ਹਰ ਰੋਜ਼ ਖਾਓ ਮਿਸ਼ਰੀ ਦੀ ਇੱਕ ਡਲੀ ,ਦੂਰ ਹੋ ਜਾਣਗੇ ਇਹ ਰੋਗ

Uncategorized

ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਅਜਿਹੀ ਜਾਣਕਾਰੀ ਜਾਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮਿਸਰੀ ਖਾਣ ਨਾਲ ਅਸੀਂ ਆਪਣੇ ਸਰੀਰ ਦੀਆਂ ਕਿਹੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਰਹਿੰਦੀ ਹੈ ਜਾਂ ਥੋੜ੍ਹਾ ਜਿਹਾ ਕੰਮ ਕਰਨ ਤੇ ਤੁਸੀਂ ਜਲਦੀ ਹੀ ਥੱਕ ਜਾਂਦੇ ਹੋ, ਤਾਂ ਦੁੱਧ ਵਿਚ ਮਿਸ਼ਰੀ ਅਤੇ ਥੋੜ੍ਹਾ ਕੇਸਰ ਮਿਲਾ ਕੇ ਪੀਓ।ਅਜਿਹਾ ਕਰਨ ਨਾਲ ਤੁਹਾਡੇ ਅੰਦਰ ਤਾਕਤ ਆਵੇਗੀ ਅਤੇ ਤੁਸੀਂ ਜਲਦੀ ਨਹੀਂ ਥੱਕੋਗੇ ।

ਜੇਕਰ ਤੁਹਾਡੀਆਂ ਅੱਖਾਂ ਦੀ ਨਿਗ੍ਹਾ ਘਟਣ ਲੱਗੀ ਹੈ ਜਾਂ ਤੁਹਾਡਾ ਸਿਰਦਰਦ ਹੁੰਦਾ ਰਹਿੰਦਾ ਹੈ ।ਇਸ ਲਈ ਤੁਸੀਂ ਬਦਾਮ ਸੌਂਫ ਅਤੇ ਮਿਸ਼ਰੀ ਦੀ ਬਰਾਬਰ ਮਾਤਰਾ ਲੈ ਕੇ ਇਸ ਦਾ ਪਾਊਡਰ ਬਣਾ ਲਓ ਇਸ ਪਾਊਡਰ ਦਾ ਇੱਕ ਚਮਚ ਰੋਜ਼ਾਨਾ ਦੁੱਧ ਨਾਲ ਸੇਵਨ ਕਰੋ। ਅਜਿਹਾ ਕਰਨ ਨਾਲ ਤੁਹਾਡੀ ਅੱਖਾਂ ਦੀ ਸਮੱਸਿਆ ਅਤੇ ਸਿਰਦਰਦ ਦੋਨੋਂ ਹੀ ਬਿਲਕੁਲ ਠੀਕ ਹੋ ਜਾਣਗੇ ।ਇਸ ਤੋਂ ਇਲਾਵਾ ਜੇਕਰ ਗਰਮੀ ਵਿੱਚ ਲੂ ਲਗਦੀ ਹੈ ਤਾਂ ਮਿਸਰੀ ਨੂੰ ਚਬਾਉਣ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਤੁਹਾਡੇ ਸਰੀਰ ਵਿੱਚ ਖ਼ੂਨ ਗੰਦਾ ਹੋ ਰਿਹਾ ਹੈ ਜਾਂ ਗਾੜ੍ਹਾ ਹੋ ਰਿਹਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵੀ ਖਾਣਾ ਖਾਣ ਤੋਂ ਬਾਅਦ ਕੁਝ ਦਾਣੇ ਮਿਸ਼ਰੀ ਦੇ ਚਬਾਓ ।

ਅਜਿਹਾ ਕਰਨ ਨਾਲ ਤੁਹਾਡੇ ਖੂਨ ਦੀ ਸਫਾਈ ਹੋਵੇਗੀ ਅਤੇ ਨਾਲ ਹੀ ਤੁਹਾਡਾ ਖੂਨ ਪਤਲਾ ਹੋਣ ਲੱਗੇਗਾ ।ਇਸ ਤੋਂ ਇਲਾਵਾ ਮਿਸ਼ਰੀ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਵੀ ਮਜ਼ਬੂਤ ਹੁੰਦੀ ਹੈ, ਕਿਉਂਕਿ ਮਿਸ਼ਰੀ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ।ਜੋ ਕਿ ਪਾਚਣ ਕਿਰਿਆ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦੇ ਹਨ ।ਇਸ ਨਾਲ ਸਾਡਾ ਖਾਣਾ ਬਿਲਕੁਲ ਸਹੀ ਤਰੀਕੇ ਨਾਲ ਪਚਦਾ ਹੈ। ਇਸ ਲਈ ਜਦੋਂ ਵੀ ਅਸੀਂ ਖਾਣਾ ਖਾਈਏ ਉਸ ਤੋਂ ਬਾਅਦ ਕੁਝ ਦਾਣੇ ਮਿਸ਼ਰੀ ਦੇ ਸਾਨੂੰ ਜ਼ਰੂਰ ਖਾਣੇ ਚਾਹੀਦੇ ਹਨ ।ਜੇਕਰ ਅਸੀਂ ਧਾਗੇ ਵਾਲੀ ਮਿਸ਼ਰੀ ਦਾ ਪ੍ਰਯੋਗ ਕਰੀਏ ਤਾਂ ਇਹ ਸਾਡੇ ਸਰੀਰ ਲਈ ਹੋਰ ਵੀ ਫ਼ਾਇਦੇਮੰਦ ਹੋਵੇਗੀ ।

Leave a Reply

Your email address will not be published. Required fields are marked *