ਘਰ ਵਿੱਚ ਬਣਾ ਕੇ ਪੀਓ ਇੱਕ ਗਲਾਸ, ਫੇਫੜਿਆਂ ਦੀ ਕਰ ਦੇਵੇਗਾ ਸਫ਼ਾਈ, ਕਦੇ ਨਹੀਂ ਚੜ੍ਹੇਗਾ ਸਾਂਹ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜਕੱਲ੍ਹ ਕੋਰੋਨਾ ਮਹਾਮਾਰੀ ਚੱਲ ਰਹੀ ਹੈ ਜਿਸ ਦਾ ਬੁਰਾ ਪ੍ਰਭਾਵ ਸਾਡੇ ਫੇਫੜਿਆਂ ਉੱਤੇ ਪੈਂਦਾ ਹੈ ਕੋਰੋਨਾ ਮਰੀਜ਼ ਨੂੰ ਸਭ ਤੋਂ ਜ਼ਿਆਦਾ ਤਕਲੀਫ਼ ਸਾਹ ਲੈਣ ਵਿਚ ਆਉਂਦੀ ਹੈ, ਜਿਸ ਕਰ ਕੇ ਉਨ੍ਹਾਂ ਦੇ ਸਰੀਰ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਸੋ ਜੇਕਰ ਤੁਸੀਂ ਇਸ ਕੋਰੋਨਾ ਮਹਾਂਮਾਰੀ ਤੋਂ ਬਚਣਾ ਚਾਹੁੰਦੇ ਹੋ ਅਤੇ ਆਪਣੇ ਫੇਫੜਿਆਂ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖ਼ੇ ਦੱਸਾਂਗੇ। ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸੁਰੱਖਿਆ ਖੁਦ ਕਰ ਸਕਦੇ ਹੋ।

ਭਾਵ ਕੇ ਇਨ੍ਹਾਂ ਨੁਸਖਿਆਂ ਦਾ ਇਸਤੇਮਾਲ ਕਰਨ ਨਾਲ ਤੁਹਾਡੀ ਇਮਿਊਨਿਟੀ ਤੇਜ਼ ਹੋ ਜਾਵੇਗੀ। ਇਸ ਤੋਂ ਇਲਾਵਾ ਤੁਹਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਜ਼ਿਆਦਾ ਹੋ ਜਾਵੇਗੀ। ਇਸ ਨੁਸਖੇ ਦਾ ਇਸਤੇਮਾਲ ਤੁਸੀਂ ਮਹੀਨੇ ਵਿੱਚ ਇੱਕ ਵਾਰ ਕਰਨਾ ਹੈ। ਇਸ ਨਾਲ ਹੀ ਤੁਹਾਨੂੰ ਤੁਹਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਫਰਕ ਦਿਸੇਗਾ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਦੋ ਗਲਾਸ ਪਾਣੀ ਦੇ ਇੱਕ ਪਤੀਲੇ ਵਿੱਚ ਪਾ ਕੇ ਅੱਗ ਉੱਤੇ ਰੱਖ ਦਿਓ। ਉਸ ਤੋਂ ਬਾਅਦ ਇਸ ਵਿੱਚ ਇੱਕ ਇੰਚ ਅਦਰਕ ਕੱਟ ਕੇ ਪਾ ਦਿਉ। .

ਉਸ ਤੋਂ ਇਲਾਵਾ ਇਸ ਵਿਚ ਥੋੜ੍ਹੀ ਹਲਦੀ ਅਤੇ ਪਿਆਜ਼ ਦੇ ਟੁਕੜੇ ਪਾ ਦਿਓ ਇਨ੍ਹਾਂ ਨੂੰ ਉਦੋਂ ਤਕ ਪਕਾਓ, ਜਦੋਂ ਤਕ ਪਾਣੀ ਅੱਧਾ ਨਾ ਰਹਿ ਜਾਵੇ।ਭਾਵ ਕੇ ਜਦੋਂ ਪਾਣੀ ਇੱਕ ਗਲਾਸ ਰਹਿ ਗਿਆ ਉਸ ਸਮੇਂ ਤੁਸੀਂ ਅੱਗ ਬੰਦ ਕਰ ਸਕਦੇ ਹੋ।ਸੋ ਇਸ ਨੁਸਖੇ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਵੇਗੀ, ਭਾਵ ਕਿ ਤੁਹਾਡਾ ਸਰੀਰ ਵਾਇਰਸ ਨਾਲ ਲੜਨ ਦੇ ਕਾਬਲ ਬਣ ਜਾਵੇਗਾ। ਸੋ ਜੇਕਰ ਤੁਹਾਨੂੰ ਫੇਫੜਿਆਂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਆ ਰਹੀ ਹੈ ਜਾਂ ਤੁਹਾਨੂੰ ਸਾਹ ਫੁੱਲਣ ਦੀ ਬੀਮਾਰੀ ਹੋ ਰਹੀ ਹੈ ਤਾਂ ਤੁਸੀਂ ਇਸ ਨੁਸਖੇ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਹਰ ਰੋਜ਼ ਕਸਰਤ ਕਰੋ ਲੰਬੇ ਲੰਬੇ ਸਾਹ ਲਵੋ ਅਜਿਹਾ ਕਰਨ ਨਾਲ ਵੀ ਫੇਫੜਿਆਂ ਦੀ ਕਮਜ਼ੋਰੀ ਨੂੰ ਦੂਰ ਕੀਤਾ ਜਾ ਸਕਦਾ ਹੈ

ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਹਰ ਰੋਜ਼ ਇਕ ਕੱਪ ਪਾਣੀ ਲੈ ਕੇ ਉਸ ਵਿਚ ਤੁਲਸੀ ਦੇ ਕੁਝ ਪੱਤੇ ਉਬਾਲ ਲਓ ਅਤੇ ਉਸ ਵਿੱਚੋਂ ਨਿਕਲਦੀ ਭਾਫ਼ ਨੂੰ ਆਪਣੇ ਅੰਦਰ ਖਿੱਚੋ। ਇਸ ਨਾਲ ਵੀ ਫੇਫੜਿਆਂ ਦੀ ਸਫ਼ਾਈ ਹੋ ਜਾਂਦੀ ਹੈ ਅਤੇ ਸਾਨੂੰ ਸਾਹ ਲੈਣ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ।

Leave a Reply

Your email address will not be published. Required fields are marked *