ਖਾਂਸੀ ਦੇ ਕਾਰਨ ਛਾਤੀ ਉੱਪਰ ਜੰਮੀ ਬਲਗਮ ਦਾ ਘਰੇਲੂ ਅਤੇ ਪੱਕਾ ਇਲਾਜ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੇ ਹੁੰਦੇ ਹਨ ਅਤੇ ਤੁਹਾਨੂੰ ਤੰਦਰੁਸਤ ਰੱਖਣ ਵਿਚ ਸਹਾਇਤਾ ਕਰਦੇ ਹਨ। ਅੱਜ ਅਸੀਂ ਤੁਹਾਡੇ ਲਈ ਨੁਸਖਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਜੇਕਰ ਤੁਹਾਡੀ ਛਾਤੀ ਉੱਤੇ ਬਲਗਮ ਜੰਮੀ ਹੋਵੇ ਤਾਂ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ ।ਸੋ ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਆ ਰਹੀ ਹੈ ਕਿ ਉਨ੍ਹਾਂ ਦੀ ਛਾਤੀ ਉੱਤੇ ਬਲਗਮ ਜਮ ਜਾਂਦੀ ਹੈ, ਜਿਸ ਕਰ ਕੇ ਉਨ੍ਹਾਂ ਨੂੰ ਵਾਰ ਵਾਰ ਖਾਂਸੀ ਛਿਡਦੀ ਹੈ। ਜਿਸ ਨਾਲ ਕਿ ਉਨ੍ਹਾਂ ਦੀ ਛਾਤੀ ਵਿੱਚ ਦਰਦ ਵੀ ਹੋਣ ਲੱਗਦਾ ਹੈ।

ਪਰ ਖਾਂਸੀ ਨਹੀਂ ਰੁਕਦੀ ਕਿਉਂਕਿ ਜਿੰਨਾ ਚਿਰ ਸਾਡੀ ਛਾਤੀ ਉੱਤੇ ਬਲਗਮ ਖ਼ਤਮ ਨਹੀਂ ਹੁੰਦੀ ਉਨ੍ਹਾਂ ਚਿਹਰਾ ਸਾਡੀ ਖਾਂਸੀ ਬੰਦ ਨਹੀਂ ਹੋ ਸਕਦੀ ।ਸੋ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਾਂਗੇ ਜਿਸ ਨਾਲ ਕੇ ਛਾਤੀ ਤੋਂ ਬਲਗਮ ਨੂੰ ਹਟਾਇਆ ਜਾ ਸਕਦਾ ਹੈ, ਇਸ ਲਈ ਸਭ ਤੋਂ ਪਹਿਲਾਂ ਸਾਨੂੰ ਦਾਲਚੀਨੀ ਚਾਹੀਦੀ ਹੈ ਦਾਲਚੀਨੀ ਨੂੰ ਅਸੀਂ ਮਿਕਸੀ ਵਿੱਚ ਪਾ ਕੇ ਪੀਸ ਲਵਾਂਗੇ ਅਤੇ ਪਾਊਡਰ ਬਣਾ ਲਵਾਂਗੇ। ਇਸ ਤੋਂ ਬਾਅਦ ਇਕ ਚਮਚ ਦਾਲਚੀਨੀ ਪਾਊਡਰ ਦਾ ਲਵਾਂਗੇ। ਉਸ ਵਿੱਚ ਦੋ ਚਮਚ ਸ਼ਹਿਦ ਦੇ ਮਿਲਾ ਦੇਵਾਂਗੇ ਨਾਲ ਹੀ ਥੋੜ੍ਹੀ ਮਾਤਰਾ ਵਿਚ ਸੇਂਧਾ ਨਮਕ ਜਾਂ ਕਾਲਾ ਨਮਕ ਮਿਲਾ ਲਵਾਂਗੇ । ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਹ ਨੁਸਖਾ ਸੇਵਨ ਕਰਨ ਲਈ ਤਿਆਰ ਹੈ।

ਤੁਸੀਂ ਇਸ ਨੁਸਖੇ ਦਾ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਲੈ ਸਕਦੇ ਹੋ ਅਤੇ ਜਦੋਂ ਵੀ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰੋ। ਉਸ ਤੋਂ ਇੱਕ ਘੰਟਾ ਬਾਅਦ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ । ਜੇਕਰ ਤੁਸੀਂ ਇਹ ਨੁਸਖਾ ਬੱਚਿਆਂ ਲਈ ਪ੍ਰਯੋਗ ਵਿੱਚ ਲਿਆ ਰਹੇ ਹੋ ਤਾਂ ਸਿਰਫ ਉਂਗਲ ਉੱਤੇ ਇਸ ਮਿਸ਼ਰਣ ਨੂੰ ਲਗਾ ਕੇ ਬੱਚਿਆਂ ਨੂੰ ਚੱਟਾ ਦਿਓ ਅਤੇ ਜੇਕਰ ਉਹ ਪਾਣੀ ਮੰਗਦੇ ਹਨ ਤਾਂ ਕੋਸਾ ਪਾਣੀ ਹੀ ਉਨ੍ਹਾਂ ਨੂੰ ਦਿਓ । ਇਸ ਨੁਸਖੇ ਦਾ ਇਸਤੇਮਾਲ ਕਰਨ ਤੋਂ ਬਾਅਦ ਕੁਝ ਹੀ ਦਿਨਾਂ ਵਿੱਚ ਤੁਹਾਡੀ ਛਾਤੀ ਤੋਂ ਬਲਗਮ ਲੈ ਜਾਵੇਗੀ ਅਤੇ ਤੁਹਾਨੂੰ ਖਾਂਸੀ ਨਹੀਂ ਛਿੜੇਗੀ।

Leave a Reply

Your email address will not be published. Required fields are marked *