ਨਾਰੀਅਲ ਦੇ ਤੇਲ ਨਾਲ ਵਾਲ ਕਾਲੇ ਕਰਨ ਦਾ ਆਸਾਨ ਤਰੀਕਾ

Uncategorized

ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੀ ਉਮਰ ਤੋਂ ਪਹਿਲਾਂ ਹੀ ਵਾਲ ਸਫੈਦ ਹੋਣ ਲੱਗਦੇ ਹਨ ‘ਜਿਸ ਕਾਰਨ ਕਿ ਉਨ੍ਹਾਂ ਨੂੰ ਬਹੁਤ ਬੁਰਾ ਲੱਗਦਾ ਹੈ । ਇਸ ਲਈ ਉਹ ਆਪਣੇ ਬਾਲਾਂ ਨੂੰ ਕਾਲੇ ਦਿਖਾਉਣ ਲਈ ਇਨ੍ਹਾਂ ਨੂੰ ਬਨਾਵਟੀ ਰੰਗਾਂ ਨਾਲ ਰੰਗ ਲੈਂਦੇ ਹਨ ,ਪਰ ਇਨ੍ਹਾਂ ਰੰਗਾਂ ਨਾਲ ਸਾਡੇ ਵਾਲਾਂ ਉੱਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ। ਨਾਲ ਹੀ ਸਾਡੀਆਂ ਅੱਖਾਂ ਉੱਤੇ ਵੀ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ, ਕਿਉਂਕਿ ਇਨ੍ਹਾਂ ਬਾਜ਼ਾਰਾਂ ਵਿੱਚ ਮਿਲਣ ਵਾਲੀ ਬਨਾਵਟੀ ਰੰਗਾਂ ਵਿੱਚ ਬਹੁਤ ਸਾਰੇ ਅਜਿਹੇ ਕੈਮੀਕਲ ਹੁੰਦੇ ਹਨ ਜੋ ਕਿ ਸਾਡੀਆਂ ਅੱਖਾਂ ਲਈ ਨੁਕਸਾਨਦੇਹ ਹੁੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦਾ ਇਸਤੇਮਾਲ ਕਰਨ ਨਾਲ ਚਮੜੀ ਦੇ ਰੋਗ ਵੀ ਹੋ ਸਕਦੇ ਹਨ।

ਸੋ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਚਿੱਟੇ ਤੋਂ ਕਾਲੇ ਕਰਨੇ ਚਾਹੁੰਦੇ ਹੋ ਤਾਂ ਉਸ ਲਈ ਕੁਦਰਤੀ ਨੁਸਖਾ ਅਪਨਾਉਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਾਂਗੇ ਜਿਸ ਨਾਲ ਕਿ ਤੁਹਾਡੇ ਵਾਲ ਕੁਦਰਤੀ ਤੌਰ ਤੇ ਕਾਲੀ ਹੋਣ ਲੱਗਣਗੇ। ਇਸ ਲਈ ਸਾਨੂੰ ਇਕ ਤੋਰੀ ਦੀ ਜ਼ਰੂਰਤ ਹੈ ,ਇਸ ਤੋਰੀ ਦੇ ਛੋਟੇ ਛੋਟੇ ਟੁਕੜੇ ਕਰਕੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸੁਕਾ ਲਵੋ ਅਤੇ ਬਾਅਦ ਵਿਚ ਇਨ੍ਹਾਂ ਸੁੱਕੇ ਹੋਏ ਟੁਕੜਿਆਂ ਨੂੰ ਮਿਕਸੀ ਵਿੱਚ ਪਾ ਕੇ ਇਸ ਦਾ ਪਾਊਡਰ ਬਣਾ ਲਓ ।ਇਸ ਪਾਊਡਰ ਵਿਚ ਥੋੜ੍ਹਾ ਨਾਰੀਅਲ ਦਾ ਤੇਲ ਮਿਲਾਉਣ ਤੋਂ ਬਾਅਦ ਇਸ ਨੂੰ ਗਰਮ ਕਰੋ ਅਤੇ ਬਾਅਦ ਵਿਚ ਜਦੋਂ ਇਹ ਚੰਗੀ ਤਰੀਕੇ ਨਾਲ ਗਰਮ ਹੋ ਜਾਵੇ, ਉਸ ਤੋਂ ਬਾਅਦ ਇਸ ਨੂੰ ਛਾਨਣੀ ਨਾਲ ਪੁਣ ਲਵੋ।

ਇਸ ਤੇਲ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਚੰਗੀ ਤਰ੍ਹਾਂ ਸੁਕਾ ਲਉ ਸੁਕਾਉਣ ਤੋਂ ਬਾਅਦ ਆਪਣੇ ਵਾਲਾਂ ਉੱਤੇ ਇਸ ਤੇਲ ਦਾ ਇਸਤੇਮਾਲ ਕਰੋ। ਹਫ਼ਤੇ ਵਿੱਚ ਦੋ ਵਾਰ ਤੁਸੀਂ ਇਸ ਤੇਲ ਦਾ ਇਸਤੇਮਾਲ ਕਰਨਾ ਹੈ । ਅਜਿਹਾ ਕਰਨ ਨਾਲ ਇਕ ਮਹੀਨੇ ਵਿਚ ਹੀ ਤੁਹਾਨੂੰ ਆਪਣੇ ਵਾਲਾਂ ਚ ਫਰਕ ਦਿਖਾਈ ਦੇਣ ਲੱਗੇਗਾ ਭਾਵ ਕੇ ਚਿੱਟੇ ਵਾਲ ਕਾਲੇ ਹੋਣ ਲੱਗਣਗੇ।

Leave a Reply

Your email address will not be published. Required fields are marked *