ਚਾਹ ਪੀਣ ਦੇ ਸ਼ੌਕੀਨ ਲੋਕਾਂ ਦੇ ਲਈ ਖਾਸ ਵੀਡੀਓ

Uncategorized

ਭਾਰਤ ਦੇ ਲੋਕ ਚਾਹ ਪੀਣ ਦੇ ਸ਼ੌਕੀਨ ਹਨ, ਜਿਸ ਕਾਰਨ ਕੇ ਕਈ ਵਾਰ ਉਹ ਬੀਮਾਰੀਆਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ ।ਭਾਵੇਂ ਕਿ ਉਨ੍ਹਾਂ ਨੂੰ ਇਹ ਵਾਰ ਵਾਰ ਸਮਝਾਇਆ ਜਾਂਦਾ ਹੈ ਕਿ ਚਾਹ ਪੀਣ ਦੇ ਉਨ੍ਹਾਂ ਦੇ ਸਰੀਰ ਨੂੰ ਬਹੁਤ ਸਾਰੇ ਨੁਕਸਾਨ ਹੁੰਦੇ ਹਨ,ਪਰ ਫਿਰ ਵੀ ਕੁਝ ਲੋਕ ਚਾਹ ਨੂੰ ਛੱਡਣਾ ਨਹੀਂ ਚਾਹੁੰਦੇ ਜਾਂ ਫਿਰ ਉਹੋ ਛੱਡ ਨਹੀਂ ਸਕਦੇ। ਸੋ ਜੇਕਰ ਤੁਸੀਂ ਵੀ ਚਾਹ ਪੀਣਾ ਨਹੀਂ ਛੱਡ ਸਕਦੇ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜੇਕਰ ਤੁਸੀਂ ਚਾਹ ਪੀਣ ਸਮੇਂ ਉਨ੍ਹਾਂ ਦਾ ਧਿਆਨ ਰੱਖਦੇ ਹੋ ਤਾਂ ਚਾਹ ਤੁਹਾਨੂੰ ਜ਼ਿਆਦਾ ਨੁਕਸਾਨ ਨਹੀਂ ਕਰੇਗੀ ।ਸੋ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਸਭ ਤੋਂ ਪਹਿਲਾਂ ਚਾਹ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ।

ਕਿਉਂਕਿ ਜਦੋਂ ਅਸੀਂ ਸਵੇਰੇ ਉੱਠਣ ਸਾਰ ਚਾਹ ਪੀਂਦੇ ਹਾਂ ਤਾਂ ਇਸ ਨਾਲ ਸਾਡੇ ਪਾਚਨ ਕਿਰਿਆ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਕਿ ਸਾਡੇ ਸੀਨੇ ਵਿੱਚ ਜਲਣ,ਤੇਜ਼ਾਬ ਬਣਨਾ ਵਰਗੀਆਂ ਬਿਮਾਰੀਆਂ ਸਾਡੇ ਸਾਹਮਣੇ ਆਉਂਦੀਆਂ ਹਨ ਸੋ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਸਾਨੂੰ ਇਕ ਗਲਾਸ ਗਰਮ ਪਾਣੀ ਦਾ ਪੀਣਾ ਚਾਹੀਦਾ ਹੈ। ਉਸ ਤੋਂ ਬਾਅਦ ਹੀ ਅਸੀਂ ਕਿਸੇ ਹੋਰ ਚੀਜ਼ ਦਾ ਸੇਵਨ ਕਰ ਸਕਦੇ ਹਾਂ। ਇਸ ਤੋਂ ਇਲਾਵਾ ਇਹ ਧਿਆਨ ਰੱਖੋ ਜਦੋਂ ਵੀ ਤੁਸੀਂ ਚਾਹ ਪੀਓ,ਚਾਹ ਦੇ ਨਾਲ ਕੁਝ ਵੀ ਖਾਣ ਲਈ ਜ਼ਰੂਰ ਲਵੋ

ਕਿਉਂਕਿ ਜੇਕਰ ਤੁਸੀਂ ਇਕੱਲੀ ਚਾਹ ਪੀਂਦੇ ਹੋ ਤਾਂ ਇਸ ਨਾਲ ਇਸ ਦਾ ਬੁਰਾ ਅਸਰ ਤੁਹਾਡੇ ਸਰੀਰ ਤੇ ਜਲਦੀ ਹੁੰਦਾ ਹੈ। ਪਰ ਜੇਕਰ ਤੁਸੀਂ ਚਾਹ ਦੇ ਨਾਲ ਬਿਸਕੁਟ ਜਾਂ ਕੋਈ ਹੋਰ ਸਨੈਕ ਖਾਂਦੇ ਹੋ ਤਾਂ ਇਸ ਨਾਲ ਚਾਹ ਦਾ ਤੁਹਾਡੇ ਸਰੀਰ ਤੇ ਜ਼ਿਆਦਾ ਅਸਰ ਨਹੀਂ ਦੇਖਦਾ । ਇਸ ਤੋਂ ਇਲਾਵਾ ਜੇਕਰ ਤੁਸੀਂ ਗੁੜ ਦੀ ਚਾਹ ਪੀਓ ਤਾਂ ਜ਼ਿਆਦਾ ਵਧੀਆ ਰਹਿੰਦਾ ਹੈ ਕਿਉਂਕਿ ਗੁੜ ਵਿੱਚ ਅਜਿਹੇ ਬਹੁਤ ਸਾਰੇ ਤੱਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ।ਇਸ ਤੋਂ ਇਲਾਵਾ ਜਦੋਂ ਵੀ ਚਾਅ ਨੂੰ ਬਣਾਓ ਉਸ ਨੂੰ ਵਾਰ ਵਾਰ ਨਾ ਉਬਾਲੋ।

Leave a Reply

Your email address will not be published. Required fields are marked *