ਦਿਨਾਂ ਦੇ ਵਿੱਚ ਮੋਟਾਪਾ ਘੱਟ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਸਹਾਈ ਹੁੰਦੇ ਹਨ। ਨਾਲ ਹੀ ਤੁਹਾਡੇ ਸਰੀਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੁੰਦੇ ਹਨ ।ਅੱਜਕੱਲ੍ਹ ਗਲਤ ਖਾਣ ਪੀਣ ਕਾਰਨ ਬਹੁਤ ਸਾਰੇ ਲੋਕਾਂ ਵਿੱਚ ਮੋਟਾਪਾ ਵਧਦਾ ਜਾ ਰਿਹਾ ਹੈ ਜਿਸ ਕਾਰਨ ਕੇ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹਨ ਕਿਉਂਕਿ ਅੱਜਕੱਲ੍ਹ ਲੋਕ ਆਪਣੇ ਕੰਮਕਾਰ ਵਿੱਚ ਬਹੁਤ ਜ਼ਿਆਦਾ ਰੁੱਝੇ ਹੁੰਦੇ ਹਨ। ਜਿਸ ਕਾਰਨ ਉਹ ਆਪਣੀ ਸਿਹਤ ਉੱਤੇ ਧਿਆਨ ਨਹੀਂ ਦੇ ਪਾਉਂਦੇ ਅਤੇ ਹੌਲੀ ਹੌਲੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ।

ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹਾ ਨੁਸਖਾ ਦੱਸਾਂਗੇ ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਮੁੜਦੇ ਹੋਏ ਮੋਟਾਪੇ ਨੂੰ ਘੱਟ ਕਰ ਸਕਦੇ ਹੋ। ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਦਾਲਚੀਨੀ ਅਦਰਕ ਅਤੇ ਹਲਦੀ ਚਾਹੀਦੀ ਹੈ। ਜੇਕਰ ਇੱਥੇ ਸਾਨੂੰ ਹਲਦੀ ਸ਼ੁੱਧ ਮਿਲ ਜਾਵੇ ਤਾਂ ਇਹ ਜ਼ਿਆਦਾ ਫ਼ਾਇਦਾ ਕਰੇਗੀ ਕਿਉਂਕਿ ਜੋ ਹਲਦੀ ਬਾਜ਼ਾਰਾਂ ਵਿੱਚ ਮਿਲਦੀ ਹੈ ਉਸ ਵਿੱਚ ਰੰਗ ਮਿਲਾਇਆ ਹੁੰਦਾ ਹੈ ਜੋ ਕਿ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਦਾ ਹੈ।ਸੋ ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇਕ ਭਾਂਡੇ ਵਿਚ ਇਕ ਗਲਾਸ ਪਾਣੀ ਪਾ ਕੇ ਅੱਗ ਉੱਤੇ ਰੱਖ ਦਿਓ ਇਸ ਵਿੱਚ ਥੋੜ੍ਹਾ ਜਿਹਾ ਅਦਰਕ ਅਤੇ ਦਾਲਚੀਨੀ ਪਾ ਦਿਓ,

ਇਨ੍ਹਾਂ ਦੋਨਾਂ ਚੀਜਾਂ ਨੂੰ ਪਾਣੀ ਵਿੱਚ ਥੋੜ੍ਹਾ ਸਮਾਂ ਪਕਾਉਣ ਤੋਂ ਬਾਅਦ ਇਸ ਵਿੱਚ ਬਹੁਤ ਥੋੜ੍ਹੀ ਮਾਤਰਾ ਵਿਚ ਹਲਦੀ ਮਿਲਾ ਦਿਓ ।ਇਸ ਮਿਸ਼ਰਣ ਨੂੰ ਥੋਡ਼੍ਹਾ ਸੇਕ ਲਗਵਾਉਣ ਤੋਂ ਬਾਅਦ ਇਸ ਨੂੰ ਹੇਠਾਂ ਉਤਾਰ ਲਓ ਅਤੇ ਛਾਣ ਕੇ ਇਕ ਗਿਲਾਸ ਵਿੱਚ ਕੱਟ ਲਓ ਇਸ ਡਰਿੰਕ ਦਾ ਇਸਤੇਮਾਲ ਤੁਸੀਂ ਸਵੇਰੇ ਖਾਲੀ ਪੇਟ ਕਰਨਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦੀ ਚਰਬੀ ਘਟਣ ਲੱਗੇਗੀ ਅਤੇ ਤੁਸੀਂ ਫਿੱਟ ਹੋਣ ਲੱਗੋਗੇ। ਜਦੋਂ ਵੀ ਤੁਸੀਂ ਹਿਸਾਬ ਨੁਸਖੇ ਦਾ ਇਸਤੇਮਾਲ ਕਰੋ ਉਸ ਸਮੇਂ ਤੁਸੀਂ ਵੱਧ ਤੋਂ ਵੱਧ ਪਾਣੀ ਦਾ ਪ੍ਰਯੋਗ ਕਰੋ ਨਾਲ ਹੀ ਤਾਜ਼ਾ ਫਲਾਂ ਦਾ ਸੇਵਨ ਕਰੋ।

Leave a Reply

Your email address will not be published. Required fields are marked *