ਕਲੌਂਜੀ ਖਾਣ ਦੇ ਫਾਇਦੇ ਜਾਣ ਕੇ ਤੁਸੀਂ ਹੋ ਜਾਵੋਗੇ ਹੈਰਾਨ ,ਵੇਖੋ ਵਰਤਣ ਦਾ ਸਹੀ ਤਰੀਕਾ

Uncategorized

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਲੌਂਜੀ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਕਿਹੜੇ ਕਿਹੜੇ ਫਾਇਦੇ ਹੋ ਸਕਦੇ ਹਨ ,ਕਿਉਂਕਿ ਕਲੌਂਜੀ ਵਿੱਚ ਬਹੁਤ ਸਾਰੇ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ । ਸੋ ਜੇਕਰ ਤੁਹਾਨੂੰ ਮੋਟਾਪੇ ਦੀ ਸਮੱਸਿਆ ਹੈ ਅਤੇ ਸਰੀਰ ਵਿੱਚੋਂ ਚਰਪੀ ਘਟਣ ਦਾ ਨਾਮ ਨਹੀਂ ਲੈ ਰਹੀ ਤਾਂ ਤੁਸੀਂ ਇਕ ਗਲਾਸ ਗਰਮ ਪਾਣੀ ਲਓ ਉਸ ਵਿੱਚ ਇੱਕ ਚਮਚ ਐਲੋਵੇਰਾ, ਇੱਕ ਚੱਮਚ ਆਂਵਲੇ ਦਾ ਰਸ ,ਇਕ ਚਮਚ ਸ਼ਹਿਦ ਅਤੇ ਇਕ ਚਮਚ ਕਲੌਂਜੀ ਦਾ ਤੇਲ ਪਾ ਕੇ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰੋ।

ਅਜਿਹਾ ਲਗਾਤਾਰ ਤਿੰਨ ਮਹੀਨੇ ਕਰਨ ਨਾਲ ਤੁਹਾਡੇ ਪੇਟ ਦੀ ਚਰਬੀ ਬਹੁਤ ਜ਼ਿਆਦਾ ਘਟ ਜਾਵੇਗੀ ਅਤੇ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਨ ਰਹਿੰਦੀ ਹੈ ਤਾਂ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਕਲੌਂਜੀ ਦਾ ਪਾਊਡਰ ਅਤੇ ਆਂਵਲੇ ਦਾ ਪਾਊਡਰ ਮਿਲਾ ਕੇ ਇਸ ਦਾ ਸੇਵਨ ਕਰੋ ।ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਜੇਕਰ ਤੁਹਾਡੀਆਂ ਅੱਖਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੈ ਤਾਂ ਤੁਸੀਂ ਕਲੌਂਜੀ ਦਾ ਸੇਵਨ ਕਰ ਸਕਦੇ ਹੋ ।

ਅੱਖਾਂ ਦੀ ਚੰਗੀ ਸਿਹਤ ਲਈ ਤੁਸੀ ਕਲੌਂਜੀ ਨੂੰ ਗਾਜਰ ਦੇ ਜੂਸ ਵਿਚ ਪਾ ਕੇ ਇਸ ਦਾ ਸੇਵਨ ਕਰੋ । ਨਾਲ ਹੀ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਸਿਰਦਰਦ ਰਹਿੰਦਾ ਹੈ ਜਾਂ ਮਾਈਗ੍ਰੇਨ ਦੀ ਸਮੱਸਿਆ ਹੈ ਤਾਂ ਤੁਸੀਂ ਗਰੀਨ ਟੀ ਦੇ ਵਿੱਚ ਥੋੜ੍ਹੀ ਜਿਹੀ ਕਲੌਂਜੀ ਪਾ ਕੇ ਇਸ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਤੁਹਾਡੇ ਸਿਰ ਦਰਦ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ। ਜੇਕਰ ਤੁਸੀਂ ਡਾਈਬਿਟੀਜ਼ ਦੇ ਮਰੀਜ਼ ਹੋ ਤਾਂ ਤੁਸੀਂ ਕਲੌਂਜੀ ਨੂੰ ਪਾਣੀ ਵਿੱਚ ਉਬਾਲ ਕੇ ਇਸ ਦਾ ਸੇਵਨ ਕਰ ਸਕਦੇ ਹੋ ਨਾਲ ਹੀ ਤੁਸੀਂ ਰੋਟੀ ਵਿੱਚ ਪਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ । ਇਸ ਤੋਂ ਇਲਾਵਾ ਕਲੌਂਜੀ ਸਾਡੇ ਜੋੜਾਂ ਦੇ ਦਰਦ ਨੂੰ ਵੀ ਠੀਕ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ ।

ਸੋ ਇਸ ਲਈ ਸਾਨੂੰ ਆਪਣੇ ਭੋਜਨ ਚ ਕਲੌਂਜੀ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਬਹੁਤ ਸਾਰੇ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਤਾਰੇ ਸਰੀਰ ਦੀਆਂ ਬਹੁਤ ਸਾਰੀਆਂ ਕਮੀਆਂ ਨੂੰ ਪੂਰਾ ਕਰਨ ਵਿਚ ਮਦਦਗਾਰ ਸਾਬਿਤ ਹੁੰਦੇ ਹਨ ।

Leave a Reply

Your email address will not be published. Required fields are marked *