ਅੱਖਾਂ ਦੀ ਰੌਸ਼ਨੀ ਵਧਾਉਣ ਦੇ ਲਈ ਜ਼ਬਰਦਸਤ ਘਰੇਲੂ ਨੁਸਖਾ

Uncategorized

ਅੱਜਕੱਲ੍ਹ ਲੋਕ ਲਗਾਤਾਰ ਲੈਪਟੌਪ ਜਾਂ ਮੋਬਾਈਲ ਤੇ ਕੰਮ ਕਰਦੇ ਹਨ ਜਿਸ ਕਾਰਨ ਕਿ ਉਨ੍ਹਾਂ ਦੀ ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋਣ ਲੱਗਦੀ ਹੈ। ਅੱਜਕੱਲ੍ਹ ਬਹੁਤ ਛੋਟੀ ਉਮਰ ਦੇ ਲੋਕਾਂ ਨੂੰ ਚਸ਼ਮਾ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਕੇ ਉਨ੍ਹਾਂ ਨੂੰ ਬਹੁਤ ਸਾਰੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜਦੋਂ ਨਿਗ੍ਹਾ ਘਟਣ ਲੱਗਦੀ ਹੈ ਤਾਂ ਉਸ ਤੋਂ ਪਹਿਲਾਂ ਕੁਝ ਲੱਛਣ ਦਿਖਾਈ ਦਿੰਦੇ ਹਨ ਜਿਵੇਂ ਕਿ ਅੱਖਾਂ ਵਿੱਚ ਦਰਦ ਹੋਣਾ, ਸਿਰ ਚ ਦਰਦ ਹੋਣਾ ਜਾਂ ਫਿਰ ਅੱਖਾਂ ਵਿਚੋਂ ਪਾਣੀ ਆਉਣ ਲੱਗਦਾ ਹੈ । ਜੇਕਰ ਤੁਹਾਡੇ ਸਾਹਮਣੇ ਵੀ ਇਹ ਲੱਛਣ ਆ ਰਹੇ ਹਨ ਤਾਂ ਤੁਹਾਨੂੰ ਆਪਣੀਆਂ ਅੱਖਾਂ ਦੀ ਨਿਗ੍ਹਾ ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਤੁਹਾਡੀਆਂ ਅੱਖਾਂ ਉੱਤੇ ਚਸ਼ਮਾ ਨਾ ਲੱਗੇ।

ਇਸ ਤੋਂ ਇਲਾਵਾ ਜੇਕਰ ਤੁਹਾਡੀ ਅੱਖਾਂ ਤੇ ਚਸ਼ਮਾ ਲੱਗਿਆ ਹੋਇਆ ਹੈ ਅਤੇ ਤੁਹਾਡੀ ਨਿਗ੍ਹਾ ਕਮਜ਼ੋਰ ਹੈ ਤਾਂ ਤੁਸੀਂ ਅੱਖਾਂ ਦੀ ਰੌਸ਼ਨੀ ਵਧਾਉਣ ਵਾਸਤੇ ਕੁਝ ਅਜਿਹੇ ਪਦਾਰਥਾਂ ਦਾ ਸੇਵਨ ਕਰੋ ਜੋ ਕਿ ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਕਾਰਗਰ ਹੁੰਦੇ ਹਨ ਜਿਵੇਂ ਕਿ ਸੌਂਫ, ਮਿਸ਼ਰੀ ਅਤੇ ਬਦਾਮ ਦੇ ਮਿਸ਼ਰਣ ਨੂੰ ਦੁੱਧ ਨਾਲ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।ਇਸ ਤੋਂ ਇਲਾਵਾ ਅੱਖਾਂ ਦੀ ਰੌਸ਼ਨੀ ਤੇਜ਼ ਕਰਨ ਲਈ ਤੁਸੀਂ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ। ਹਰੀ ਮਿਰਚ ਖਾਣ ਨਾਲ ਵੀ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ।ਅੱਖਾਂ ਦੀ ਚੰਗੀ ਸਿਹਤ ਲਈ ਬਦਾਮ ਖਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਲਈ ਰਾਤ ਦੇ ਸਮੇਂ ਵਿੱਚ ਤੁਸੀਂ ਦੋ ਤੋਂ ਤਿੰਨ ਬਦਾਮ ਭਿਉਂ ਕੇ ਰੱਖੋ ਅਤੇ ਸਵੇਰੇ ਇਨ੍ਹਾਂ ਨੂੰ ਛਿੱਲ ਕੇ ਖਾਲੀ ਪੇਟ ਇਸ ਦਾ ਸੇਵਨ ਕਰੋ ।

ਅਜਿਹਾ ਕਰਨ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧਣ ਲਗੇਗੀ ਇਸ ਤੋਂ ਇਲਾਵਾ ਅੱਖਾਂ ਦੀ ਰੌਸ਼ਨੀ ਨੂੰ ਠੀਕ ਰੱਖਣ ਲਈ ਤੁਸੀਂ ਰੋਜ਼ਾਨਾ ਅੱਖਾਂ ਦੀ ਕਸਰਤ ਕਰ ਸਕਦੇ ਹੋ। ਇਸ ਲਈ ਤੁਸੀਂ ਅੱਖਾਂ ਨੂੰ ਘੱਟ ਤੋਂ ਘੱਟ ਤੀਹ ਬਾਹਰ ਲਗਾਤਾਰ ਚਪਕੋ ਅਜਿਹਾ ਕਰਨ ਨਾਲ ਅੱਖਾਂ ਵਿਚ ਬਲੱਡ ਸਰਕੁਲੇਸ਼ਨ ਬਣਿਆ ਰਹਿੰਦਾ ਹੈ ਜਿਸ ਨਾਲ ਕਿ ਅੱਖਾਂ ਦੀ ਰੌਸ਼ਨੀ ਘਟਦੀ ਨਹੀਂ ਹੈ।

Leave a Reply

Your email address will not be published. Required fields are marked *