ਅੱਖਾਂ ਦੇ ਕਾਲੇ ਘੇਰਿਆਂ ਨੂੰ ਦੂਰ ਕਰਦਾ ਹੈ ਸਹਿਦ, ਵਰਤੋ ਇਹ ਨੁਸਖਾ

Uncategorized

ਅੱਜਕੱਲ੍ਹ ਵਧੇ ਹੋਏ ਤਣਾਅ ਕਾਰਨ ਕੁਝ ਲੋਕਾਂ ਦੀਆਂ ਅੱਖਾਂ ਦੇ ਹੇਠਾਂ ਕਾਲੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ। ਜਿਸ ਕਾਰਨ ਕਿ ਉਨ੍ਹਾਂ ਦੀ ਸੁੰਦਰਤਾ ਵਿਚ ਬੁਰਾ ਪ੍ਰਭਾਵ ਪੈਂਦਾ ਹੈ ਅੱਜਕੱਲ੍ਹ ਲੋਕ ਜ਼ਿਆਦਾਤਰ ਸਮਾਂ ਮੋਬਾਈਲ ਲੈਪਟਾਪ ਟੀ ਵੀ ਆਦਿ ਦੇ ਸਾਹਮਣੇ ਬੈਠ ਕੇ ਕੰਮ ਕਰਦੇ ਹਨ,ਜਿਸ ਨਾਲ ਕਿ ਉਨ੍ਹਾਂ ਦੀਆਂ ਅੱਖਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਅੱਖਾਂ ਹੇਠ ਕਾਲੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ ।ਇਸ ਤੋਂ ਇਲਾਵਾ ਜੇਕਰ ਸਰੀਰ ਵਿਚ ਕਿਸੇ ਪ੍ਰਕਾਰ ਦੀ ਕਮੀ ਹੋ ਗਈ ਹੋਵੇ ਜਾਂ ਕੋਈ ਟੈਨਸ਼ਨ ਹੋਵੇ ,ਇਸ ਨਾਲ ਵੀ ਅੱਖਾਂ ਦੇ ਹੇਠਾਂ ਕਾਲੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ।ਪਰ ਇਹ ਕਾਲੇ ਧੱਬੇ ਸਾਡੀ ਚਿਹਰੇ ਦੀ ਸੁੰਦਰਤਾ ਨੂੰ ਵਿਗਾੜਦੇ ਹਨ ਸੋ ਇਨ੍ਹਾਂ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਹਿਦ ਨਾਲ ਇਨ੍ਹਾਂ ਕਾਲ਼ੇ ਧੱਬਿਆਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਸ਼ਹਿਦ ਵਿਚ ਅਜਿਹੇ ਬਹੁਤ ਸਾਰੇ ਤੱਤ ਹੁੰਦੇ ਹਨ ਜੋ ਕਿ ਇਨ੍ਹਾਂ ਕਾਲ਼ੇ ਧੱਬਿਆਂ ਨੂੰ ਖ਼ਤਮ ਕਰਨ ਵਿੱਚ ਕਾਰਗਰ ਸਾਬਿਤ ਹੁੰਦੇ ਹਨ।ਜੇਕਰ ਅਸੀਂ ਇਕੱਲੇ ਸ਼ਹਿਦ ਨੂੰ ਆਪਣੀਆਂ ਅੱਖਾਂ ਦੇ ਹੇਠਾਂ ਕਾਲੇ ਧੱਬਿਆਂ ਉੱਤੇ ਲਗਾਉਂਦੇ ਹਨ ਅਤੇ ਅੱਧਾ ਘੰਟਾ ਰੱਖਣ ਤੋਂ ਬਾਅਦ ਅੱਖਾਂ ਨੂੰ ਚੰਗੀ ਤਰ੍ਹਾਂ ਧੋ ਲੈਂਦੇ ਹਾਂ ਅਜਿਹਾ ਕਰਨ ਨਾਲ ਇਹ ਕਾਲੇ ਧੱਬੇ ਦੂਰ ਹੋ ਜਾਂਦੇ ਹਨ ।ਇਸ ਤੋਂ ਇਲਾਵਾ ਸ਼ਹਿਦ ਵਿੱਚ ਖੀਰੇ ਦਾ ਰਸ ਮਿਲਾ ਕੇ ਲਗਾਉਣ ਨਾਲ ਵੀ ਅੱਖਾਂ ਦੇ ਹੇਠਲੇ ਕਾਲੇ ਧੱਬੇ ਦੂਰ ਹੋ ਜਾਂਦੇ ਹਨ ਕਿਉਂਕਿ ਖੀਰੇ ਵਿਚ ਵੀ ਅਜਿਹੇ ਬਹੁਤ ਸਾਰੇ ਗੁਣ ਹੁੰਦੇ ਹਨ,ਜੋ ਕਾਲੇ ਧੱਬਿਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ ।

ਇਸ ਤੋਂ ਇਲਾਵਾ ਜੇਕਰ ਸ਼ਹਿਦ ਵਿਚ ਬਦਾਮ ਦੇ ਤੇਲ ਨੂੰ ਮਿਲਾ ਕੇ ਅੱਖਾਂ ਦੇ ਹੇਠਾਂ ਲਗਾਇਆ ਜਾਵੇ ਇਸ ਨਾਲ ਵੀ ਕਾਲੇ ਧੱਬਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਸ਼ਹਿਦ ਵਿੱਚ ਕੇਲੇ ਨੂੰ ਮਿਲਾ ਕੇ ਲਗਾਉਣ ਨਾਲ ਵੀ ਕਾਲੇ ਧੱਬੇ ਦੂਰ ਹੋ ਜਾਂਦੇ ਹਨ । ਇਸ ਤੋਂ ਇਲਾਵਾ ਜੇਕਰ ਅਸੀਂ ਸ਼ਹਿਦ ਵਿਚ ਨਿੰਬੂ ਮਿਲਾ ਕੇ ਆਪਣੀਆਂ ਅੱਖਾਂ ਦੇ ਹੇਠਾਂ ਲਗਾਉਂਦੇ ਹਾਂ ਤਾਂ ਇਸ ਨਾਲ ਵੀ ਸਾਨੂੰ ਕਾਲੇ ਧੱਬਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ। ਕਿਉਂਕਿ ਨਿੰਬੂ ਵਿੱਚ ਅਜਿਹੇ ਬਹੁਤ ਸਾਰੇ ਗੁਣ ਹੁੰਦੇ ਹਨ ਜੋ ਕਿ ਸਾਡੇ ਚਿਹਰੇ ਨੂੰ ਨਿਖਾਰਦੇ ਹਨ ਨਾਲ ਹੀ ਚਿਹਰੇ ਨਾਲ ਜੁਡ਼ੀਆਂ ਹੋਈਆਂ ਹੋਰਨਾਂ ਸਮੱਸਿਆਵਾਂ ਨੂੰ ਵੀ ਦੂਰ ਕਰ ਦਿੰਦੇ ਹਨ ।

Leave a Reply

Your email address will not be published. Required fields are marked *