ਜੇਕਰ ਤੁਸੀਂ ਖਾਣ ਵਿਚ ਪਰਤਦੇ ਹੋ ਇਹ ਚੀਜ਼ਾਂ ਤਾਂ ਕਦੇ ਨਹੀਂ ਹੋਵਗੀ ਬਲੱਡ ਪ੍ਰੈਸ਼ਰ ਦੀ ਬਿਮਾਰੀ

Uncategorized

ਅਕਸਰ ਹੀ ਘਰਾਂ ਜਾਂ ਦਫਤਰਾਂ ਦੀਆਂ ਟੈਨਸ਼ਨਾਂ ਕਾਰਨ ਅੱਜ ਕੱਲ੍ਹ ਲੋਕਾਂ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧ ਜਾਂਦਾ ਹੈ । ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਪਰ ਅੱਜ ਅਸੀਂ ਤੁਹਾਡੇ ਲਈ ਅਜਿਹੀ ਜਾਣਕਾਰੀ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਵਧੇ ਹੋਏ ਬੀ ਪੀ ਨੂੰ ਕੰਟਰੋਲ ਕਰ ਸਕਦੇ ਹੋ। ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਸਾਨੂੰ ਆਪਣੀਆਂ ਕੁਝ ਆਦਤਾਂ ਸੁਧਾਰਨ ਦੀ ਲੋੜ ਹੁੰਦੀ ਹੈ ,ਕਿਉਂਕਿ ਅੱਜਕੱਲ੍ਹ ਗਲਤ ਖਾਣ ਪੀਣ ਕਾਰਨ ਹੀ ਸਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅੱਜਕੱਲ੍ਹ ਲੋਕ ਬਹੁਤ ਜ਼ਿਆਦਾ ਤਲਿਆ ਹੋਇਆ ਭੋਜਨ, ਕੋਲਡ ਡਰਿੰਕਸ ,ਫਾਸਟ ਫੂਡ ਆਦਿ ਦਾ ਇਸਤੇਮਾਲ ਕਰਦੇ ਹਨ। ਜਿਸ ਤੋਂ ਬਾਅਦ ਕਿ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਗੁਜ਼ਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਖਾਣੇ ਵਿੱਚ ਸਫੈਦ ਨਮਕ ਦਾ ਇਸਤੇਮਾਲ ਘੱਟ ਕਰੋ । ਇਸ ਤੋਂ ਇਲਾਵਾ ਜੇਕਰ ਤੁਸੀਂ ਰੋਜ਼ਾਨਾ ਆਪਣੇ ਖਾਣੇ ਵਿਚ ਲਸਣ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਚ ਰਹਿੰਦਾ ਹੈ ।ਜੇਕਰ ਤੁਸੀਂ ਆਪਣੇ ਭੋਜਨ ਵਿੱਚ ਟਮਾਟਰ ਦੇ ਸਲਾਦ ਦਾ ਇਸਤੇਮਾਲ ਕਰਦੇ ਹੋ ਇਸ ਨਾਲ ਬੀ ਪੀ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਕਿਉਂਕਿ ਟਮਾਟਰ ਵਿੱਚ ਕੁਝ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ

ਜੋ ਕਿ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਵਾਸਤੇ ਸਹਾਈ ਹੁੰਦੇ ਹਨ ।ਇਸ ਲਈ ਰੋਜ਼ਾਨਾ ਤੁਸੀਂ ਟਮਾਟਰ ਦਾ ਜੂਸ ਜਾਂ ਗਾਜਰ ਦਾ ਜੂਸ ਪੀਓ । ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਖਾਣੇ ਵਿੱਚ ਚੁਕੰਦਰ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਵੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।

Leave a Reply

Your email address will not be published. Required fields are marked *