ਮੂੰਹ ਦੇ ਪਿੰਪਲਸ ਨੂੰ ਸਿਰਫ਼ ਇੱਕ ਵਾਰ ਲਗਾਉਣ ਨਾਲ ਕਰ ਦਿੰਦਾ ਹੈ ਇਹ ਨੁਸਖਾ ਸਾਫ਼

Uncategorized

ਬਹੁਤ ਸਾਰੇ ਲੋਕਾਂ ਦੇ ਚਿਹਰਿਆਂ ਉੱਤੇ ਕਿੱਲ, ਮੁਹਾਸੇ ,ਦਾਗ ਧੱਬੇ, ਛਾਈਆਂ ਦੀ ਸਮੱਸਿਆ ਦੇਖੀ ਜਾਂਦੀ ਹੈ ।ਇਸ ਸਮੱਸਿਆ ਦੇ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਉਮਰ ਵਧਣ ਦੇ ਨਾਲ ਹਾਰਮੋਨ ਵਿਚ ਤਬਦੀਲੀ ਆਉਣ ਕਾਰਨ ਅਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ।ਇਸ ਤੋਂ ਇਲਾਵਾ ਵਧਦੇ ਹੋਏ ਪ੍ਰਦੂਸ਼ਣ ਕਾਰਨ ਵੀ ਚਿਹਰੇ ਉੱਤੇ ਅਜਿਹੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲਦੀਆਂ ਹਨ; ਇਸ ਤੋਂ ਇਲਾਵਾ ਜੇਕਰ ਕਿਸੇ ਪ੍ਰਕਾਰ ਦੀ ਟੈਨਸ਼ਨ ਜਾਂ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਹੋ ਗਈ ਹੋਵੇ ਉਸ ਨਾਲ ਵੀ ਚਿਹਰਾ ਖ਼ਾਬ ਹੋਣ ਲੱਗਦਾ ਹੈ। ਕੁਝ ਲੋਕ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਬਾਜ਼ਾਰਾਂ ਵਿਚੋਂ ਅਜਿਹੇ ਪਦਾਰਥ ਖ਼ਰੀਦਦੇ ਹਨ

ਜੋ ਕਿ ਉਨ੍ਹਾਂ ਦੇ ਚਿਹਰੇ ਨੂੰ ਹੋਰ ਵੀ ਖ਼ਰਾਬ ਕਰ ਦਿੰਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਦਾ ਚਿਹਰਾ ਬਦਸੂਰਤ ਦਿਖਣ ਲੱਗਦਾ ਹੈ। ਜਿਸ ਤੋਂ ਬਾਅਦ ਕੇ ਉਹ ਪ੍ਰੇਸ਼ਾਨ ਹੋ ਜਾਂਦੇ ਹਨ ।ਸੋ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਅੱਜ ਅਸੀਂ ਅਜਿਹਾ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ । ਸੋ ਜੇਕਰ ਤੁਹਾਡੇ ਸਾਹਮਣੇ ਵੀ ਸਮੱਸਿਆ ਆਉਂਦੀ ਹੈ ਤਾਂ ਅੱਜ ਜੋ ਅਸੀ ਨੁਸਖਾ ਲੈ ਕੇ ਆਏ ਹਾਂ ਉਸ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਚਿਹਰੇ ਦੀ ਖੂਬਸੂਰਤੀ ਵਧੇਗੀ ਨਾਲ ਹੀ ਤੁਹਾਡੇ ਚਿਹਰੇ ਉੱਤੇ ਬਣੇ ਕਿੱਲ ਮੁਹਾਸੇ ਦਾਗ ਧੱਬੇ ਛਾਇਆਂ ਆਦਿ ਬਿਲਕੁਲ ਦੂਰ ਹੋ ਜਾਣਗੇ।

ਸੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਪੰਜਾਹ ਗ੍ਰਾਮ ਪੁਦੀਨੇ ਦੀਆਂ ਪੱਤੀਆਂ ਚਾਹੀਦੀਆਂ ਹਨ ਅਤੇ ਨਾਲ ਹੀ ਪੰਜਾਹ ਗ੍ਰਾਮ ਗੁਲਾਬ ਦੀਆਂ ਪੱਤੀਆਂ ਚਾਹੀਦੀਅਾਂ ਹਨ। ਇਨ੍ਹਾਂ ਦੋਨਾਂ ਕਿਸਮ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਘੁੱਟ ਕੇ ਇਸ ਦਾ ਪੇਸਟ ਬਣਾ ਲਓ ।ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪੇਸਟ ਨੂੰ ਆਪਣੇ ਚਿਹਰੇ ਉੱਤੇ ਚੰਗੀ ਤਰੀਕੇ ਨਾਲ ਲਗਾਓ। ਰਾਤ ਭਰ ਇਸ ਪੇਸਟ ਨੂੰ ਆਪਣੇ ਚਿਹਰੇ ਉੱਤੇ ਲੱਗਾ ਰਹਿਣ ਦਿਓ ਅਤੇ ਸਵੇਰੇ ਉੱਠ ਕੇ ਠੰਡੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਲਵੋ। ਅਜਿਹਾ ਕਰਨ ਤੋਂ ਬਾਅਦ ਤੁਹਾਡੇ ਚਿਹਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਪਾ ਕੇ ਤੁਹਾਡਾ ਚਿਹਰਾ ਸੁੰਦਰ ਅਤੇ ਸਾਫ ਦਿਖਣ ਲੱਗੇਗਾ।

Leave a Reply

Your email address will not be published. Required fields are marked *