਾਡੇ ਪੈਰ ਮੁਲਾਇਮ ਅਤੇ ਸੁੰਦਰ ਦਿਖਣਗੇ। ਇਸ ਤੋਂ ਇਲਾਵਾ ਤੁਸੀਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਉਸ ਉੱਪਰ ਖੰਡ ਅਤੇ ਪਾਣੀ ਨੂੰ ਮਿਲਾ ਕੇ ਲਗਾਓ ਅਤੇ ਚੰਗੀ ਤਰ੍ਹਾਂ ਰਗੜੋ ਅਜਿਹਾ ਕਰਨ ਤੋਂ ਬਾਅਦ ਵੀ ਤੁਹਾਡੇ ਪੈਰ ਸਾਫ ਹੋ ਜਾਣਗੇ ਅਤੇ ਇਨ੍ਹਾਂ ਉੱਤੇ ਜੋ ਵੀ ਕਾਲਾਪਣ ਹੈ ਉਹ ਦੂਰ ਹੋ ਜਾਵੇਗਾ।

ਇਸ ਤੋਂ ਇਲਾਵਾ ਜੇਕਰ ਤੁਹਾਡੇ ਪੈਰ ਬਹੁਤ ਜ਼ਿਆਦਾ ਗੰਦੇ ਹੋ ਚੁੱਕੇ ਹਨ ਤਾਂ ਤੁਸੀਂ ਥੋੜ੍ਹਾ ਪਾਣੀ ਲਓ ਉਸ ਵਿਚ ਨਿੰਬੂ ਨਿਚੋੜ ਲਵੋ ਅਤੇ ਇਸ ਪਾਣੀ ਵਿਚ ਆਪਣੇ ਪੈਰਾਂ ਨੂੰ ਪੰਦਰਾਂ ਮਿੰਟ ਲਈ ਡੁਬੋ ਕੇ ਰੱਖੋ ਅਤੇ ਨਾਲ ਨਾਲ ਆਪਣੇ ਪੈਰਾਂ ਨੂੰ ਕਿਸੇ ਵੀ ਚੀਜ਼ ਨਾਲ ਰਗੜਦੇ ਰਹੋ । ਅਜਿਹਾ ਕਰਨ ਨਾਲ ਵੀ ਤੁਹਾਡੇ ਪੈਰਾਂ ਉੱਤੇ ਜੰਮੀ ਹੋਈ ਗੰਦਗੀ ਸਾਫ ਹੋ ਜਾਵੇਗੀ। ਇਸ ਤੋਂ ਇਲਾਵਾ ਜੇਕਰ ਤੁਹਾਡੇ ਪੈਰਾਂ ਉੱਤੇ ਕਿਸੇ ਵੀ ਪ੍ਰਕਾਰ ਦੀ ਖੁਜਲੀ ਜਾਂ ਖਾਰਸ਼ ਹੁੰਦੀ ਹੈ ,ਉਹ ਦੂਰ ਹੋ ਜਾਵੇਗੀ ।

ਇਸ ਤੋਂ ਇਲਾਵਾ ਪਰ੍ਹਾਂ ਦੀ ਸਾਫ਼ ਸਫ਼ਾਈ ਲਈ ਅਸੀਂ ਸਿਰਕੇ ਦਾ ਇਸਤੇਮਾਲ ਵੀ ਕਰ ਸਕਦੇ ਹਾਂ ਸਿਰਕੇ ਨੂੰ ਪਾਣੀ ਵਿੱਚ ਪਾ ਕੇ ਆਪਣੇ ਪੈਰਾਂ ਨੂੰ ਇਸ ਪਾਣੀ ਵਿੱਚ ਡੁਬੋ ਕੇ ਰੱਖੋ ਅਤੇ ਉਸ ਤੋਂ ਬਾਅਦ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਇੱਕ ਕੱਪੜੇ ਨਾਲ ਸਾਫ ਕਰ ਲਓ ਅਜਿਹਾ ਕਰਨ ਤੋਂ ਬਾਅਦ ਵੀ ਤੁਹਾਡੇ ਪੈਰ ਸੁੰਦਰ ਅਤੇ ਮੁਲਾਇਮ ਦਿਖਣਗੇ ।

Leave a Reply

Your email address will not be published. Required fields are marked *