ਢਿੱਡ ਨੂੰ ਸਾਫ ਅਤੇ ਕਬਜ਼ ਨੂੰ ਜਡ਼੍ਹ ਤੋਂ ਖਤਮ ਕਰਨ ਲਈ ਵਰਤੋ ਇਹ ਨੁਸਖਾ

Uncategorized

ਅੱਜਕੱਲ੍ਹ ਲੋਕਾਂ ਦਾ ਖਾਣਾ ਪੀਣਾ ਗ਼ਲਤ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਕਿ ਉਨ੍ਹਾਂ ਨੂੰ ਪੇਟ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਕਬਜ਼ ,ਖੱਟੇ ਡਕਾਰ ਆਉਣਾ, ਗੈਸ ਬਣਨਾ ਆਦਿ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਇਹ ਹੈ ਕਿ ਜਦੋਂ ਸਾਡੀ ਪਾਚਣ ਕਿਰਿਆ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਅਤੇ ਸਾਡੇ ਸਰੀਰ ਵਿੱਚੋਂ ਵਿਸ਼ੈਲੇ ਪਦਾਰਥ ਬਾਹਰ ਨਹੀਂ ਨਿਕਲਦੇ, ਉਸ ਸਮੇਂ ਸਾਨੂੰ ਖੱਟੇ ਡਕਾਰ, ਗੈਸ ਹੋਣਾ ਜਾਂ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਆਉਂਦੀਆਂ ਹਨ। ਇਸ ਤੋਂ ਇਲਾਵਾ ਜਦੋਂ ਸਾਡੇ ਸਰੀਰ ਵਿੱਚੋਂ ਮਾਲ ਬਾਹਰ ਨਹੀਂ ਨਿਕਲਦਾ ਤਾਂ ਉਸ ਸਮੇਂ ਸਾਨੂੰ ਕਬਜ਼ ਹੋ ਜਾਂਦੀ ਹੈ।

ਸੋ ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹਾ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਕਬਜ਼ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਇਸ ਨੁਸਖ਼ੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ, ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਸਾਨੂੰ ਆਪਣੀ ਰਸੋਈ ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਾਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਹੈ ਉਨ੍ਹਾਂ ਵਿੱਚ ਜ਼ੀਰਾ, ਸੌਂਫ, ਅਜਵਾਇਣ ਅਤੇ ਕਾਲਾ ਨਮਕ ਸ਼ਾਮਿਲ ਹਨ। ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਦੋ ਚਮਚ ਜ਼ੀਰਾ, ਦੋ ਚੱਮਚ ਅਜਵਾਇਨ ਲਵਾਂਗੇ।

ਦੋਨਾਂ ਨੂੰ ਮਿਲਾਉਣ ਤੋਂ ਬਾਅਦ ਅੱਗ ਉੱਤੇ ਭੁੰਨ ਲਵਾਂਗੇ, ਇਨ੍ਹਾਂ ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇੱਕ ਕਟੋਰੀ ਵਿੱਚ ਕੱਢ ਲਵਾਂਗੇ ।ਉਸ ਤੋਂ ਬਾਅਦ ਇਸ ਵਿਚ ਇਕ ਚਮਚ ਸੌਂਫ ਦਾ ਮਿਲਾ ਦੇਵਾਂਗੇ।ਨਾਲ ਹੀ ਅੱਧਾ ਚਮਚ ਕਾਲਾ ਨਮਕ ਪਾ ਦਿਆਂਗੇ । ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਨ੍ਹਾਂ ਨੂੰ ਅਸੀਂ ਪੀਸ ਲਵਾਂਗੇ ਅਤੇ ਪਾਊਡਰ ਤਿਆਰ ਕਰ ਲਵਾਂਗੇ। ਇਸ ਪਾਊਡਰ ਦਾ ਇਸਤੇਮਾਲ ਅਸੀਂ ਪਾਣੀ ਵਿੱਚ ਪਾ ਕੇ ਕਰਨਾ ਹੈ ਰੋਟੀ ਖਾਣ ਤੋਂ ਇਕ ਘੰਟਾ ਬਾਅਦ

ਇਸ ਪਾਊਡਰ ਦਾ ਅੱਧਾ ਚਮਚ ਪਾਣੀ ਵਿੱਚ ਮਿਲਾ ਕੇ ਪੀ ਲਵਾਂਗੇ ।ਤੁਸੀਂ ਇਸ ਦਾ ਇਸਤੇਮਾਲ ਦਿਨ ਦੇ ਕਿਸੇ ਵੀ ਸਮੇਂ ਕਰ ਸਕਦੇ ਹੋ। ਅਜਿਹਾ ਕਰਨ ਨਾਲ ਬਹੁਤ ਜਲਦੀ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

Leave a Reply

Your email address will not be published. Required fields are marked *