ਦਹੀਂ ਖਾਣ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

Uncategorized

ਦਹੀਂ ਖਾਣ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ, ਪਰ ਜੇਕਰ ਰਾਤ ਨੂੰ ਅਸੀਂ ਦਹੀਂ ਦਾ ਸੇਵਨ ਕਰਦੇ ਹਾਂ ਤਾਂ ਇਹ ਸਾਡੇ ਸਰੀਰ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ ਕਿਉਂਕਿ ਇਸ ਨਾਲ ਸਾਡੇ ਜੋੜਾਂ ਵਿੱਚ ਦਰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਅਜਿਹਾ ਕਰਨ ਨਾਲ ਸਾਨੂੰ ਖਾਂਸੀ, ਜ਼ੁਕਾਮ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਲਈ ਦਹੀਂ ਦਾ ਸੇਵਨ ਸਵੇਰ ਅਜ਼ਾਦ ਦੁਪਹਿਰ ਦੇ ਸਮੇਂ ਹੀ ਕਰੋ ਤਾਂ ਜੋ ਇਹ ਤੁਹਾਨੂੰ ਕੋਈ ਵੀ ਨੁਕਸਾਨ ਨਾ ਪਹੁੰਚਾ ਸਕੇ । ਦਹੀਂ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਵਿਚ ਬੁਰਾ ਕੋਲੈਸਟਰੋਲ ਘਟਣ ਲੱਗਦਾ ਹੈ ਅਤੇ ਜੋ ਵਧੀਆ ਕੈਸਟ੍ਰੋਲ ਹੁੰਦਾ ਹੈ ਉਹ ਵਧਣ ਲੱਗਦਾ ਹੈ, ਜਿਸ ਨਾਲ ਕਿ ਸਾਡੀ ਸਿਹਤ ਠੀਕ ਰਹਿੰਦੀ ਹੈ ਅਤੇ ਅਸੀਂ ਚੰਗੇ ਸਰੀਰ ਦੇ ਮਾਲਕ ਬਣਦੇ ਹਨ।

ਦਹੀਂ ਦਾ ਇਸਤੇਮਾਲ ਅਸੀਂ ਆਪਣੇ ਚਿਹਰੇ ਉੱਤੇ ਵੀ ਕਰ ਸਕਦੇ ਹਾਂ ਜਿਹੜੇ ਲੋਕਾਂ ਦੀ ਸਕਿਨ ਰੁਖੀ ਹੁੰਦੀ ਹੈ ,ਉਹ ਦਹੀਂ ਦੇ ਵਿੱਚ ਕੱਦੂ, ਖੀਰਾ, ਤੋਰੀ ਨੂੰ ਕੱਦੂਕਸ ਕਰ ਕੇ ਮਿਲਾ ਲੈਣ ਅਤੇ ਜਿੱਥੇ ਵੀ ਉਨ੍ਹਾਂ ਨੂੰ ਆਪਣੇ ਚਮੜੀ ਉੱਤੇ ਰੁੱਖਾਪਣ ਲੱਗਦਾ ਹੈ ਉੱਥੇ ਲਗਾ ਦੇਣ। ਅਜਿਹਾ ਕਰਨ ਨਾਲ ਉਨ੍ਹਾਂ ਦੀ ਚਮੜੀ ਦਾ ਰੁਖਾਪਨ ਬਿਲਕੁਲ ਦੂਰ ਹੋ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਲੋਕਾਂ ਦੀ ਸਕਿਨ ਤੇ ਬਹੁਤ ਜਿਆਦਾ ਤੇਲ ਹੁੰਦਾ ਹੈ ਉਨ੍ਹਾਂ ਨੂੰ ਦਹੀਂ ਵਿੱਚ ਚੌਲਾਂ ਦਾ ਆਟਾ ਮਿਲਾ ਕੇ ਲਗਾਉਣਾ ਚਾਹੀਦਾ ਹੈ, ਇਸ ਨਾਲ ਚਿਹਰੇ ਉੱਤੇ ਜੋ ਪਿੰਪਲ ਹੁੰਦੇ ਹਨ ਉਹ ਵੀ ਦੂਰ ਕੀਤੇ ਜਾ ਸਕਦੇ ਹਨ ।

ਇਸ ਤੋਂ ਇਲਾਵਾ ਦਹੀਂ ਸਾਡੇ ਪੇਟ ਦੀ ਗਰਮੀ ਨੂੰ ਬਾਹਰ ਕੱਢਣ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ।ਦਹੀ ਵਿੱਚ ਵਿਟਾਮਿਨ ਸੀ ਅਤੇ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਜਿਸ ਨਾਲ ਕਿ ਇਹ ਸਾਡੀ ਚਮੜੀ ਦੇ ਰੋਗਾਂ ਨੂੰ ਦੂਰ ਰੱਖਦਾ ਹੈ ਅਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਕਰਨ ਵਿੱਚ ਸਹਾਈ ਹੁੰਦਾ ਹੈ।ਦਹੀਂ ਦਾ ਇਸਤੇਮਾਲ ਅਸੀਂ ਆਪਣੇ ਵਾਲਾ ਦੀ ਸਫ਼ਾਈ ਲਈ ਵੀ ਕਰ ਸਕਦੇ ਹਾਂ। ਵਾਲਾਂ ਵਿੱਚ ਦਹੀ ਦਾ ਇਸਤੇਮਾਲ ਕਰਨ ਨਾਲ ਵਾਲਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਾਲਾਂ ਨਾਲ ਸਬੰਧਤ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਸੋ ਦਹੀਂ ਦੇ ਬਹੁਤ ਸਾਰੇ ਫਾਇਦੇ ਹਨ ਇਸ ਲਈ ਸਾਨੂੰ ਰੋਜ਼ਾਨਾ ਇੱਕ ਕਟੋਰੀ ਦਹੀਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *