ਦੰਦਾਂ ਅਤੇ ਜਾੜ੍ਹਾਂ ਦਾ ਪੱਕਾ ਅਤੇ ਘਰੇਲੂ ਇਲਾਜ ,ਖ਼ੂਨ ਵਗਣਾ ਮਿੰਟਾਂ ਵਿੱਚ ਬੰਦ

Uncategorized

ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੀ ਸਿਹਤ ਨਾਲ ਜੁੜੇ ਹੁੰਦੇ ਹਨ ਅਤੇ ਤੁਹਾਡੀ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਵੀ ਸਹਾਈ ਹੁੰਦੇ ਹਨ । ਜਿਵੇਂ ਕਿ ਅੱਜਕੱਲ੍ਹ ਲੋਕਾਂ ਦਾ ਖਾਣਾ ਪੀਣਾ ਗ਼ਲਤ ਹੁੰਦਾ ਜਾ ਰਿਹਾ ਹੈ ਉਸ ਨਾਲ ਉਨ੍ਹਾਂ ਦੇ ਸਰੀਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ,ਜਿਸ ਵਿੱਚੋਂ ਇੱਕ ਦੰਦਾਂ ਦੀ ਬਿਮਾਰੀ ਹੈ। ਕਿਉਂਕਿ ਅੱਜਕੱਲ੍ਹ ਲੋਕ ਮਿੱਠਾ ਖਾਣ ਦੇ ਸ਼ੌਕੀਨ ਹਨ ਜਿਸ ਨਾਲ ਕਿ ਉਨ੍ਹਾਂ ਦੇ ਦੰਦ ਬਹੁਤ ਛੇਤੀ ਖ਼ਰਾਬ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕੁਝ ਲੋਕ ਆਪਣੇ ਦੰਦਾਂ ਦਾ ਸਹੀ ਤਰੀਕੇ ਨਾਲ ਧਿਆਨ ਨਹੀਂ ਰੱਖਦੇ ਨਾ ਹੀ ਅੱਜਕੱਲ੍ਹ ਲੋਕ ਉਹ ਦਾਤਣ ਦਾ ਇਸਤੇਮਾਲ ਆਪਣੇ ਦੰਦਾਂ ਦੀ ਸਫ਼ਾਈ ਲਈ ਕਰਦੇ ਹਨ।

ਜਿਸ ਨਾਲ ਕਿ ਉਨ੍ਹਾਂ ਦੇ ਦੰਦਾਂ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਵਧ ਜਾਂਦੀਆਂ ਹਨ ਕਈ ਵਾਰ ਉਨ੍ਹਾਂ ਦੇ ਦੰਦਾਂ ਵਿਚ ਇੰਨਾ ਭਿਆਨਕ ਦਰਦ ਹੁੰਦਾ ਹੈ ਕਿ ਉਨ੍ਹਾਂ ਕੋਲੋਂ ਕੁਝ ਖਾਧਾ ਪੀਤਾ ਨਹੀਂ ਜਾਂਦਾ ਅਤੇ ਨਾ ਹੀ ਉਨ੍ਹਾਂ ਨੂੰ ਚੈਨ ਮਿਲਦਾ ਹੈ। ਸੋ ਅੱਜ ਅਸੀਂ ਤੁਹਾਡੇ ਲਈ ਇਕ ਅਜਿਹਾ ਨੁਸਖ਼ਾ ਲੈ ਕੇ ਆਏ ਹਾਂ ਜੇਕਰ ਤੁਹਾਡੇ ਦੰਦਾਂ ਵਿਚ ਦਰਦ ਹੋ ਰਿਹਾ ਹੋਵੇ ਜਾਂ ਮਸੂੜਿਆਂ ਵਿੱਚੋਂ ਖ਼ੂਨ ਆ ਰਿਹਾ ਹੋਵੇ ਤਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਆਪਣੇ ਦੰਦਾਂ ਦੀ ਜੁੜੀ ਹੋਈ ਕਿਸੇ ਵੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਸੋ ਸਭ ਤੋਂ ਪਹਿਲਾਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਫਟਕੜੀ ਦਾ ਛੋਟਾ ਜਿਹਾ ਟੁਕੜਾ ਲੈਣਾ ਹੈ ਉਸ ਨੂੰ ਗਰਮ ਤਵੇ ਉੱਤੇ ਰੱਖਣਾ ਹੈ ਅਤੇ ਥੋੜ੍ਹੀ ਦੇਰ ਲਈ ਭੁੰਨ ਲੈਣਾ ਹੈ,

ਜਦੋਂ ਤੱਕ ਕਿ ਇਸ ਵਿੱਚ ਬੁਲਬੁਲੇ ਆਉਣੇ ਸ਼ੁਰੂ ਨਾ ਹੋ ਜਾਣ।ਉਸ ਤੋ ਬਾਅਦ ਇਸ ਨੂੰ ਪੀਸ ਕੇ ਇਸ ਦਾ ਪਾਊਡਰ ਬਣਾ ਲੈਣਾ ਹੈ ਬਾਅਦ ਵਿੱਚ ਅਸੀਂ ਇਸ ਵਿਚ ਚੁਟਕੀ ਭਰ ਹਲਦੀ, ਚੁਟਕੀ ਭਰ ਸੇਂਧਾ ਨਮਕ ਅਤੇ ਕੁਝ ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਮਿਲਾਵਾਂਗੇ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਦਾ ਇਸਤੇਮਾਲ ਅਸੀਂ ਆਪਣੇ ਦੰਦਾਂ ਉੱਤੇ ਕਰ ਸਕਦੇ ਹਾਂ ਇਸ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਦੰਦਾਂ ਉੱਥੇ ਇਸ ਮਿਸ਼ਰਣ ਨੂੰ ਲਗਾਓ ਅਤੇ ਪੰਜ ਮਿੰਟ ਤੱਕ ਮਸਾਜ ਕਰਦੇ ਰਹੋ। ਕੁਝ ਸਮੇਂ ਬਾਅਦ ਤੁਸੀਂ ਆਪਣੇ ਦੰਦਾਂ ਨੂੰ ਸਾਫ ਕਰਨ ਲਈ ਗਰਮ ਪਾਣੀ ਨਾਲ ਕੁਰਲਾ ਕਰ ਸਕਦੇ ਹੋ।

ਇਸ ਨੁਸਖੇ ਦਾ ਇਸਤੇਮਾਲ ਕਰਨ ਤੋਂ ਕੁਝ ਦਿਨ ਬਾਅਦ ਹੀ ਤੁਹਾਡੇ ਦੰਦਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਨਾਲ ਹੀ ਤੁਹਾਡੇ ਮਸੂੜਿਆਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *